ਕੋਹਲੀ ਦੇ ਭਾਰਤ ਆਉਣ ''ਤੇ ਹੋਰ ਖਿਡਾਰੀਆਂ ''ਤੇ ਵਧ ਜਾਵੇਗਾ ਦਬਾਅ : ਪੋਂਟਿੰਗ

Thursday, Nov 19, 2020 - 09:56 PM (IST)

ਕੋਹਲੀ ਦੇ ਭਾਰਤ ਆਉਣ ''ਤੇ ਹੋਰ ਖਿਡਾਰੀਆਂ ''ਤੇ ਵਧ ਜਾਵੇਗਾ ਦਬਾਅ : ਪੋਂਟਿੰਗ

ਸਿਡਨੀ- ਸਾਬਕਾ ਕਪਤਾਨ ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਰਨ ਮਸ਼ੀਨ ਕਪਤਾਨ ਵਿਰਾਟ ਕੋਹਲੀ ਦੇ ਆਸਟਰੇਲੀਆ ਵਿਰੁੱਧ ਪਹਿਲੇ ਟੈਸਟ ਤੋਂ ਬਾਅਦ ਆਪਣੇ ਦੇਸ਼ ਆਉਣ 'ਤੇ ਭਾਰਤੀ ਟੀਮ ਆਪਣੇ ਬੱਲੇਬਾਜ਼ੀ ਕ੍ਰਮ ਨੂੰ ਲੈ ਕੇ ਸੁਨਿਸ਼ਚਿਤ ਨਹੀਂ ਹੋਵੇਗੀ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ 32 ਸਾਲ ਦੇ ਕੋਹਲੀ ਨੂੰ ਪੈਟਰਨਿਟੀ ਲੀਵ ਦਿੱਤੀ ਹੈ। ਜਿਸ ਦੌਰਾਨ ਉਹ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਦੌਰਾਨ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਰਹਿ ਸਕੇ। ਪੋਂਟਿੰਗ ਨੇ ਕਿਹਾ ਕਿ - ਕੋਹਲੀ ਦੀ ਗੈਰ-ਮੌਜੂਦਗੀ (ਤਿੰਨ ਟੈਸਟ ਦੇ ਲਈ) 'ਚ ਭਾਰਤ ਦੇ ਵੱਖ-ਵੱਖ ਖਿਡਾਰੀ ਦਬਾਅ ਮਹਿਸੂਸ ਕਰਨਗੇ ਕਿਉਂਕਿ ਉਨ੍ਹਾਂ ਦੀ ਬੱਲੇਬਾਜ਼ੀ ਤੇ ਲੀਡਰਸ਼ਿਪ ਦੀ ਕਮੀ ਮਹਿਸੂਸ ਹੋਵੇਗੀ।

PunjabKesari
ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਲੱਗਦਾ ਹੈ ਕਿ ਅਜਿੰਕਿਯ ਰਹਾਣੇ ਕਪਤਾਨੀ ਦੀ ਜ਼ਿੰਮੇਦਾਰੀ ਸੰਭਾਲੇਗਾ ਪਰ ਇਸ ਦੌਰਾਨ ਉਸ 'ਤੇ ਜ਼ਿਆਦਾ ਦਬਾਅ ਪਵੇਗਾ ਤੇ ਉਸ ਨੂੰ ਬੇਹੱਦ ਮਹੱਤਵਪੂਰਨ ਚੌਥੇ ਸਥਾਨ 'ਤੇ ਬੱਲੇਬਾਜ਼ੀ ਕਰਨ ਦੇ ਲਈ ਕਿਸੇ ਹੋਰ ਨੂੰ ਦੇਖਣਾ ਹੋਵੇਗਾ। ਪੋਂਟਿੰਗ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਹੈ ਕਿ ਹੁਣ ਵੀ ਇਹ ਸਪੱਸ਼ਟ ਹੈ ਕਿ ਪਹਿਲੇ ਟੈਸਟ 'ਚ ਉਸਦਾ ਬੱਲੇਬਾਜ਼ੀ ਕ੍ਰਮ ਕੀ ਹੋਵੇਗਾ। ਹੋਰ ਪਾਰੀ ਦੀ ਸ਼ੁਰੂਆਤ ਕਰੇਗਾ, ਕੋਹਲੀ ਦੇ ਜਾਣ 'ਤੇ ਕੌਣ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰੇਗਾ?

