ਕੋਹਲੀ ਨੇ ਰਚਿਆ ਇਤਿਹਾਸ, ਗਾਂਗੁਲੀ-ਧੋਨੀ ਵਰਗੇ ਕਪਤਾਨ ਰਿਕਾਰਡ ਦੇ ਆਸ-ਪਾਸ ਵੀ ਨਹੀਂ
Thursday, Dec 30, 2021 - 08:29 PM (IST)
ਸੈਂਚੂਰੀਅਨ- ਭਾਰਤੀ ਟੀਮ ਨੇ ਦੱਖਣੀ ਅਫਰੀਕਾ ਦੀ ਟੀਮ ਨੂੰ ਸੈਂਚੂਰੀਅਨ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ 113 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਟੈਸਟ ਮੈਚ ਦੇ ਜਿੱਤਣ ਦੇ ਨਾਲ ਹੀ ਭਾਰਤੀ ਟੀਮ ਨੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਸੈਂਚੂਰੀਅਨ ਦੇ ਮੈਦਾਨ ਵਿਚ ਜਿੱਤ ਦੇ ਨਾਲ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਇਤਿਹਾਸ ਰਚ ਦਿੱਤਾ ਹੈ। ਵਿਰਾਟ ਕੋਹਲੀ ਸੈਂਚੂਰੀਅਨ ਵਿਚ ਦੱਖਣੀ ਅਫਰੀਕਾ ਟੀਮ ਨੂੰ ਹਰਾਉਣ ਵਾਲੇ ਪਹਿਲੇ ਏਸ਼ੀਆਈ ਕਪਤਾਨ ਬਣ ਗਏ ਹਨ। ਨਾਲ ਹੀ ਵਿਰਾਟ ਨੇ ਇਸ ਮੈਚ ਵਿਚ ਬਤੌਰ ਕਪਤਾਨ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ।
ਇਹ ਖ਼ਬਰ ਪੜ੍ਹੋ- ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਬਦਲਿਆ ਟੈਸਟ ਚੈਂਪੀਅਨਸ਼ਿਪ ਟੇਬਲ, ਭਾਰਤ ਹੁਣ ਚੌਥੇ ਸਥਾਨ 'ਤੇ
ਵਿਰਾਟ ਕੋਹਲੀ ਸੈਂਚੂਰੀਅਨ ਮੈਚ ਨੂੰ ਜਿੱਤ ਕੇ ਦੱਖਣੀ ਅਫਰੀਕਾ ਵਿਚ 2 ਮੈਚ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਉਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਕਪਤਾਨ ਨੇ ਦੱਖਣੀ ਅਫਰੀਕਾ ਦੀ ਧਰਤੀ 'ਤੇ 2 ਮੈਚ ਨਹੀਂ ਜਿੱਤੇ ਹਨ। ਰਾਹੁਲ ਦ੍ਰਾਵਿੜ ਤੇ ਧੋਨੀ ਦੀ ਕਪਤਾਨੀ ਵਿਚ ਭਾਰਤ ਨੇ ਦੱਖਣੀ ਅਫਰੀਕਾ ਵਿਚ ਸਿਰਫ 1-1 ਮੈਚ ਜਿੱਤਿਆ ਹੈ। ਜਦਕਿ ਵਿਰਾਟ ਦੀ ਕਪਤਾਨੀ ਵਿਚ ਭਾਰਤ ਨੇ 2 ਮੈਚ ਜਿੱਤ ਲਏ ਹਨ। ਵਿਰਾਟ 2 ਬਾਕਸਿੰਗ ਡੇ-ਟੈਸਟ ਮੈਚ ਜਿੱਤਣ ਵਾਲੇ ਵੀ ਪਹਿਲੇ ਕਪਤਾਨ ਬਣ ਗਏ ਹਨ। ਬਤੌਰ ਕਪਤਾਨ ਵਿਰਾਟ ਨੇ ਬਣਾਏ ਇਹ ਰਿਕਾਰਡ-
SENA (ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਤੇ ਆਸਟਰੇਲੀਆ) ਦੇਸ਼ਾਂ ਵਿਚ ਟੈਸਟ ਜਿੱਤ
ਵਿਰਾਟ ਕੋਹਲੀ- 7 ਵਾਰ
ਧੋਨੀ+ਗਾਂਗੁਲੀ+ਦ੍ਰਾਵਿੜ- 7 ਵਾਰ
SENA 'ਚ ਏਸ਼ੀਆਈ ਕਪਤਾਨਾਂ ਵਲੋਂ ਸਭ ਤੋਂ ਜ਼ਿਆਦਾ ਜਿੱਤ
7- ਵਿਰਾਟ ਕੋਹਲੀ
4- ਵਸੀਮ ਅਕਰਮ
4- ਜਾਵੇਦ ਮਿਆਂਦਾਦ
ਦੱਖਣੀ ਅਫਰੀਕਾ ਵਿਚ ਸਭ ਤੋਂ ਜ਼ਿਆਦਾ ਟੈਸਟ ਜਿੱਤਣ ਵਾਲੇ ਭਾਰਤੀ ਕਪਤਾਨ
2- ਵਿਰਾਟ ਕੋਹਲੀ
1- ਧੋਨੀ
1- ਰਾਹੁਲ ਦ੍ਰਾਵਿੜ
ਭਾਰਤੀ ਕਪਤਾਨਾਂ ਵਲੋਂ ਦੱਖਣੀ ਅਫਰੀਕਾ ਦੇ ਵਿਰੁੱਧ ਸਭ ਤੋਂ ਜ਼ਿਆਦਾ ਜਿੱਤ
17- ਵਿਰਾਟ ਕੋਹਲੀ
16- ਧੋਨੀ
ਵਿਰਾਟ ਕੋਹਲੀ 2 ਬਾਕਸਿੰਗ ਡੇ-ਟੈਸਟ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ
ਮੈਲਬੋਰਨ ਵਿਚ 2018 ਆਸਟਰੇਲੀਆ ਦੇ ਵਿਰੁੱਧ
ਸੈਂਚੂਰੀਅਨ ਵਿਚ 2021 ਦੱਖਣੀ ਅਫਰੀਕਾ ਦੇ ਵਿਰੁੱਧ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।