KXIP vs RR : ਰਾਹੁਲ ਤਵੇਤੀਆ ਨੇ ਕੋਟਰੈੱਲ ਨੂੰ ਲਗਾਏ ਇਕ ਓਵਰ 'ਚ 5 ਛੱਕੇ (ਵੀਡੀਓ)

Monday, Sep 28, 2020 - 01:30 AM (IST)

KXIP vs RR : ਰਾਹੁਲ ਤਵੇਤੀਆ ਨੇ ਕੋਟਰੈੱਲ ਨੂੰ ਲਗਾਏ ਇਕ ਓਵਰ 'ਚ 5 ਛੱਕੇ (ਵੀਡੀਓ)

ਸ਼ਾਰਜਾਹ- ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ ਸ਼ਾਰਜਾਹ ਦੇ ਮੈਦਾਨ 'ਤੇ ਖੇਡੇ ਗਏ ਰੋਮਾਂਚਕ ਮੁਕਾਬਲੇ 'ਚ ਰਾਜਸਥਾਨ ਦੇ ਆਲਰਾਊਂਡਰ ਰਾਹੁਲ ਤਵੇਤੀਆ ਨੇ ਪੰਜਾਬ ਦੇ ਤੇਜ਼ ਗੇਂਦਬਾਜ਼ ਸ਼ੈਲਡਨ ਕੋਟਰੈੱਲ ਦੇ ਇਕ ਓਵਰ 'ਚ ਪੰਜ ਛੱਕੇ ਲਗਾਏ। ਤਵੇਤੀਆ ਜਦੋ ਕ੍ਰੀਜ਼ 'ਤੇ ਆਇਆ ਸੀ ਤਾਂ ਰਾਜਸਥਾਨ ਨੂੰ ਜਿੱਤ ਦੇ ਲਈ 50 ਤੋਂ ਜ਼ਿਆਦਾ ਦੌੜਾਂ ਦੀ ਜ਼ਰੂਰਤ ਸੀ। ਉਸ ਨੇ ਸਿਰਫ 30 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਨਾਲ ਹੀ ਰਾਜਸਥਾਨ ਨੂੰ ਜਿੱਤ ਦੀ ਹੱਦ ਤੱਕ ਪਹੁੰਚਾਇਆ।

PunjabKesari


ਤਵੇਤੀਆ ਦਾ ਕ੍ਰਿਕਟ ਕਰੀਅਰ
ਤਵੇਤੀਆ ਨੇ 2013 'ਚ ਹਰਿਆਣਾ ਵਲੋਂ ਰਣਜੀ ਡੈਬਿਊ ਕੀਤਾ ਸੀ। ਇਸ ਤੋਂ ਬਾਅਦ 2017 'ਚ ਉਹ ਲਿਸਟ ਏ ਮੈਚ ਖੇਡੇ। ਇਸ ਸਾਲ ਵਿਜੇ ਹਜ਼ਾਰੇ ਟਰਾਫੀ 'ਚ ਉਨ੍ਹਾਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ। 2017 'ਚ ਪੰਜਾਬ ਨੇ ਉਸ ਨੂੰ ਖਰੀਦਿਆ। 2018 'ਚ ਉਹ ਦਿੱਲੀ ਦੇ ਨਾਲ ਸੀ ਪਰ ਨਵੰਬਰ 2019 'ਚ ਉਹ ਰਾਜਸਥਾਨ ਵਲੋਂ ਖਰੀਦੇ ਗਏ।


author

Gurdeep Singh

Content Editor

Related News