IPL 'ਚ ਬੈਕ ਟੂ ਬੈਕ ਸੈਂਕੜੇ ਲਗਾ ਕੇ ਕੋਹਲੀ ਨੇ ਕੀਤੀ ਆਲੋਚਕਾਂ ਦੀ ਬੋਲਤੀ ਬੰਦ, ਆਖੀ ਵੱਡੀ ਗੱਲ

Monday, May 22, 2023 - 03:12 PM (IST)

ਸਪੋਰਟਸ ਡੈਸਕ : ਰਾਇਲ ਚੈਲੰਜਰਜ਼ ਬੈਂਗਲੁਰੂ (RCB) ਭਾਵੇਂ ਹੀ IPL 2023 ਦੇ ਪਲੇਆਫ 'ਚ ਜਗ੍ਹਾ ਨਾ ਬਣਾ ਸਕੀ ਹੋਵੇ ਪਰ ਵਿਰਾਟ ਕੋਹਲੀ ਨੇ ਆਪਣੇ ਪ੍ਰਦਰਸ਼ਨ ਨਾਲ ਆਲੋਚਕਾਂ ਦਾ ਮੂੰਹ ਬੰਦ ਕਰ ਦਿੱਤਾ ਹੈ। ਖਾਸ ਤੌਰ 'ਤੇ ਉਨ੍ਹਾਂ ਲਈ ਦਾ ਜੋ ਮੰਨਦੇ ਹਨ ਕਿ ਕੋਹਲੀ ਦਾ ਕਰੀਅਰ ਆਖਰੀ ਪੜਾਅ 'ਤੇ ਹੈ। ਕੋਹਲੀ ਨੇ ਆਖ਼ਰੀ ਲੀਗ ਮੈਚ 'ਚ ਗੁਜਰਾਤ ਟਾਈਟਨਸ ਦੇ ਖਿਲਾਫ 61 ਗੇਂਦਾਂ 'ਤੇ ਅਜੇਤੂ 101 ਦੌੜਾਂ ਦੀ ਪਾਰੀ ਖੇਡੀ ਸੀ। ਸੀਜ਼ਨ ਵਿੱਚ ਇਹ ਉਸਦਾ ਲਗਾਤਾਰ ਦੂਜਾ ਸੈਂਕੜਾ ਸੀ। ਸੈਂਕੜਾ ਖੇਡਣ ਤੋਂ ਬਾਅਦ ਕੋਹਲੀ ਨੇ ਆਲੋਚਕਾਂ 'ਤੇ ਨਿਸ਼ਾਨਾ ਸਾਧਦੇ ਹੋਏ ਸਾਫ਼ ਕਿਹਾ ਕਿ ਉਨ੍ਹਾਂ ਦਾ ਟੀ-20 ਕਰੀਅਰ ਬਹੁਤ ਜ਼ਿਆਦਾ ਦੇਰ ਤਕ ਰਹੇਗਾ।

ਇਹ ਵੀ ਪੜ੍ਹੋ : IPL 2023 : ਸ਼ੁਭਮਨ ਗਿੱਲ ਦਾ ਸ਼ਾਨਦਾਰ ਸੈਂਕੜਾ, ਗੁਜਰਾਤ ਜਿੱਤੀ, ਮੁੰਬਈ Play-offs ’ਚ ਪਹੁੰਚੀ

