ਕੋਹਲੀ ਤੇ ਰੋਹਿਤ ਨੇ ਧਵਨ ਦੇ ਯੋਗਦਾਨ ਨੂੰ ਕੀਤਾ ਯਾਦ

Sunday, Aug 25, 2024 - 06:25 PM (IST)

ਕੋਹਲੀ ਤੇ ਰੋਹਿਤ ਨੇ ਧਵਨ ਦੇ ਯੋਗਦਾਨ ਨੂੰ ਕੀਤਾ ਯਾਦ

ਨਵੀਂ ਦਿੱਲੀ– ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਐਤਵਾਰ ਨੂੰ ਸ਼ਿਖਰ ਧਵਨ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਸ ਨੇ ਆਪਣੀ ਉਪਲੱਬਧੀਆਂ ਨਾਲ ਇਕ ਅਮਿੱਟ ਛਾਪ ਛੱਡੀ ਹੈ।  ਧਵਨ ਹਮਲਾਵਰ ਬੱਲੇਬਾਜ਼ੀ ਨਾਲ ਗੇਂਦਬਾਜ਼ਾਂ ’ਤੇ ਦਬਦਬਾ ਬਣਾਉਣ ਵਾਲੀ ਤਿੱਕੜੀ ਦਾ ਅਹਿਮ ਮੈਂਬਰ ਰਿਹਾ ਹੈ, ਜਿਸ ਵਿਚ ਰੋਹਿਤ ਤੇ ਕੋਹਲੀ ਵੀ ਸ਼ਾਮਲ ਸਨ। 2013 ਤੋਂ 2019 ਤੱਕ ਇਸ ਤੱਕੜੀ ਨੇ ਕੌਮਾਂਤਰੀ ਕ੍ਰਿਕਟ ਵਿਚ ਦਬਦਬਾ ਬਣਾ ਕੇ ਹਰ ਤਰ੍ਹਾਂ ਦੇ ਗੇਂਦਬਾਜ਼ੀ ਹਮਲੇ ਦੀਆਂ ਧੱਜੀਆਂ ਉੱਡਾਈਆਂ। 
ਧਵਨ ਨੇ ਲੱਗਭਗ 12 ਸਾਲ ਦੇ ਕਰੀਅਰ ਤੋਂ ਬਾਅਦ ਸ਼ਨੀਵਾਰ ਨੂੰ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਦਾ ਐਲਾਨ ਕੀਤਾ। ਕੋਹਲੀ, ਰੋਹਿਤ ਤੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਅਤੇ ਹੋਰ ਖਿਡਾਰੀਆਂ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਖੱਬੇ ਹੱਥ ਦੇ ਬੱਲੇਬਾਜ਼ ਧਵਨ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਚਾਂ ਵਿਚ ਜਿੱਤ ਦਿਵਾਉਣ ਦੀ ਕਾਬਲੀਅਤ ਦੇ ਦਮ ’ਤੇ ਭਾਰਤ ਦੀ ਵਨ ਡੇ ਬੱਲੇਬਾਜ਼ੀ ਦਾ ਅਹਿਮ ਹਿੱਸਾ ਸੀ। ਭਾਰਤੀ ਕਪਤਾਨ ਰੋਹਿਤ ਤੇ ਧਵਨ ਵਿਚਾਲੇ ਪਹਿਲੀ ਵਿਕਟ ਦੀਆਂ ਸਾਂਝੇਦਾਰੀਆਂ ਅਹਿਮ ਰਹਿੰਦੀਆਂ ਸਨ। 
