ਪੈਰ ਦੀ ਸੱਟ ਕਾਰਨ ਨਿਕ ਕਿਰਗਿਓਸ ਫਰੈਂਚ ਓਪਨ ਤੋਂ ਹਟੇ

Thursday, May 18, 2023 - 04:51 PM (IST)

ਪੈਰ ਦੀ ਸੱਟ ਕਾਰਨ ਨਿਕ ਕਿਰਗਿਓਸ ਫਰੈਂਚ ਓਪਨ ਤੋਂ ਹਟੇ

ਕੈਨਬਰਾ (ਭਾਸ਼ਾ) : ਆਸਟ੍ਰੇਲੀਆਈ ਟੈਨਿਸ ਖਿਡਾਰੀ ਨਿਕ ਕਿਰਗਿਓਸ ਪੈਰ ਦੀ ਸੱਟ ਕਾਰਨ ਫਰੈਂਚ ਓਪਨ ਤੋਂ ਹਟ ਗਏ ਹਨ। ਉਨ੍ਹਾਂ ਨੂੰ ਸੱਟ ਉਦੋਂ ਲੱਗੀ ਸੀ, ਜਦੋਂ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਬੰਦੂਕ ਦੀ ਨੋਕ 'ਤੇ ਉਨ੍ਹਾਂ ਦੀ ਮਾਂ ਨੂੰ ਧਮਕੀ ਦਿੱਤੀ ਅਤੇ ਉਨ੍ਹਾਂ ਦੀ ਕਾਰ ਚੋਰੀ ਕਰ ਲਈ। 'ਕੈਨਬਰਾ ਟਾਈਮਜ਼' ਨੇ ਕਿਹਾ ਕਿ ਇਸ ਘਟਨਾ ਦੌਰਾਨ ਆਪਣੇ ਪਰਿਵਾਰ ਨੂੰ ਬਚਾਉਂਦੇ ਹੋਏ ਕਿਰਗਿਓਸ ਦੇ ਪੈਰ 'ਤੇ ਸੱਟ ਲੱਗੀ ਸੀ।

ਸੱਟ ਕਾਰਨ ਉਹ ਡੇਨਮਾਰਕ 'ਚ ਹੋਲਗਰ ਰੂਨ ਖਿਲਾਫ ਪ੍ਰਦਰਸ਼ਨੀ ਮੈਚ ਵੀ ਨਹੀਂ ਖੇਡ ਸਕੇ ਅਤੇ ਫਰੈਂਚ ਓਪਨ ਤੋਂ ਵੀ ਹਟਣਾ ਪਿਆ। ਕਿਰਗਿਓਸ ਨੇ ਅਕਤੂਬਰ ਤੋਂ ਬਾਅਦ ਕੋਈ ਟੂਰਨਾਮੈਂਟ ਨਹੀਂ ਖੇਡਿਆ ਹੈ। ਉਨ੍ਹਾਂ ਨੇ ਸਰਜਰੀ ਕਾਰਨ ਆਸਟ੍ਰੇਲੀਅਨ ਓਪਨ ਤੋਂ ਵੀ ਨਾਮ ਵਾਪਸ ਲੈ ਲਿਆ ਸੀ।


author

cherry

Content Editor

Related News