ਕਟਕ 'ਚ ਕੁਲਦੀਪ ਰਚ ਸਕਦਾ ਹੈ ਇਤਿਹਾਸ, ਵਿਕਟਾਂ ਦਾ ਸੈਂਕੜਾ ਪੂਰਾ ਕਰਨ ਤੋਂ ਸਿਰਫ ਇਕ ਵਿਕਟ ਦੂਰ

12/22/2019 11:19:53 AM

ਸਪੋਰਟਸ ਡੈਸਕ— ਵਨ-ਡੇ ਇਤਿਹਾਸ 'ਚ ਦੂਜੀ ਵਾਰ ਹੈਟ੍ਰਿਕ ਲੈਣ ਵਾਲੇ ਪਹਿਲੇ ਭਾਰਤੀ ਬਣੇ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਵਨ-ਡੇ ਕ੍ਰਿਕਟ 'ਚ ਆਪਣੇ 100 ਵਿਕਟਾਂ ਪੂਰੀਆਂ ਕਰਨ ਤੋਂ ਇਕ ਵਿਕਟ ਦੂਰ ਹੈ। 25 ਸਾਲ ਦੇ ਕੁਲਦੀਪ ਯਾਦਵ ਜੇਕਰ ਅੱਜ ਐਤਵਾਰ ਨੂੰ ਵੈਸਟਇੰਡੀਜ਼ ਖਿਲਾਫ ਹੋਣ ਵਾਲੇ ਤੀਜੇ ਵਨ-ਡੇ ਮੈਚ 'ਚ ਇਕ ਵਿਕਟ ਹੋਰ ਹਾਸਲ ਕਰ ਲੈਂਦਾ ਹੈ ਤਾਂ ਉਹ ਵਨ-ਡੇ ਕ੍ਰਿਕਟ 'ਚ 100 ਵਿਕਟ ਲੈਣ ਵਾਲਾ 22ਵਾਂ ਭਾਰਤੀ ਬਣ ਜਾਵੇਗਾ।PunjabKesari
ਚਾਇਨਾਮੈਨ ਗੇਂਦਬਾਜ਼ ਕੁਲਦੀਪ ਨੇ 54 ਵਨ-ਡੇ ਮੈਚਾਂ 'ਚ ਹੁਣ ਤਕ 99 ਵਿਕਟਾਂ ਲਈਆਂ ਹਨ। ਉਹ ਜੇਕਰ ਆਪਣੇ 100 ਵਿਕਟਾਂ ਪੂਰੀਆਂ ਕਰ ਲੈਂਦਾ ਹੈ ਤਾਂ ਉਹ ਵਨਡੇ ਕ੍ਰਿਕਟ 'ਚ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਬਣ ਜਾਵੇਗਾ। ਫਿਲਹਾਲ ਇਹ ਰਿਕਾਰਡ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਨਾਂ ਦਰਜ ਹੈ, ਜਿਸ ਨੇ 55 ਵਨ-ਡੇ ਮੈਚਾਂ 'ਚ ਇਹ ਉਪਲਬੱਧੀ ਹਾਸਲ ਕੀਤੀ ਹੈ। ਕੁਲਦੀਪ ਨਾਲ ਹੀ 100 ਵਿਕਟ ਪੂਰੀਆਂ ਕਰਨ ਵਾਲਾ ਅੱਠਵਾਂ ਭਾਰਤੀ ਸਪਿਨਰ ਬਣ ਜਾਵੇਗਾ। ਸਾਬਕਾ ਲੈੱਗ ਸਪਿਨਰ ਅਨਿਲ ਕੁੰਬਲੇ ਵਨ-ਡੇ 'ਚ ਭਾਰਤ ਦੇ ਸਭ ਤੋਂ ਸਫਲ ਸਪਿਨਰ ਹਨ। ਉਨ੍ਹਾਂ ਨੇ 269 ਵਨ-ਡੇ ਮੈਚਾਂ 'ਚ 334 ਵਿਕਟਾਂ ਹਾਸਲ ਕੀਤੀਆਂ ਹਨ।PunjabKesari
ਕੁਲਦੀਪ ਨੇ ਬੁੱਧਵਾਰ ਨੂੰ ਹੀ ਏ. ਸੀ. ਏ.-ਵੀ. ਡੀ. ਸੀ. ਏ. ਸਟੇਡੀਅਮ 'ਚ ਵੈਸਟਇੰਡੀਜ਼ ਖਿਲਾਫ ਖੇਡੇ ਗਏ ਦੂਜੇ ਵਨ-ਡੇ 'ਚ ਹੈਟ੍ਰਿਕ ਲਈ ਸੀ ਅਤੇ ਵਨ-ਡੇ 'ਚ ਉਸ ਦੀ ਇਹ ਦੂਜੀ ਹੈਟ੍ਰਿਕ ਹੈ। ਕੁਲਦੀਪ ਨੇ ਇਸ ਤੋਂ ਪਹਿਲਾਂ 21 ਸਤੰਬਰ 2017 ਨੂੰ ਕੋਲਕਾਤਾ 'ਚ ਆਸਟਰੇਲੀਆ ਖਿਲਾਫ ਹੈਟ੍ਰਿਕ ਲਈ ਸੀ। ਉਹ ਅੰਡਰ-19 ਪੱਧਰ 'ਤੇ ਵੀ ਹੈਟ੍ਰਿਕ ਲੈ ਚੁੱਕਾ ਹੈ।


Related News