ਫੈਮਿਲੀ ਟ੍ਰਿਪ : ਲੰਡਨ ਦੀਆਂ ਸੜਕਾਂ ''ਤੇ ਮਸਤੀ ਕਰਦੇ ਦਿਸੇ ਰੋਹਿਤ ਸ਼ਰਮਾ
Tuesday, Jul 22, 2025 - 03:06 PM (IST)

ਸਪੋਰਟਸ ਡੈਸਕ- ਭਾਰਤੀ ਵਨਡੇ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅੱਜ-ਕੱਲ ਫੈਮਿਲੀ ਟ੍ਰਿਪ 'ਤੇ ਹਨ। ਉਹ ਲੰਡਨ 'ਚ ਛੁੱਟੀਆਂ ਮਨ੍ਹਾ ਰਹੇ ਹਨ।
ਉਨ੍ਹਾਂ ਨੂੰ ਲੰਡਨ ਦੀਆਂ ਗਲੀਆਂ 'ਚ ਪਤਨੀ ਰੀਤਿਕਾ ਤੇ ਧੀ ਸਮਾਇਰਾ ਦੇ ਨਾਲ ਘੁੰਮਦੇ-ਮਸਤੀ ਕਰਦੇ ਦੇਖਿਆ ਗਿਆ। ਸੋਸ਼ਲ ਮੀਡੀਆ ਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਰੋਹਿਤ ਸ਼ਰਮਾ ਦਾ ਨਾਂ ਭਾਰਤ ਦੇ ਸਭ ਤੋਂ ਸਫਲ ਕ੍ਰਿਕਟਰ ਤੇ ਕਪਤਾਨਾਂ 'ਚ ਸ਼ੁਮਾਰ ਹੈ। ਉਸ ਨੇ ਕ੍ਰਿਕਟ ਦੇ ਟੈਸਟ, ਵਨਡੇ ਤੇ ਟੀ20 ਫਾਰਮੈਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਰੋਹਿਤ ਨੇ ਟੈਸਟ ਤੇ ਟੀ20 ਤੋਂ ਸੰਨਿਆਸ ਲੈ ਲਿਆ ਹੈ। ਹੁਣ ਉਹ ਸਿਰਫ ਵਨਡੇ ਟੀਮ ਦੇ ਕਪਤਾਨ ਹਨ। ਇਸ ਤੋਂ ਇਲਾਵਾ ਉਹ ਆਈਪੀਐੱਲ 'ਚ ਮੁੰਬਈ ਇੰਡੀਅਨਜ਼ ਦੇ ਵੀ ਪ੍ਰਮੁੱਖ ਮੈਂਬਰ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8