ਕੋਹਲੀ ਦਾ ਧਮਾਕਾ, ਅਰਧ ਸੈਂਕੜਾ ਲਗਾਉਣ ''ਚ ਵੀ ਟਾਪ ''ਤੇ, ਇਸ ਦਿੱਗਜ ਨੂੰ ਛੱਡਿਆ ਪਿੱਛੇ

Friday, Dec 06, 2019 - 11:02 PM (IST)

ਕੋਹਲੀ ਦਾ ਧਮਾਕਾ, ਅਰਧ ਸੈਂਕੜਾ ਲਗਾਉਣ ''ਚ ਵੀ ਟਾਪ ''ਤੇ, ਇਸ ਦਿੱਗਜ ਨੂੰ ਛੱਡਿਆ ਪਿੱਛੇ

ਨਵੀਂ ਦਿੱਲੀ— ਵਿਰਾਟ ਕੋਹਲੀ ਨੇ ਇਕ ਵਾਰ ਫਿਰ ਤੋਂ ਭਾਰਤੀ ਟੀਮ ਦੇ ਲਈ ਹੈਦਰਾਬਾਦ ਦੇ ਮੈਦਾਨ 'ਤੇ ਚੌਕੇ-ਛੱਕਿਆਂ ਦੀ ਬਰਸਾਤ ਕਰ ਦਿੱਤੀ। ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਪਹਿਲੇ ਟੀ-20 'ਚ 208 ਦੌੜਾਂ ਦੇ ਟੀਚੇ ਦਾ ਪਿੱਛੇ ਕਰਨ ਉਤਰੀ ਭਾਰਤੀ ਟੀਮ ਦੇ ਲਈ ਵਿਰਾਟ ਨੇ ਸ਼ੁਰੂਆਤ 'ਚ ਹੀ ਵਧੀਆ ਸ਼ੁਰੂਆਤ ਕੀਤੀ। ਉਸ ਨੇ ਜਦੋਂ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤਾਂ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ 50+ ਲਗਾਉਣ ਵਾਲੇ ਬੱਲੇਬਾਜ਼ ਵੀ ਬਣ ਗਏ। ਉਸ ਨੇ ਇਸ ਮਾਮਲੇ 'ਚ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ ਹੈ। ਦੇਖੋਂ ਰਿਕਾਰਡ—

PunjabKesari
ਟੀ-20 'ਚ ਸਭ ਤੋਂ ਜ਼ਿਆਦਾ 50+ ਸਕੋਰ
23 ਵਿਰਾਟ ਕੋਹਲੀ , ਭਾਰਤ
22 ਰੋਹਿਤ ਸ਼ਰਮਾ, ਭਾਰਤ
17 ਮਾਰਟਿਨ ਗੁਪਟਿਲ, ਨਿਊਜ਼ੀਲੈਂਡ
16 ਪਾਲ ਸਟਰਲਿਗ, ਜ਼ਿੰਬਾਬਵੇ
16 ਡੇਵਿਡ ਵਾਰਨਰ, ਆਸਟਰੇਲੀਆ

PunjabKesari
ਵਿਰਾਟ ਕੋਹਲੀ ਦਾ ਪ੍ਰਦਰਸ਼ਨ
ਟੈਸਟ— 84 ਮੈਚ, 7202 ਦੌੜਾਂ, 54 ਔਸਤ, ਸੈਂਕੜੇ 27, ਅਰਧ ਸੈਂਕੜੇ 22
ਵਨ ਡੇ— 239 ਮੈਚ, 11520 ਦੌੜਾਂ, 60 ਔਸਤ, ਸੈਂਕੜੇ 43, ਅਰਧ ਸੈਂਕੜੇ 54
ਟੀ-20— 73 ਮੈਚ, 2519 ਦੌੜਾਂ, 51 ਔਸਤ, ਸੈਂਕੜੇ 0, ਅਰਧ ਸੈਂਕੜੇ 23


author

Gurdeep Singh

Content Editor

Related News