ਕੋਹਲੀ ਨੇ ਕਿਹਾ, "ਮੈਨੂੰ ਸੈਂਕੜਾ ਜੜ ਕੇ ਬਹੁਤ ਚੰਗਾ ਲੱਗਾ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਮੇਰੀ ਟੀ-20 ਕ੍ਰਿਕਟ ਹੇਠਾਂ ਜਾ ਰਹੀ ਹੈ, ਪਰ ਮੈਂ ਅਜਿਹਾ ਬਿਲਕੁਲ ਨਹੀਂ ਸੋਚਦਾ। ਮੈਨੂੰ ਲੱਗਦਾ ਹੈ ਕਿ ਮੈਂ ਫਿਰ ਤੋਂ ਆਪਣਾ ਸਰਵਸ੍ਰੇਸ਼ਠ ਟੀ-20 ਕ੍ਰਿਕਟ ਖੇਡ ਰਿਹਾ ਹਾਂ।" ਕੋਹਲੀ ਦੇ ਸੈਂਕੜੇ ਦੀ ਮਦਦ ਨਾਲ ਆਰਸੀਬੀ ਨੇ ਗੁਜਰਾਤ ਦੇ ਸਾਹਮਣੇ 198 ਦੌੜਾਂ ਦਾ ਟੀਚਾ ਰੱਖਿਆ ਸੀ। ਪਰ ਸ਼ੁਭਮਨ ਗਿੱਲ ਦੀਆਂ 104 ਦੌੜਾਂ ਦੀ ਬਦੌਲਤ ਆਰਸੀਬੀ ਮੈਚ ਹਾਰ ਗਈ। ਕੋਹਲੀ ਨੇ IPL 2023 'ਚ ਲਗਾਤਾਰ 2 ਸੈਂਕੜੇ ਲਗਾਏ ਹਨ।

ਇਹ ਵੀ ਪੜ੍ਹੋ : ਖਾਪ ਮਹਾਪੰਚਾਇਤ ਨੇ 28 ਮਈ ਨੂੰ ਸੰਸਦ ਦੇ ਸਾਹਮਣੇ ਮਹਿਲਾ ਪੰਚਾਇਤ ਦਾ ਕੀਤਾ ਐਲਾਨ

ਕੋਹਲੀ ਨੇ ਕਿਹਾ, "ਮੈਂ ਸਿਰਫ ਆਪਣੇ ਆਪ ਦਾ ਆਨੰਦ ਮਾਣ ਰਿਹ ਹਾਂ। ਮੈਂ ਇਸੇ ਅੰਦਾਜ਼ 'ਚ ਟੀ-20 ਕ੍ਰਿਕਟ ਖੇਡਦਾ ਹਾਂ। ਮੈਂ ਗੈਪ ਤੋਂ ਪਾਰ ਕਰਨਾ ਚਾਹੁੰਦਾ ਹਾਂ, ਬਹੁਤ ਸਾਰੇ ਚੌਕੇ ਲਗਾਉਣਾ ਚਾਹੁੰਦਾ ਹਾਂ ਅਤੇ ਜੇਕਰ ਲੋੜ ਪਈ ਤਾਂ ਅੰਤ ਵਿੱਚ ਵੱਡੇ ਸ਼ਾਟ ਲਗਾਉਣ ਦੀ ਕੋਸ਼ਿਸ਼ ਕਰਦਾ ਹਾਂ।"   ਦੱਸ ਦੇਈਏ ਕਿ ਕੋਹਲੀ ਟੀ-20 ਕਰੀਅਰ ਵਿੱਚ 12,000 ਦੌੜਾਂ ਪੂਰੀਆਂ ਕਰਨ ਦੇ ਬਹੁਤ ਨੇੜੇ ਹੈ। ਆਈਪੀਐਲ, ਅੰਤਰਰਾਸ਼ਟਰੀ ਅਤੇ ਸਾਰੇ ਤਰ੍ਹਾਂ ਦੇ ਟੀ-20 ਨੂੰ ਮਿਲਾ ਕੇ ਕੋਹਲੀ ਨੇ 374 ਟੀ-20 ਮੈਚਾਂ ਵਿੱਚ 41.40 ਦੀ ਔਸਤ ਅਤੇ 133.35 ਦੇ ਸਟ੍ਰਾਈਕ ਰੇਟ ਨਾਲ 11,965 ਦੌੜਾਂ ਬਣਾਈਆਂ ਹਨ। ਜਿਸ ਵਿੱਚ 8 ਸੈਂਕੜੇ ਅਤੇ 91 ਅਰਧ ਸੈਂਕੜੇ ਸ਼ਾਮਲ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News