ਕੋਹਲੀ ਨੇ ਡਿਵਿਲੀਅਰਸ ਨੂੰ ਲਿਖਿਆ ਪੱਤਰ- ਮੈਂ ਜਿਨ੍ਹਾਂ ਨਾਲ ਖੇਡਿਆ, ਉਨ੍ਹਾਂ ਵਿਚ ਤੁਸੀਂ ਪ੍ਰਤਿਭਾਸ਼ਾਲੀ ਕ੍ਰਿਕਟਰ

Thursday, Oct 17, 2024 - 10:57 AM (IST)

ਕੋਹਲੀ ਨੇ ਡਿਵਿਲੀਅਰਸ ਨੂੰ ਲਿਖਿਆ ਪੱਤਰ- ਮੈਂ ਜਿਨ੍ਹਾਂ ਨਾਲ ਖੇਡਿਆ, ਉਨ੍ਹਾਂ ਵਿਚ ਤੁਸੀਂ ਪ੍ਰਤਿਭਾਸ਼ਾਲੀ ਕ੍ਰਿਕਟਰ

ਦੁਬਈ, (ਭਾਸ਼ਾ)– ਭਾਰਤ ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ ਨੇ ਜਿਹੜੇ ਖਿਡਾਰੀਆਂ ਨਾਲ ਉਹ ਖੇਡਿਆ, ਉਨ੍ਹਾਂ ਵਿਚ ਏ. ਬੀ. ਡਿਵਿਲੀਅਰਸ ਨੂੰ ਬੁੱਧਵਾਰ ਨੂੰ ‘ਸਭ ਤੋਂ ਪ੍ਰਤਿਭਾਸ਼ਾਲੀ ਕ੍ਰਿਕਟਰ’ ਕਰਾਰ ਦਿੱਤਾ। ਇਕ ਖੁੱਲ੍ਹੇ ਪੱਤਰ ਵਿਚ ਕੋਹਲੀ ਨੇ ਆਈ. ਪੀ. ਐੱਲ. ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਆਪਣੇ ਸਾਬਕਾ ਸਾਥੀ ਦੀ ਕਾਫੀ ਸ਼ਲਾਘਾ ਕੀਤੀ।

ਕੋਹਲੀ ਨੇ ਲਿਖਿਆ, ‘‘ਤੁਸੀਂ ਆਪਣੀ ਜਗ੍ਹਾ ਦੇ ਪੂਰੀ ਤਰ੍ਹਾਂ ਹੱਕਦਾਰ ਹੋ, ਆਖਿਰਕਾਰ, ਹਾਲ ਆਫ ਫੇਮ ਐਵਾਰਡ ਲਈ ਤੁਸੀਂ ਪੂਰੀ ਤਰ੍ਹਾਂ ਨਾਲ ਯੋਗ ਉਮੀਦਵਾਰ ਹੋ ਤੇ ਤੁਹਾਡਾ ਯੋਗਦਾਨ ਅਸਲ ਵਿਚ ਅਦਭੁੱਤ ਰਿਹਾ ਹੈ।’’

ਉਸ ਨੇ ਕਿਹਾ,‘‘ਲੋਕ ਹਮੇਸ਼ਾ ਤੁਹਾਡੀ ਸਮੱਰਥਾ ਦੇ ਬਾਰੇ ਵਿਚ ਗੱਲ ਕਰਦੇ ਰਹੇ ਹਨ ਤੇ ਇਹ ਸਹੀ ਵੀ ਹੈ। ਤੁਸੀਂ ਸਭ ਤੋਂ ਪ੍ਰਤਿਭਾਸ਼ਾਲੀ ਕ੍ਰਿਕਟਰ ਹੋ, ਜਿਨ੍ਹਾਂ ਨਾਲ ਮੈਂ ਖੇਡਿਆ, ਤੁਸੀਂ ਨਿਸ਼ਚਿਤ ਰੂਪ ਨਾਲ ਨੰਬਰ ਇਕ ਹੋ।’’


author

Tarsem Singh

Content Editor

Related News