ਕੋਹਲੀ-ਧੋਨੀ ਦੇ ਨਾਲ ਇਸ ਖਾਸ ਕਲੱਬ 'ਚ ਸ਼ਾਮਲ ਹੋਣਗੇ ਰਾਹੁਲ, ਸਿਰਫ 26 ਦੌੜਾਂ ਦੂਰ

12/05/2019 5:34:58 PM

ਸਪੋਰਟਸ ਡੈਸਕ— ਭਾਰਤੀ ਟੀਮ ਵੈਸਟਇੰਡੀਜ਼ ਦੇ ਨਾਲ ਟੀ-20 ਸੀਰੀਜ਼ ਖੇਡਣ ਵਾਲੀ ਹੈ। ਹੈਦਰਾਬਾਦ ਟੀ-20 'ਚ ਜਦੋਂ ਭਾਰਤੀ ਟੀਮ ਮੈਦਾਨ ਉਤਰੇਗੀ ਤਾਂ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਦੀਆਂ ਨਜ਼ਰਾਂ ਇਕ ਖਾਸ ਰਿਕਾਰਡ 'ਤੇ ਹੋਣਗੀਆਂ। 6 ਦਸੰਬਰ ਨੂੰ ਹੋਣ ਵਾਲੇ ਇਸ ਮੈਚ 'ਚ ਜੇਕਰ ਕੇ. ਐੱਲ. ਰਾਹੁਲ 26 ਦੌੜਾਂ ਬਣਾਉਂਦਾ ਹੈ ਤਾਂ ਉਹ ਅੰਤਰਰਾਸ਼ਟਰੀ ਟੀ-20 'ਚ 1000 ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਜਾਵੇਗਾ। ਰਾਹੁਲ ਤੋਂ ਪਹਿਲਾਂ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਜਿਹੇ ਦਿੱਗਜ ਬੱਲੇਬਾਜ਼ ਇਹ ਖਾਸ ਉਪਲਬੱਧੀ ਹਾਸਲ ਕਰ ਚੁੱਕੇ ਹਨ।

PunjabKesariਅਜਿਹਾ ਕਰਨ ਵਾਲਾ 7ਵਾਂ ਭਾਰਤੀ ਬੱਲੇਬਾਜ਼ ਬਣ ਜਾਵੇਗਾ ਰਾਹੁਲ
ਸਲਾਮੀ ਬੱਲੇਬਾਜ਼ ਰਾਹੁਲ ਜੇਕਰ ਵੈਸਟਇੰਡੀਜ਼ ਖਿਲਾਫ 26 ਦੌੜਾਂ ਬਣਾ ਲੈਂਦਾ ਹੈ ਤਾਂ ਉਹ ਟੀ-20 ਅੰਤਰਰਾਸ਼ਟਰੀ 'ਚ 1000 ਦੌੜਾਂ ਬਣਾਉਣ ਵਾਲਾ 7ਵਾਂ ਭਾਰਤੀ ਬੱਲੇਬਾਜ਼ ਬਣ ਜਾਵੇਗਾ। ਉਸ ਤੋਂ ਪਹਿਲਾਂ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (2539), ਵਿਰਾਟ ਕੋਹਲੀ (2450), ਐੱਮ. ਐੱਸ. ਧੋਨੀ (1617), ਸੁਰੇਸ਼ ਰੈਨਾ (1605), ਸ਼ਿਖਰ ਧਵਨ (1504), ਯੁਵਰਾਜ ਸਿੰਘ (1177) ਨੇ ਟੀ-20 ਕ੍ਰਿਕਟ 'ਚ 1000 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ।PunjabKesari
26 ਦੌੜਾਂ ਬਣਾਉਂਦੇ ਹੀ ਰਾਹੁਲ ਹਾਸਲ ਕਰ ਲਵੇਗਾ ਇਹ ਮੁਕਾਮ
ਕੇ.ਐੱਲ. ਰਾਹੁਲ ਜੇਕਰ ਕੱਲ੍ਹ ਹੋਣ ਵਾਲੇ ਮੈਚ 'ਚ 26 ਦੌੜਾਂ ਬਣਾਉਂਦੇ ਹਨ ਤਾਂ ਉਹ ਸਭ ਤੋਂ ਤੇਜ਼ 1000 ਟੀ-20 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਜਾਣਗੇ।  ਕੇ. ਐੱਲ. ਰਾਹੁਲ ਹੁਣ ਤੱਕ 31 ਟੀ-20 ਮੈਚਾਂ ਦੀ 28 ਪਾਰੀਆਂ 'ਚ 974 ਦੌੜਾਂ ਬਣਾ ਚੁੱਕਾ ਹੈ। ਰਾਹੁਲ 3 ਸਾਲ 5 ਮਹੀਨੇ 'ਚ ਇਹ ਕਾਰਨਾਮਾ ਕਰਨਗੇ ਤਾਂ ਉਥੇ ਹੀ ਵਿਰਾਟ ਕੋਹਲੀ ਨੇ ਇਹ ਕਾਰਨਾਮਾ 5 ਸਾਲ 112 ਦਿਨ 'ਚ ਕੀਤਾ ਸੀ। ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਪਾਕਿਸਤਾਨ ਦੇ ਬਾਬਰ ਆਜ਼ਮ ਹੈ, ਜਿਸ ਨੇ 2 ਸਾਲ 58 ਦਿਨਾਂ 'ਚ ਟੀ-20 'ਚ 1000 ਦੌੜਾਂ ਪੂਰੀਆਂ ਕਰ ਲਈਆਂ ਸਨ।PunjabKesari
ਸਭ ਤੋਂ ਘੱਟ ਪਾਰੀਆਂ 'ਚ 1000 ਦੌੜਾਂ
ਸਭ ਤੋਂ ਘੱਟ ਪਾਰੀਆਂ 'ਚ 1000 ਟੀ-20 ਦੌੜਾਂ ਬਣਾਉਣ ਦਾ ਰਿਕਾਰਡ ਵੀ ਬਾਬਰ ਆਜ਼ਮ ਦੇ ਨਾਂ ਦਰਜ ਹੈ ਜਿਸ ਨੇ 26 ਮੈਚਾਂ ਦੀ 26 ਪਾਰੀਆਂ 'ਚ ਇਹ ਉਪਲਬੱਧੀ ਹਾਸਲ ਕੀਤੀ। ਜਦ ਕਿ ਵਿਰਾਟ ਕੋਹਲੀ ਨੇ 29 ਮੈਚਾਂ ਦੀ 27 ਪਾਰੀਆਂ 'ਚ ਇਹ ਕਾਰਨਾਮਾ ਕੀਤਾ ਸੀ। ਜੇਕਰ ਅੰਤਰਰਾਸ਼ਟਰੀ ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ ਪਹਿਲੇ ਨੰਬਰ 'ਤੇ ਹੈ, ਜੋ 2539 ਦੌੜਾਂ ਬਣਾ ਚੁੱਕਾ ਹੈ। ਜਦ ਕਿ ਵਿਰਾਟ ਕੋਹਲੀ 2450 ਦੌੜਾਂ ਬਣਾ ਕੇ ਦੂਜੇ ਨੰਬਰ 'ਤੇ ਹੈ।PunjabKesari


Related News