ਕੋਹਲੀ ਭਾਵੁਕ ਹੋ ਕੇ ਆਪਾ ਖੋਹ ਬੈਠਾ : ਆਨੰਦ

11/13/2018 1:02:53 AM

ਕੋਲਕਾਤਾ— 5 ਵਾਰ ਦੇ ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ 'ਤੇ ਇਕ ਪ੍ਰਸ਼ੰਸਕ ਦੇ ਲਈ 'ਭਾਰਤ ਤੋਂ ਚਲੇ ਜਾਓ' ਟਿਪਣੀ ਕਰਨ ਦੇ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਭਾਵੁਕ ਹੋ ਗਏ ਤੇ ਆਪਾ ਖੋਹ ਬੈਠੇ ਸਨ। ਕੋਹਲੀ ਦੀ ਇਸ ਟਿਪਣੀ ਤੋਂ ਬਾਅਦ ਵਿਵਾਦ ਹੋ ਗਿਆ ਸੀ ਤੇ ਭਾਰਤੀ ਕਪਤਾਨ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਦਾ ਸਾਹਮਣਾ ਕਰਨਾ ਪਿਆ ਸੀ। ਪ੍ਰਸ਼ੰਸਕ ਨੇ ਇੰਗਲੈਂਡ ਤੇ ਆਸਟਰੇਲੀਆ ਦੇ ਬੱਲੇਬਾਜ਼ਾਂ ਦੀ ਸ਼ਲਾਘਾ ਕਰਦਿਆਂ ਕੋਹਲੀ ਨੂੰ ਜ਼ਰੂਰਤ ਤੋਂ ਵੱਧ ਤਰਜੀਹ ਦੇਣ ਦੀ ਗੱਲ ਕਹੀ ਸੀ, ਜਿਸ 'ਤੇ ਭਾਰਤੀ ਕਪਤਾਨ ਨੇ ਕਿਹਾ ਸੀ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਭਾਰਤ 'ਚ ਰਹਿਣਾ ਚਾਹੀਦਾ। 
ਭਾਰਤ ਦੇ ਮਹਾਨ ਖਿਡਾਰੀਆਂ 'ਚੋਂ ਇਕ ਆਨੰਦ ਨੇ ਇੱਥੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਸ ਨੇ ਆਪਾ ਖੋਹ ਬੈਠਾ ਸੀ। ਉਹ ਥੋੜ੍ਹਾ ਭਾਵੁਕ ਹੋ ਗਿਆ ਸੀ ਤੇ ਉਸ ਨੇ ਉਹ ਕਹਿ ਦਿੱਤਾ ਜਿਹੜਾ ਸਭ ਤੋਂ ਪਹਿਲਾਂ ਉਸ ਦੇ ਦਿਮਾਗ 'ਚ ਆਇਆ।
ਵਿਸ਼ਵਨਾਥਨ ਆਨੰਦ ਨੇ ਕਿਹਾ ਇਸ ਵਤੀਰੇ ਨਾਲ ਉਹ ਸਹਿਜ ਹੈ। ਖੇਡ 'ਚ ਤੁਹਾਨੂੰ ਕਈ ਤਰ੍ਹਾਂ ਦੇ ਚਰਿਤਰ ਮਿਲਦੇ ਹਨ ਤੇ ਇਹ ਉਹ ਚਰਿਤਰ ਹੈ ਜੋ ਸਭ ਤੋਂ ਕੂਲ ਹੈ। ਧਾਕੜ ਸ਼ਤਰੰਜ ਖਿਡਾਰੀ ਨੇ ਆਨੰਦ ਨੇ ਹਾਲਾਂਕਿ ਕਿਹਾ ਕਿ ਇਸ ਮਾਮਲੇ 'ਤੇ ਬਹੁਤ ਕੁਝ ਕਿਹਾ ਜਾ ਚੁੱਕਿਆ ਹੈ ਤੇ ਬੇਹਤਰ ਹੈ ਇਸ ਵਾਰੇ 'ਚ ਜ਼ਿਆਦਾ ਨਾ ਬੋਲਿਆ ਜਾਵੇ।
ਆਨੰਦ ਨੇ ਕਿਹਾ ਕੋਹਲੀ ਕਮਜ਼ੋਰ ਲਹਿਜ਼ੇ 'ਚ ਘਿਰ ਗਿਆ ਸੀ ਜਾਂ ਉਹ ਆਪਣੇ ਚੰਗੇ ਮੂਡ 'ਚ ਨਹੀਂ ਸੀ। ਇਹ ਮੇਰਾ ਨਜ਼ਰੀਆ ਹੈ ਇਸ ਤੋਂ ਬਾਅਦ ਉਸ ਨੇ ਆਪਾ ਖੋਹ ਦਿੱਤਾ ਹੈ। ਆਨੰਦ ਨੇ ਕਿਹਾ ਭਾਵੁਕ ਹੋ ਜਾਣਾ ਸਵਾਭਾਵਿਕ ਹੈ ਤੇ ਕਦੇ ਉਹ ਵੀ ਆਪਾ ਖੋਹ ਦਿੰਦਾ ਹੈ।


Related News