ਸ਼ਹੀਦਾਂ ਦੇ ਸਨਮਾਨ 'ਚ ਕੋਹਲੀ ਦਾ ਵੱਡਾ ਫੈਸਲਾ, ਰੱਦ ਕੀਤਾ ਸਮਾਗਮ

02/16/2019 4:08:35 PM

ਨਵੀਂ ਦਿੱਲੀ : ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਪੁਲਵਾਮਾ ਵਿਖੇ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਸਨਮਾਨ ਵਿਚ ਸ਼ਨੀਵਾਰ ਨੂੰ ਆਯੋਜਿਤ ਹੋਣ ਵਾਲੇ ਆਰ. ਪੀ. ਅਤੇ ਐੱਸ. ਜੀ. ਭਾਰਤੀ ਖੇਡ ਸਨਮਾਨ (ਆਈ. ਐੱਸ. ਐੱਚ.) ਸਮਾਗਮ ਨੂੰ ਸਥਗਿਤ ਕਰ ਦਿੱਤਾ ਹੈ। ਜੰਮੂ ਕਸ਼ਮੀਰ ਦੇ ਪੁਲਵਾਮਾ ਵਿਖੇ ਵੀਰਵਾਰ ਨੂੰ ਹੋਏ ਇਸ ਭਿਆਨਕ ਅੱਤਵਾਦੀ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਦੇ 40 ਜਵਾਨ ਸ਼ਹੀਦ ਹੋ ਗਏ ਸੀ ਅਤੇ ਕਈ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਭਾਰਤੀ ਖੇਡ ਸਨਮਾਨ ਆਰ. ਪੀ. ਤੇ ਸੰਜੀਵ ਗੋਇਨਕਾ ਗਰੁਪ ਅਤੇ ਵਿਰਾਟ ਕੋਹਲੀ ਫਾਊਂਡੇਸ਼ਨ ਦੀ ਸਾਂਝੀ ਕੋਸ਼ਿਸ਼ ਹੈ।

PunjabKesari

ਕੋਹਲੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ''ਆਰ. ਪੀ. ਤੇ ਐੱਸ. ਜੀ. ਭਾਰਤੀ ਖੇਡ ਸਨਮਾਨ ਦੇ ਪ੍ਰੋਗਰਾਮ ਨੂੰ ਰੱਦ ਕਰ ਗਿਆ ਹੈ। ਜੋ ਵੱਡਾ ਨੁਕਸਾਨ ਹੋਇਆ ਹੈ ਉਸ ਨਾਲ ਅਸੀਂ ਸਾਰੇ ਦੁਖੀ ਹਾਂ। ਇਸ ਲਈ ਅਸੀਂ ਸ਼ਨੀਵਾਰ ਨੂੰ ਹੋਣ ਵਾਲੇ ਖੇਡ ਸਨਮਾਨ ਸਮਾਗਮ ਨੂੰ ਰੱਦ ਕਰ ਰਹੇ ਹਾਂ। ਕੋਹਲੀ ਦੇ ਨਾਲ ਸਾਰੇ ਭਾਰਤੀ ਖੇਡ ਜਗਤ ਨੇ ਇਸ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਕੋਹਲੀ ਨੇ ਇਕ ਬਿਆਨ 'ਚ ਕਿਹਾ, ''ਇਸ ਪ੍ਰੋਗਰਾਮ ਵਿਚ ਮਨੋਰੰਜਨ ਅਤੇ ਖੇਡ ਜਗਤ ਨਾਲ ਜੁੜੀਆਂ ਕਈ ਹਸਤੀਆਂ ਨੂੰ ਸ਼ਾਮਲ ਹੋਣਾ ਸੀ। ਸਨਮਾਨ ਸਮਾਰੋਹ ਨਾਲ ਜੁੜੇ ਹਰ ਸਾਂਝੇਦਾਰ, ਖਿਡਾਰੀਆਂ ਅਤੇ ਪ੍ਰਤੀਨਿਧੀਆਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਜਦੋਂ ਭਾਰਤ ਆਪਣੇ ਜਵਾਨਾਂ ਦੀ ਸ਼ਹਾਦਤ 'ਤੇ ਸ਼ੋਕ ਮਨਾ ਰਿਹਾ ਹੈ, ਅਜਿਹੇ ਸਮੇਂ ਸਾਨੂੰ ਸਮਾਗਮ ਦੀ ਮੇਜ਼ਬਾਨੀ ਕਰਨਾ ਸਵੀਕਾਰ ਨਹੀਂ ਹੈ।''


Related News