ਰੋਹਿਤ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਕਮਰੇ ਸਾਂਝਾ ਕਰਨ ਤੋਂ ਲੈ ਕੇ ਮੈਦਾਨ ’ਤੇ ਜ਼ਿੰਦਗੀ ਭਰ ਦੀਆਂ ਯਾਦਾਂ ਸਾਂਝੀਆਂ ਕਰਨ ਤੱਕ। ਤੁਸੀਂ ਹਮੇਸ਼ਾ ਦੂਜੇ ਪਾਸੇ ਤੋਂ ਮੇਰਾ ਕੰਮ ਆਸਾਨ ਕੀਤਾ। ‘ਅਲਟੀਮੇਟ’ ਜਾਟ।’
ਕੋਹਲੀ ਨੇ ਧਵਨ ਨੂੰ ਭਾਰਤ ਦੇ ਸਭ ਤੋਂ ਭਰੋਸੇਮੰਦ ਸਲਾਮੀ ਬੱਲੇਬਾਜ਼ਾਂ ਵਿਚੋਂ ਇਕ ਦੱਸਦੇ ਹੋਏ ਕਿਹਾ ਉਸਦੇ ਜੋਸ਼, ਖੇਡ ਭਾਵਨਾ ਤੇ ਵਿਸ਼ੇਸ਼ ਮੁਸਕਾਨ ਦੀ ਕਮੀ ਮਹਿਸੂਸ ਹੋਵੇਗੀ ਪਰ ਉਸਦੀ ਵਿਰਾਸਤ ਹਮੇਸ਼ਾ ਯਾਦ ਰਹੇਗੀ। ਕੋਹਲੀ ਨੇ ਟਵੀਟ ਕੀਤਾ, ‘‘ਸ਼ਿਖਰ ਆਪਣੇ ਨਿਡਰ ਡੈਬਿਊ ਤੋਂ ਲੈ ਕੇ ਭਾਰਤ ਦੇ ਸਭ ਤੋਂ ਭਰੋਸੇਮੰਦ ਸਲਾਮੀ ਬੱਲੇਬਾਜ਼ਾਂ ਵਿਚੋਂ ਇਕ ਬਣਨ ਤੱਕ ਸਾਨੂੰ ਅਣਗਿਣਤੀ ਯਾਦਾਂ ਦਿੱਤੀਆਂ ਹਨ। ਤੁਸੀਂ ਖੇਡ ਦੇ ਪ੍ਰਤੀ ਜਨੂਨ, ਖੇਡ ਭਾਵਨਾ ਤੇ ਤੁਹਾਡੀ ਖਾਸ ਮੁਸਕਾਨ ਦੀ ਕਮੀ ਮਹਿਸੂਸ ਹੋਵੇਗੀ ਪਰ ਤੁਹਾਡੀ ਵਿਰਾਸਤ ਹਮੇਸ਼ਾ ਯਾਦ ਰਹੇਗੀ।’’
ਸਾਬਕਾ ਭਾਰਤੀ ਕਪਤਾਨ ਨੇ ‘ਗੱਬਰ’ ਦੇ ਨਾਂ ਨਾਲ ਮਸ਼ਹੂਰ ਧਵਨ ਨੂੰ ਇਨ੍ਹਾਂ ਸਾਰੀਆਂ ਯਾਦਾਂ ਲਈ ਧੰਨਵਾਦ ਦਿੱਤਾ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕੋਹਲੀ ਨੇ ਕਿਹਾ, ‘‘ਇਨ੍ਹਾਂ ਸ਼ਾਨਦਾਰ ਯਾਦਾਂ, ਸ਼ਾਨਦਾਰ ਪ੍ਰਦਰਸ਼ਨਾਂ ਤੇ ਹਮੇਸ਼ਾ ਦਿਲ ਤੋਂ ਅਗਵਾਈ ਕਰਕਨ ਲਈ ਧੰਨਵਾਦ. ਮੈਦਾਨ ਦੇ ਬਾਰੇ ਤੁਹਾਡੀ ਅਗਲੀ ਪਾਰੀ ਲਈ ਸ਼ੁਭਕਾਮਨਾਵਾਂ, ਗੱਭਰ। ਸ਼ਾਸਤਰੀ ਨੇ ਟਵੀਟ ਕੀਤਾ, ‘‘ਸ਼ਿੱਕੀ ਬੋਆਏ ਆਪਣੇ ਸੰਨਿਆਸ ਦਾ ਆਨੰਦ ਲਓ। ਤੁਸੀਂ ਮੈਨੂੰ ਕੋਚ ਤੇ ਨਿਰਦੇਸ਼ਕ ਦੇ ਤੌਰ ’ਤੇ ਮੇਰੇ ਸੱਤ ਸਾਲਾਂ ਦੌਰਾਨ ਬਹੁਤ ਖੁਸ਼ੀ ਪ੍ਰਦਾਨ ਕੀਤਾ ਤੇ ਮਨੋਰੰਜਨ ਕੀਤਾ।’’


author

Aarti dhillon

Content Editor

Related News