ਜਿੱਤ 'ਤੇ ਬੋਲੇ ਕੋਹਲੀ- ਇਹ ਜਸਪ੍ਰੀਤ ਵਿਰੁੱਧ ਇਕ ਵਧੀਆ ਮੈਚ ਸੀ
Tuesday, Sep 29, 2020 - 12:42 AM (IST)

ਦੁਬਈ- ਬੈਂਗਲੁਰੂ ਅਤੇ ਮੁੰਬਈ ਦੇ ਵਿਚਾਲੇ ਦੁਬਈ ਦੇ ਮੈਦਾਨ 'ਤੇ ਖੇਡੇ ਗਏ ਰੋਮਾਂਚਕ ਮੁਕਾਬਲੇ 'ਚ ਆਖਿਰਕਾਰ ਜਿੱਤ ਬੈਂਗਲੁਰੂ ਦੇ ਹੱਥ ਲੱਗੀ। ਸੁਪਰ ਓਵਰ 'ਚ ਪਹੁੰਚਿਆ ਮੈਚ ਜਿੱਤਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਮੇਰੇ ਕੋਲ ਹੁਣ ਕੋਈ ਸ਼ਬਦ ਨਹੀਂ ਹੈ। ਇਹ ਇਕ ਰੋਲਰ-ਕੋਸਟਰ ਗੇਮ ਸੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਵਿਚਾਲੇ 'ਚ ਵਧੀਆ ਖੇਡਿਆ। ਅਸੀਂ ਉਨ੍ਹਾਂ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਚਾਹੁੰਦੇ ਸੀ। ਸਾਨੂੰ ਇਕ ਕਰੀਬੀ ਜਿੱਤ ਮਿਲੀ ਅਤੇ ਹੋਰ ਮੈਦਾਨ 'ਤੇ ਇਹ ਛੋਟੀਆਂ ਚੀਜ਼ਾਂ ਮਾਈਨੇ ਰੱਖਦੀਆਂ ਹਨ।
ਵਿਰਾਟ ਬੋਲੇ- ਅਸੀਂ ਅਸਲ 'ਚ ਇਸ 'ਤੇ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਾਂ। ਇਹ ਸਭ ਮੈਦਾਨ 'ਤੇ ਕਦਮ ਰੱਖਣ ਅਤੇ ਜ਼ਿੰਮੇਦਾਰੀ ਲੈਣ ਦੇ ਬਾਰੇ 'ਚ ਸੀ। ਇਹ ਜਸਪ੍ਰੀਤ ਵਿਰੁੱਧ ਇਕ ਵਧੀਆ ਮੈਚ ਸੀ। ਅੱਜ ਚੋਟੀ ਦੇ ਕੁਆਲਟੀ ਵਾਲਾ ਕ੍ਰਿਕਟ ਦੇਖਣ ਨੂੰ ਮਿਲਿਆ। ਲੋਕ ਅਜਿਹੇ ਕ੍ਰਿਕਟ ਮੈਚ ਨੂੰ ਦੇਖਣਾ ਪਸੰਦ ਕਰਦੇ ਹਨ। ਅਸੀਂ ਪਾਵਰ ਪਲੇਅ 'ਚ ਇਕ ਵੱਡਾ ਬਦਲਾਵ ਕੀਤਾ ਸੀ। ਵਾਸ਼ਿੰਗਟਨ ਨੂੰ ਗੇਂਦਬਾਜ਼ੀ ਦੇ ਲਈ ਉਤਾਰਿਆ। ਉਨ੍ਹਾਂ ਨੇ ਸ਼ਾਨਦਾਰ ਖੇਡ ਦਿਖਾਇਆ। ਬਾਕੀ ਖਿਡਾਰੀਆਂ ਨੇ ਵਧੀਆ ਯੋਗਦਾਨ ਦਿੱਤਾ।
ਇਸ ਦੌਰਾਨ ਸੁਪਰ ਓਵਰ ਸੈਣੀ ਨੂੰ ਦੇਣ 'ਤੇ ਕੋਹਲੀ ਨੇ ਕਿਹਾ ਕਿ ਮੈਚ ਦੇ ਦੌਰਾਨ ਉਸਦਾ ਪ੍ਰਦਰਸ਼ਨ ਠੀਕ ਸੀ। ਹਾਲਾਂਕਿ ਉਸ ਨੂੰ ਦੌੜਾਂ ਬਣਾਉਣੀਆਂ ਪਈਆਂ, ਸਾਨੂੰ ਅਜਿਹੇ ਗੇਂਦਬਾਜ਼ ਦੀ ਲੋੜ ਹੈ ਜੋ ਕਿ ਵਧੀਆ ਯਾਰਕਰ ਸੁੱਟ ਸਕੇ। ਸੈਣੀ ਨੇ ਸਟੀਕ ਗੇਂਦਬਾਜ਼ੀ ਕੀਤੀ। ਸਾਨੂੰ ਉਸ ਨੂੰ ਅੱਗੇ ਵਧਾਉਣ ਦੇ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।