ਕੇ. ਐੱਲ. ਰਾਹੁਲ ਨੇ ਕੀਤੀ ਇਸ ਖਿਡਾਰੀ ਦੀ ਤਾਰੀਫ਼, ਭਾਰਤੀ ਕ੍ਰਿਕਟ ਲਈ ਦੱਸਿਆ ਸ਼ਾਨਦਾਰ ਖੋਜ

04/01/2022 5:39:25 PM

ਸਪੋਰਟਸ ਡੈਸਕ- ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਵੀਰਵਾਰ ਨੂੰ ਖੇਡੇ ਗਏ ਆਈ. ਪੀ. ਐੱਲ. 2022 ਦੇ ਮੈਚ ਦੇ ਦੌਰਾਨ ਲਖਨਊ ਸੁਪਰ ਜਾਇੰਟਸ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਲਖਨਊ ਦੀ ਜਿੱਤ 'ਚ ਆਯੁਸ਼ ਬਡੋਨੀ ਦਾ ਵੱਡਾ ਹੱਥ ਰਿਹਾ ਜਿਨ੍ਹਾਂ ਨੇ ਐਵਿਨ ਲੁਈਸ ਦੇ ਨਾਲ ਮੈਚ ਜੇਤੂ ਸਾਂਝੇਦਾਰੀ ਲਈ 9 ਗੇਂਦਾਂ 'ਚ 19 ਦੌੜਾਂ ਬਣਾਈਆਂ। 5ਵੇਂ ਵਿਕਟ ਲਈ ਬਡੋਨੀ ਤੇ ਲੁਈਸ ਨੇ 40 ਦੌੜਾਂ ਦੀ ਸਾਂਝੇਦਾਰੀ ਕੀਤੀ। ਦੋਵਾਂ ਨੇ 200 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਸਕੋਰ ਕੀਤਾ। ਲੁਈਸ ਵੀ ਰਨ ਚੇਜ਼ 'ਚ ਅਜੇਤੂ ਰਹੇ ਤੇ 23 ਗੇਂਦਾਂ 'ਚ 55 ਦੌੜਾਂ ਬਣਾਈਆਂ। 

ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਨੂੰ ਹਰਾ ਕੇ ਇੰਗਲੈਂਡ ਨੇ ਮਹਿਲਾ ਵਿਸ਼ਵ ਕੱਪ ਦੇ ਫਾਈਨਲ 'ਚ ਬਣਾਈ ਜਗ੍ਹਾ

ਮੈਚ ਦੇ ਬਾਅਦ ਲਖਨਊ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਬਡੋਨੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਲਈ ਇਕ ਮਹਾਨ ਖੋਜ ਕਿਹਾ। ਕੇ. ਐੱਲ. ਰਾਹੁਲ ਨੇ ਮੈਚ ਦੇ ਬਾਅਦ ਬਡੋਨੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਸ ਦਾ ਦਿਲ ਵੱਡਾ ਹੈ ਤੇ ਉਹ ਯੁਵਾ ਲੜਕੇ ਰੂਪ 'ਚ ਲੜਾਕੂ ਹੈ। ਇਹ ਗਿੱਲੀ ਗੇਂਦ ਦੇ ਨਾਲ ਵਾਪਸ ਉਛਾਲ ਦੀ ਖ਼ੂਬੀ ਦਿਖਾਉਂਦਾ ਹੈ। ਉਹ ਅਜਿਹਾ ਵਿਅਕਤੀ ਹੈ ਜੋ ਵਧਣਾ ਤੇ ਸਿੱਖਣਾ ਚਾਹੁੰਦਾ ਹੈ। ਉਹ ਸਪਿਨ ਕੋਚ ਦੇ ਨਾਲ ਸਮਾਂ ਬਿਤਾਉਂਦਾ ਹੈ। ਉਸ ਦੀ ਬੱਲੇਬਾਜ਼ੀ ਸ਼ਾਨਦਾਰ ਹੈ। ਉਹ ਗੇਂਦਬਾਜ਼ੀ ਵੀ ਕਰ ਸਕਦਾ ਹੈ। ਉਹ ਭਾਰਤੀ ਕ੍ਰਿਕਟ ਲਈ ਸ਼ਾਨਦਾਰ ਖੋਜ ਹੈ।

ਇਹ ਵੀ ਪੜ੍ਹੋ : ਬਾਬਰ ਆਜ਼ਮ ਨੇ ਤੋੜਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ 32 ਸਾਲ ਪੁਰਾਣਾ ਰਿਕਾਰਡ

ਜ਼ਿਕਰਯੋਗ ਹੈ ਕਿ ਚੇਨਈ ਸੁਪਰ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰੌਬਿਨ ਉਥੱਪਾ ਦੀ ਅਰਧਸੈਂਕੜੇ ਤੇ ਮੋਈਲ ਅਲੀ ਦੀ 35 ਤੇ ਸ਼ਿਵਮ ਦੁਬੇ ਦੀ 49 ਦੌੜਾਂ ਦੀ ਪਾਰੀ ਦੀ ਬਦੌਲਤ 7 ਵਿਕਟਾਂ ਦੇ ਨੁਕਸਾਨ 'ਤੇ 210 ਦੌੜਾਂ ਬਣਾਈਆਂ। ਲਖਨਊ ਟੀਮ ਨੇ ਸ਼ੁਰੂਆਤ ਤੋਂ ਹੀ ਪਕੜ ਬਣਾਈ ਤੇ ਪਹਿਲੇ ਵਿਕਟ ਲਈ ਕੇ. ਐੱਲ. ਰਾਹੁਲ ਤੇ ਕਵਿੰਟਨ ਡਿ ਕਾਕ ਨੇ 99 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਮੱਧਕ੍ਰਮ ਨੇ ਆਪਣੇ ਮੋਢਿਆਂ 'ਤੇ ਭਾਰ ਸੰਭਾਲਿਆ ਤੇ ਟੀਮ ਨੂੰ ਜਿੱਤ ਦਿਵਾ ਕੇ ਵਾਪਸ ਪਰਤੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News