''ਟੀਮ ਵਿਚ ਜਗ੍ਹਾ ਬਣਾਉਣਾ'' ਕੌਮਾਂਤਰੀ ਕਰੀਅਰ ''ਚ ਮਿਲਣ ਵਾਲੀਆਂ ਚੁਣੌਤੀਆਂ ਵਿਚੋਂ ਇਕ : ਕੁਲਦੀਪ

10/15/2019 7:01:10 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਆਖਰੀ-11 ਵਿਚ ਜਗ੍ਹਾ ਬਣਾਉਣ ਲਈ ਸੰਘਰਸ਼ ਕਰ ਰਹੇ ਸਪਿਨਰ ਕੁਲਦੀਪ ਯਾਦਵ ਨੇ ਕਿਹਾ ਕਿ ਉਸਦੇ ਲਈ ਇਹ ਚੁਣੌਤੀ ਕੌਮਾਂਤਰੀ ਕਰੀਅਰ ਵਿਚ ਮਿਲਣ ਵਾਲੀਆਂ ਕਈ ਚੁਣੌਤੀਆਂ ਵਿਚੋਂ ਇਕ ਹੈ। ਕੁਲਦੀਪ ਤੇ ਯੁਜਵੇਂਦਰ ਚਾਹਲ ਨੂੰ ਪਿਛਲੇ ਦੋ ਮਹੀਨਿਆਂ ਵਿਚ ਜ਼ਿਆਦਾ ਮੌਕੇ ਨਹੀਂ ਮਿਲੇ ਹਨ ਕਿਉਂਕਿ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਭਾਰਤੀ ਟੀਮ ਮੈਨੇਜਮੈਂਟ ਨੇ ਵੈਸਟਇੰਡੀਜ਼ ਤੇ ਦੱਖਣੀ ਅਫਰੀਕਾ ਵਿਰੁੱਧ ਟੀ-20 ਲੜੀ ਵਿਚ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ।

PunjabKesari

ਕੁਲਦੀਪ ਨੇ ਕਿਹਾ, ''ਮੈਂ ਜਦੋਂ ਕ੍ਰਿਕਟ ਖੇਡਣਾ ਸ਼ੁਰੂ ਕੀਤੀ ਸੀ ਤਾਂ ਕਦੇ ਨਹੀਂ ਸੋਚਿਆ ਸੀ ਕਿ ਭਾਰਤ ਲਈ ਖੇਡਾਂਗਾ। ਮੈਂ ਭਾਰਤ ਲਈ ਪਿਛਲੇ ਤਿੰਨ ਸਾਲਾਂ ਤੋਂ ਖੇਡ ਰਿਹਾ ਹਾਂ ਤੇ ਮੈਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਜਿਨ੍ਹਾਂ ਵਿਚੋਂ ਮੌਜੂਦਾ ਚੁਣੌਤੀ ਵੀ ਇਕ ਹੈ। ਸਖਤ ਮਿਹਨਤ ਤੇ ਅਨੁਸ਼ਾਸਨ ਦੇ ਬਿਨਾਂ ਕੁਝ ਵੀ ਸੰਭਵ ਨਹੀਂ ਹੈ ਤੇ ਮੈਂ ਉਸੇ ਦ੍ਰਿਸ਼ਟੀਕੋਣ ਦੇ ਨਾਲ ਖੇਡ ਰਿਹ  ਹਾਂ।'' 24 ਸਾਲਾ ਇਸ ਖਿਡਾਰੀ ਨੇ ਕੌਮਾਂਤਰੀ ਕ੍ਰਿਕਟ ਵਿਚ ਆਸਟਰੇਲੀਆ ਵਿਰੁੱਧ ਮਾਰਚ 2017 ਵਿਚ ਡੈਬਿਊਮੈਚ ਵਿਚ ਚਾਰ ਵਿਕਟਾਂ ਲੈਣ ਤੋਂ ਬਾਅਦ ਘੱਟ ਸਮੇਂ ਵਿਚ ਹੀ ਤਿੰਨੇ ਸਵਰੂਪਾਂ ਦੀ ਟੀਮ ਵਿਚਜਗ੍ਹਾ ਪੱਕੀ ਕਰ ਲਈ। ਉਹ ਵਨ ਡੇ ਕ੍ਰਿਕਟ ਵਿਚ ਹੈਟਿਰਕ ਲੈਣ ਵਾਲਾ ਤੀਜਾ ਭਾਰਤੀ ਗੇਂਦਬਾਜ਼ ਵੀ ਬਣਿਆ।

PunjabKesari

ਕੁਲਦੀਪ ਟੈਸਟ ਟੀਮ ਦਾ ਹਿੱਸਾ ਹੈ ਪਰ ਮੌਜੂਦਾ ਸੈਸ਼ਨ ਵਿਚ ਉਸ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਵਿਸ਼ਵ ਕੱਪ ਤੋਂ ਬਾਅਦ ਉਸ਼ ਨੇ ਸੱਤ ਮੈਚਾਂ ਵਿਚ 56.16 ਦੀ ਔਸਤ ਨਾਲ ਸਿਰਫ 7 ਵਿਕਟਾਂ ਲਈਆਂ ਹਨ। ਕੁਲਦੀਪ ਤੋਂ ਜਦੋਂ ਪੁੱਛਿਆ ਗਿਆ ਕਿ ਉਸ ਨੇਟੀ-20 ਤੋਂ ਖੁਦ ਨੂੰ ਤੇ ਚਾਹਲ ਨੂੰ ਬਾਹਰ ਕੀਤੇ ਜਾਣ ਦੇ ਬਾਰੇ ਵਿਚ ਟੀਮ ਮੈਨੇਜਮੈਂਟ ਨਾਲ ਗੱਲ ਕੀਤੀ ਹੈ ਤਾਂ ਉਸ ਨੇ ਕਿਹਾ, ''ਮੈਂ ਟੈਸਟ ਲੜੀ ਖਤਮ ਹੋਣ ਤੋਂ ਬਾਅਦ ਇਸ ਬਾਰੇ ਵਿਚ ਉਨ੍ਹਾਂ ਨਾਲ ਗੱਲ ਕਰਾਂਗਾ।''


Related News