KL ਰਾਹੁਲ ਦੱ. ਅਫ਼ਰੀਕਾ ਦੌਰੇ ਲਈ ਟੈਸਟ ਫਾਰਮੈਟ 'ਚ ਟੀਮ ਦੇ ਬਣੇ ਉਪ ਕਪਤਾਨ, BCCI ਨੇ ਕੀਤੀ ਪੁਸ਼ਟੀ

Saturday, Dec 18, 2021 - 05:41 PM (IST)

ਸਪੋਰਟਸ ਡੈਸਕ- ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਦੱਖਣੀ ਅਫ਼ਰੀਕਾ ਖ਼ਿਲਾਫ਼ 26 ਦਸੰਬਰ ਤੋਂ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਭਾਰਤੀ ਟੀਮ ਦੇ ਉਪ ਕਪਤਾਨ ਬਣਨਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸੂਤਰਾਂ ਨੇ ਸ਼ਨੀਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ।  ਰਾਹੁਲ ਨੇ ਅਜੇ ਤਕ 40 ਟੈਸਟ ਖੇਡੇ ਹਨ। 29 ਸਾਲਾ ਇਸ ਖਿਡਾਰੀ ਨੇ ਇਸ ਫ਼ਾਰਮੈਟ 'ਚ 6 ਸੈਂਕੜਿਆਂ ਦੀ ਮਦਦ ਨਾਲ 35.16 ਦੀ ਔਸਤ ਨਾਲ 2321 ਦੌੜਾਂ ਬਣਾਈਆਂ ਹਨ। ਰਾਹੁਲ ਨੂੰ ਭਵਿੱਖ ਦੇ ਭਾਰਤੀ ਕਪਤਾਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਬੀ. ਸੀ. ਸੀ. ਆਈ. ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਕੇ. ਐੱਲ. ਰਾਹੁਲ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਉਪ ਕਪਤਾਨ ਹੋਣ ਜਾ ਰਹੇ ਹਨ।

ਇਹ ਵੀ ਪੜ੍ਹੋ : ਵਿਰਾਟ ਦੀ ਦੱ. ਅਫ਼ਰੀਕਾ 'ਚ ਹੋਵੇਗੀ ਪ੍ਰੀਖਿਆ, BCCI ਨੂੰ ਵੀ ਦੇਣਾ ਚਾਹੁਣਗੇ ਜਵਾਬ

PunjabKesari

ਅਜਿੰਕਯ ਰਹਾਣੇ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਟੈਸਟ ਸੀਰੀਜ਼ ਲਈ ਉਪ ਕਪਤਾਨ ਬਣਾਇਆ ਗਿਆ ਸੀ ਪਰ ਦੌਰੇ ਤੋਂ ਪਹਿਲਾਂ ਮੁੰਬਈ 'ਚ ਨੈੱਟ ਸੈਸ਼ਨ ਦੇ ਦੌਰਾਨ ਉਨ੍ਹਾਂ ਦੇ ਖੱਬੇ ਪੈਰ ਦੀਆਂ ਮਾਸਪੇਸ਼ੀਆਂ 'ਚ ਖਿੱਚਾਅ ਆ ਗਿਆ। ਇਸ ਤੋਂ ਉੱਭਰਨ 'ਚ ਉਨ੍ਹਾਂ ਨੂੰ ਘੱਟੋ-ਘੱਟ ਤਿੰਨ ਤੋਂ ਚਾਰ ਹਫ਼ਤਿਆਂ ਦਾ ਸਮਾਂ ਲੱਗੇਗਾ। ਚੋਣਕਰਤਾਵਾਂ ਲਈ ਰਹਾਣੇ ਨੂੰ ਮੁੜ ਤੋਂ ਇਹ ਜ਼ਿੰਮੇਵਾਰੀ ਦੇਣਾ ਮੁਸ਼ਕਲ ਹੁੰਦਾ ਕਿਉਂਕਿ ਉਸ ਦੀ ਜਗ੍ਹਾ ਆਖ਼ਰੀ ਗਿਆਰਾਂ 'ਚ ਪੱਕੀ ਨਹੀਂ ਹੈ। ਇਸ ਦੇ ਨਾਲ ਹੀ ਰਿਸ਼ਭ ਪੰਤ ਨੂੰ ਰਾਸ਼ਟਰੀ ਟੀਮ ਦੇ ਉਪ ਕਪਤਾਨ ਦੇ ਰੂਪ 'ਚ ਤਰੱਕੀ ਦੇਣਾ ਜਲਦਬਾਜ਼ੀ ਹੋਵੇਗੀ।

PunjabKesari

ਰਾਹੁਲ ਫ਼ਿਲਹਾਲ ਉਨ੍ਹਾਂ ਚੋਣਵੇਂ ਮਾਹਰ ਬੱਲੇਬਾਜ਼ਾਂ 'ਚੋਂ ਇਕ ਹਨ ਜੋ ਸਾਰੇ ਫ਼ਾਰਮੈਟ 'ਚ ਖੇਡਦੇ ਹਨ। ਰਾਹੁਲ ਦੀ ਉਮਰ ਤੇ ਉਸ ਦਾ ਤਜਰਬਾ ਵੀ ਉਨ੍ਹਾਂ ਦੇ ਪੱਖ 'ਚ ਹੈ ਜੋ ਕੋਹਲੀ ਦੇ ਬਾਅਦ ਲੰਬੇ ਸਮੇਂ ਤਕ ਟੀਮ ਦੀ ਵਾਗਦੌੜ ਸੰਭਾਲ ਸਕਦੇ ਹਨ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਰਾਹੁਲ ਆਉਣ ਵਾਲੇ ਦਿਨਾਂ 'ਚ ਸੀਮਿਤ ਓਵਰਾਂ ਦੇ ਫ਼ਾਰਮੈਟ 'ਚ ਉਪ ਕਪਤਾਨ ਨਿਯੁਕਤ ਹੋਣਗੇ। ਇੰਡੀਅਨ ਪ੍ਰੀਮੀਅਰ ਲੀਗ ਦੀ ਲਖਨਊ ਦੀ ਨਵੀਂ ਫ਼੍ਰੈਂਚਾਈਜ਼ੀ ਦੇ ਕਪਤਾਨ ਦੇ ਲਈ ਵੀ ਉਨ੍ਹਾਂ ਦੇ ਨਾਂ ਦੀ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ ਹੱਕ ਵਿੱਚ ਨਿੱਤਰਿਆ ਇਹ ਸਾਬਕਾ ਭਾਰਤੀ ਕ੍ਰਿਕਟਰ, ਦਿੱਤਾ ਵੱਡਾ ਬਿਆਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News