ਜਾਣੋ ਕਿੱਥੇ ਅਤੇ ਕਦੋਂ ਲਾਈਵ ਦੇਖ ਸਕਦੇ ਹੋ CWG 2018 ਉਦਘਾਟਨ ਸਮਾਰੋਹ

04/04/2018 2:35:16 PM

ਨਵੀਂ ਦਿੱਲੀ—ਰਾਸ਼ਟਰਮੰਡਲ ਖੇਡਾਂ ਦੇ ਮੁਕਾਬਲੇ 5 ਅਪ੍ਰੈਲ ਤੋਂ ਸ਼ੁਰੂ ਹੋਣਗੇ, ਪਰ ਉਸ ਤੋਂ ਪਹਿਲਾਂ ਅੱਜ (ਬੁੱਧਵਾਰ) ਉਦਘਾਟਨ ਸਮਾਰੋਹ ਆਯੋਜਿਤ ਹੋਵੇਗਾ, 21ਵੇਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਅਸਟ੍ਰੇਲੀਆਂ ਦੇ ਕੁਈਨਜ਼ਲੈਂਡ ਦੇ ਸ਼ਹਿਰ ਗੋਲਡ ਕੋਸਟ ਕਰ ਰਿਹਾ ਹੈ। ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ 227 ਮੈਂਬਰਾਂ ਦੀ ਟੀਮ ਭੇਜੀ ਹੈ, ਓਲੰਪਿਕ ਰਜਤ ਮੈਡਲ ਜੇਤੂ ਪੀ.ਵੀ ਸਿੰਧੂ ਉਦਘਾਟਨ ਸਮਾਰੋਹ ਦੀ  ਫਲੈਗ ਕੈਰੀਅਰ ਹੋਵੇਗੀ।

-ਰਾਸ਼ਟਰਮੰਡਲ ਖੇਡਾਂ-2018 ਦਾ ਉਦਘਾਟਨ ਸਮਾਰੋਹ ਬੁੱਧਵਾਰ (4ਅਪ੍ਰੈਲ) ਨੂੰ ਭਾਰਤੀ ਸਮੇਂ ਦੇ ਅਨੁਸਾਰ ਦਿਨ ਦੇ 3 ਵੱਜੇ ਗੋਲਡ ਕੋਸਟ (ਅਸਟ੍ਰੇਲੀਆ) ਦੇ ਕਰਾਰਾ ਸਟੇਡੀਅਮ 'ਚ ਹੋਵੇਗਾ।
- ਰਾਸ਼ਟਰਮੰਡਲ ਖੇਡਾਂ-2018 ਦਾ ਉਦਘਾਟਨ ਸੋਨੀ ਸਿਕਸ, ਸੋਨੀ ਸਿਕਸ ਐੱਚ.ਡੀ. ਅਤੇ ਸੋਨੀ ਟੇਨ 2 ਅਤੇ ਸੋਨੀ ਟੇਨ ਐੱਚ.ਡੀ. 'ਤੇ ਅੰਗਰੇਜ਼ੀ 'ਚ ਲਾਈਵ ਪ੍ਰਸਾਰਣ ਹੋਵੇਗਾ।
-ਹਿੰਦੀ 'ਚ ਸਮਾਰੋਹ ਦਾ ਲਾਈਵ ਪ੍ਰਸਰਾਣ ਸੋਨੀ ਟੇਨ3 ਅਤੇ ਸੋਨੀ ਟੇਨ3 ਐੱਚ.ਡੀ. 'ਤੇ ਦੇਖਿਆ ਜਾ ਸਕਦਾ ਹੈ, ਇਹ ਭਾਰਤ 'ਚ ਰਾਸ਼ਟਰਮੰਡਲ ਖੇਡਾਂÎ ਦੇ ਅਧਿਕਾਰਕ ਪ੍ਰਸਾਰਕ ਹਨ।
- ਇਹ ਸਮਾਰੋਹ ਆਨਲਾਈਨ ਲਾਈਵ ਸਟ੍ਰੀਮਿੰਗ ਸੋਨੀ ਐੱਲ.ਆਈ.ਵੀ. ਡਾਟ ਕਾਮ 'ਤੇ ਉਪਲਬਧ ਹੋਵੇਗਾ। ਤੁਸੀਂ ਅੱਜਤਕ ਡਾਟ ਕਾਮ 'ਤੇ ਵੀ ਲਾਈਵ ਅਪਡੇਟਸ ਹਾਸਿਲ ਕਰ ਸਕਦੇ ਹਨ।

 


Related News