PunjabKesari
ਭਾਰਤੀ ਗੇਂਦਬਾਜ਼ੀ ਦੀ ਅਗਵਾਈ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਕਰੇਗਾ। ਇਸ਼ਾਂਤ ਸ਼ਰਮਾ ਜੇਤਕ ਇੰਡੀਅਨ ਪ੍ਰੀਮੀਅਰ ਲੀਗ ਦੇ ਦੌਰਾਨ ਲੱਗੀ ਸੱਟ ਤੋਂ ਠੀਕ ਹੋ ਜਾਂਦੇ ਹਨ ਤਾਂ ਭਾਰਤ ਉਸ ਨੂੰ ਟੀਮ 'ਚ ਜਗ੍ਹਾ ਦੇਵੇਗਾ ਜਦਕਿ ਉਮੇਸ਼ ਯਾਦਵ ਤੇ ਨਵਦੀਪ ਸੈਣੀ ਵੀ ਭਾਰਤ ਦੀ ਟੈਸਟ ਟੀਮ ਦਾ ਹਿੱਸਾ ਹੈ। ਪੋਂਟਿੰਗ ਦਾ ਮੰਨਣਾ ਹੈ ਕਿ ਇੰਨੇ ਸਾਰੇ ਵਿਕਲਪ ਹੋਣ ਦੇ ਕਾਰਨ ਭਾਰਤ ਨੂੰ ਮੇਜ਼ਬਾਨ ਦੀ ਤੁਲਨਾ 'ਚ ਜ਼ਿਆਦਾ ਸਵਾਲਾਂ ਦਾ ਜਵਾਬ ਲੱਭਣਾ ਹੋਵੇਗਾ। ਉਨ੍ਹਾਂ ਨੇ ਕਿਹਾ ਪੁਕੋਵਸਕੀ ਤੇ ਗ੍ਰੀਨ ਦੀ ਮੌਜੂਦਗੀ 'ਚ ਆਸਟਰੇਲੀਆ ਦੇ ਸਾਹਮਣੇ ਜੋ ਸਵਾਲ ਹਨ, ਮੈਨੂੰ ਲੱਗਦਾ ਹੈ ਕਿ ਭਾਰਤ ਨੂੰ ਉਸ ਤੋਂ ਜ਼ਿਆਦਾ ਸਵਾਲਾਂ ਦੇ ਜਵਾਬ ਲੱਭਣੇ ਹੋਣਗੇ।

PunjabKesari
ਪੋਂਟਿੰਗ ਨੇ ਕਿਹਾ ਕਿ- ਸ਼ੰਮੀ, ਜਸਪ੍ਰੀਤ ਬੁਮਰਾਹ- ਕੀ ਇਸ਼ਾਂਤ ਨੂੰ ਖਿਡਾਇਆ ਜਾਵੇਗਾ, ਜਾਂ ਉਮੇਸ਼ ਯਾਦਵ ਨੂੰ, ਕੀ ਸੈਣੀ ਜਾਂ ਸਿਰਾਜ ਵਰਗੇ ਨੌਜਵਾਨ ਨੂੰ ਮੌਕਾ ਦਿੱਤਾ ਜਾਵੇਗਾ?  ਉਸਦੀ ਟੀਮ 'ਚ ਕੁਝ ਸਪਿਨਰ ਹਨ ਤੇ ਉਨ੍ਹਾਂ ਨੂੰ ਤੈਅ ਕਰਨਾ ਹੋਵੇਗਾ ਕਿ ਐਡੀਲੇਡ 'ਚ ਗੁਲਾਬੀ ਗੇਂਦ ਦੇ ਟੈਸਟ 'ਚ ਕੌਣ ਖੇਡੇਗਾ। ਭਾਰਤ ਨੇ 2018-19 'ਚ ਆਸਟਰੇਲੀਆ ਦੀ ਧਰਤੀ 'ਤੇ ਪਹਿਲੀ ਬਾਰ ਟੈਸਟ ਸੀਰੀਜ਼ ਜਿੱਤ ਕੇ ਇਤਿਹਾਸ ਰਚਿਆ ਸੀ।


author

Gurdeep Singh

Content Editor

Related News