ਲਾਹਿੜੀ ਕੱਟ ਤੋਂ ਖੁੰਝਿਆ, ਕਾਂਗ ਨੇ ਬੜ੍ਹਤ ਬਣਾਈ

05/12/2019 10:54:01 AM

ਸਪੋਰਟਸ ਡੈਸਕ - ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਦੀ ਖਰਾਬ ਫਾਰਮ ਜਾਰੀ ਰਹੀ, ਉਸ ਨੇ ਇੱਥੇ ਏ. ਟੀ. ਐਂਡ ਟੀ ਬਰਾਇਨ ਨੈਲਸਨ ਗੋਲਫ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਚਾਰ ਓਵਰ 75 ਦਾ ਕਾਰਡ ਖੇਡਿਆ, ਜਿਸ ਨਾਲ ਉਹ ਕੱਟ ਤੋਂ ਖੁੰਝ ਗਿਆ। ਲਾਹਿੜੀ ਦਾ ਦੋ ਰਾਊਂਡਾਂ ਤੋਂ ਬਾਅਦ ਕੁਲ ਸਕੋਰ 3 ਓਵਰ 145 ਦਾ ਰਿਹਾ, ਜਿਸ ਨਾਲ ਉਹ ਇਸ ਸੈਸ਼ਨ ਵਿਚ 15 ਪ੍ਰਤੀਯੋਗਿਤਾਵਾਂ ਵਿਚ 7ਵੀਂ ਵਾਰ ਤੇ 2019 ਵਿਚ 11 ਸ਼ੁਰੂਆਤਾਂ ਵਿਚ ਪੰਜਵੀਂ ਵਾਰ ਕੱਟ ਤੋਂ ਖੁੰਝ ਗਿਆ। ਇਸ ਨਾਲ ਉਹ ਫੈੱਡਐਕਸ ਕੱਪ ਅੰਕ ਸੂਚੀ ਵਿਚ 164ਵੇਂ ਸਥਾਨ 'ਤੇ ਰਿਹਾ।PunjabKesari

ਪਲੇਅ ਆਫ ਲਈ ਸਿਰਫ 125 ਨੇ ਕੁਆਲੀਫਾਈ ਕੀਤਾ। ਉਥੇ ਹੀ ਕੋਰੀਆ ਦੇ ਸੁੰਗ ਕਾਂਗ ਨੇ 10 ਅੰਡਰ 61 ਦਾ ਸ਼ਾਨਦਾਰ ਕਾਰਡ ਖੇਡਿਆ, ਜਿਸ ਨਾਲ ਉਹ ਚਾਰ ਸ਼ਾਟਾਂ ਦੀ ਬੜ੍ਹਤ ਬਣਾਉਣ ਵਿਚ ਸਫਲ ਰਿਹਾ। ਉਸਦਾ ਕੁਲ ਸਕੋਰ 16 ਅੰਡਰ ਦਾ ਹੈ।  ਨਾਲ ਉਨ੍ਹਾਂ ਦੀ ਈ. ਐੱਨ. ਓ. ਰੇਟਿੰਗ ਵੀ ਵਾਪਸ ਲੈ ਲਈ ਗਈ ਸੀ।


Related News