ਜਦੋਂ ਮੈਦਾਨ ''ਤੇ ਕੋਹਲੀ ਨੂੰ ਆਇਆ ਗੁੱਸਾ, ਗਾਲ੍ਹ ਕੱਢ ਕੇ ਅੰਪਾਇਰ ਦੇ ਫੈਸਲੇ ''ਤੇ ਜਿਤਾਈ ਨਾ-ਖੁਸ਼ੀ (ਵੀਡੀਓ)

Thursday, Sep 07, 2017 - 03:07 PM (IST)

ਕੋਲੰਬੋ— ਵਿਰਾਟ ਕੋਹਲੀ ਨਿਡਰ ਕਪਤਾਨ ਅਤੇ ਖਿਡਾਰੀ ਮੰਨੇ ਜਾਂਦੇ ਹਨ। ਉਹ ਕਿੰਨੇ ਗੁੱਸੇ ਵਾਲੇ ਹਨ, ਇਹ ਵੀ ਮੈਦਾਨ ਉੱਤੇ ਦਰਸ਼ਕਾਂ ਨੇ ਕਈ ਵਾਰ ਵੇਖਿਆ ਹੈ। ਗਲਤ ਆਊਟ ਦਿੱਤਾ ਗਿਆ ਹੋਵੇ ਜਾਂ ਕੋਈ ਹੋਰ ਫੈਸਲਾ, ਕੋਹਲੀ ਬਹੁਤ ਛੇਤੀ ਆਪਣਾ ਆਪਾ ਖੋਹ ਦਿੰਦੇ ਹਨ। ਬੁੱਧਵਾਰ ਨੂੰ ਸ਼੍ਰੀਲੰਕਾ ਖਿਲਾਫ ਟੀ-20 ਮੈਚ ਵਿਚ ਵੀ ਵਿਰਾਟ ਇਸ ਅੰਦਾਜ਼ ਵਿਚ ਨਜ਼ਰ ਆਏ। ਦਰਅਸਲ ਸ਼੍ਰੀਲੰਕਾਈ ਪਾਰੀ ਦਾ 15ਵਾਂ ਓਵਰ ਚਲ ਰਿਹਾ ਸੀ ਅਤੇ ਅਕਸ਼ਰ ਪਟੇਲ ਗੇਂਦਬਾਜੀ ਕਰ ਰਹੇ ਸਨ। ਬੱਲੇਬਾਜ਼ ਸੇਕੁਗੇ ਪ੍ਰਸੰਨਾ ਦੇ ਬੱਲੇ ਨਾਲ ਲੱਗ ਕੇ ਗੇਂਦ ਮਹਿੰਦਰ ਸਿੰਘ ਧੋਨੀ ਦੇ ਦਸਤਾਨਿਆਂ ਵਿਚ ਚੱਲੀ ਗਈ। ਭਾਰਤੀ ਟੀਮ ਨੇ ਆਊਟ ਦੀ ਅਪੀਲ ਕੀਤੀ, ਪਰ ਅੰਪਾਇਰ ਨੇ ਕੁਝ ਹੀ ਪਲਾਂ ਵਿਚ ਇਸਨੂੰ ਖਾਰਿਜ ਕਰ ਦਿੱਤਾ। ਵਿਰਾਟ ਕੋਹਲੀ ਦੀ ਅਗਵਾਈ ਵਿਚ ਕਈ ਭਾਰਤੀ ਖਿਡਾਰੀ 4-5 ਸਕਿੰਟ ਤੱਕ ਅਪੀਲ ਕਰਦੇ ਰਹੇ। ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਆਵਾਜ਼ ਆਈ ਸੀ। ਪਰ ਹਾਲਾਂਕਿ ਟੀ-20 ਕ੍ਰਿਕਟ ਵਿੱਚ ਡੀ.ਆਰ.ਐਸ. ਲੈਣ ਦਾ ਆਪਸ਼ਨ ਨਹੀਂ ਹੁੰਦਾ, ਇਸ ਲਈ ਅਪੀਲ ਖਾਰਿਜ ਕਰ ਦਿੱਤੀ ਗਈ। ਇਹ ਵੇਖ ਕੇ ਵਿਰਾਟ ਕੋਹਲੀ ਆਪਣਾ ਆਪਾ ਖੋਹ ਬੈਠੇ ਅਤੇ ਉਨ੍ਹਾਂ ਨੇ ਗਾਲ੍ਹ ਦੇ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਬਾਅਦ ਵਿਚ ਜਦੋਂ ਸਨਿਕੋਮੀਟਰ ਉੱਤੇ ਵੇਖਿਆ ਗਿਆ ਤਾਂ ਗੇਂਦ ਬੱਲੇ ਨਾਲ ਟਕਰਾਈ ਸੀ ਅਤੇ ਭਾਰਤੀ ਟੀਮ ਦੀ ਅਪੀਲ ਠੀਕ ਸੀ।
ਦੇਖੋ ਵੀਡੀਓ—

 


Related News