KXIP vs MI : ਰਾਹੁਲ ਨੇ ਦੱਸੀ ਮੈਚ ਹਾਰਨ ਦੀ ਸਭ ਤੋਂ ਵੱਡੀ ਵਜ੍ਹਾ
Friday, Oct 02, 2020 - 01:12 AM (IST)
ਆਬੂ ਧਾਬੀ- ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਕਿਹਾ- ਸਪੱਸ਼ਟ ਤੌਰ 'ਤੇ ਨਿਰਾਸ਼ਾਜਨਕ। ਪਿੱਛੇ ਮੁੜ ਕੇ ਦੇਖੀਏ ਤਾਂ ਅਸੀਂ ਚਾਰ 'ਚੋਂ ਤਿੰਨ ਮੈਚ ਜਿੱਤ ਸਕਦੇ ਸੀ। ਇਸ ਖੇਡ 'ਚ ਅਸੀਂ ਕੁਝ ਗਲਤੀਆਂ ਕੀਤੀਆਂ। ਮਹੱਤਵਪੂਰਨ ਅਸੀਂ ਮਜ਼ਬੂਤ ਹੋ ਕੇ ਆਉਂਦੇ ਹਾਂ। ਨਵੀਂ ਗੇਂਦ ਨਾਲ ਵਿਕਟ ਵਧੀਆ ਲੱਗ ਰਹੀ ਸੀ। ਪਤਾ ਨਹੀਂ ਕਿ ਇਹ ਉਸਦੇ ਬਾਅਦ ਹੌਲੀ ਹੋ ਗਈ। ਲਗਦਾ ਹੈ ਕਿ ਸਾਨੂੰ ਇਕ ਹੋਰ ਗੇਂਦਬਾਜ਼ੀ ਵਿਕਲਪ 'ਤੇ ਵਿਚਾਰ ਕਰਨਾ ਹੋਵੇਗਾ। ਇਕ ਆਲ-ਰਾਊਂਡਰ ਵਿਕਲਪ ਜੋ ਵਧੀਆ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਰ ਸਕਦਾ ਹੈ।
ਕੇ. ਐੱਲ. ਰਾਹੁਲ ਬੋਲੇ- ਇਹ ਤੈਅ ਕਰਨ ਦੇ ਲਈ ਕੋਚਾਂ ਨਾਲ ਬੈਠਕ ਕਰਾਂਗੇ ਕਿ ਕੀ ਅਸੀਂ ਇਕ ਕਿਸੇ ਵਾਧੂ ਗੇਂਦਬਾਜ਼ ਨੂੰ ਮੌਕਾ ਦੇ ਸਕਦੇ ਹਾਂ। ਆਰੇਂਜ ਕੈਪ ਮਯੰਕ ਅਗਰਵਾਲ ਨੂੰ ਮਿਲਣ 'ਤੇ ਕਪਤਾਨ ਨੇ ਕਿਹਾ - ਕੈਪ ਕਿੰਗਜ਼ ਇਲੈਵਨ ਪੰਜਾਬ ਦੇ ਕੋਲ ਹੀ ਹੈ। ਮੈਂ ਖੁਸ਼ ਹਾਂ। ਉਨ੍ਹਾਂ ਨੇ (ਅਗਰਵਾਲ) ਬਹੁਤ ਮਿਹਨਤ ਕੀਤੀ ਅਤੇ ਉਹ ਇਸ ਕੈਪ ਦੇ ਹੱਕਦਾਰ ਸਨ। ਮੈਂ ਯਕੀਨ ਹੈ ਕਿ ਮੈਂ ਇਸ ਨੂੰ ਜਲਦ ਹਾਸਲ ਕਰ ਲਵਾਂਗਾ।
ਦੱਸ ਦੇਈਏ ਕਿ ਕੇ. ਐੱਲ. ਰਾਹੁਲ ਇਸ ਸੀਜ਼ਨ ਦੇ ਦੌਰਾਨ ਸ਼ਾਨਦਾਰ ਫਾਰਮ 'ਚ ਦਿਖ ਰਹੇ ਹਨ। ਉਨ੍ਹਾਂ ਨੇ ਸੀਜ਼ਨ ਦੇ ਪਹਿਲੇ ਮੁਕਾਬਲੇ 'ਚ 21 ਦੌੜਾਂ ਬਣਾਈਆਂ ਸਨ ਪਰ ਦੂਜੇ ਮੁਕਾਬਲੇ 'ਚ ਉਹ ਸ਼ਾਨਦਾਰ ਤਰੀਕੇ ਨਾਲ ਸਾਹਮਣੇ ਆਏ। ਉਨ੍ਹਾਂ ਨੇ ਆਰ. ਸੀ. ਬੀ. ਦੇ ਵਿਰੁੱਧ 132 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਤੋਂ ਬਾਅਦ ਰਾਇਲਜ਼ ਦੇ ਵਿਰੁੱਧ ਵੀ ਉਨ੍ਹਾਂ ਨੇ 69 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।