ਟੀ20 ''ਚ ਕੇ. ਐੱਲ. ਰਾਹੁਲ ਦੀ ਵੱਡੀ ਉੁਪਲੱਬਧੀ, ਸਭ ਤੋਂ ਤੇਜ਼ 6000 ਦੌੜਾਂ ਬਣਾਉਣ ਵਾਲੇ ਭਾਰਤੀ ਬਣੇ
Wednesday, Apr 20, 2022 - 03:48 PM (IST)

ਨਵੀ ਮੁੰਬਈ (ਮਹਾਰਾਸ਼ਟਰ)- ਲਖਨਊ ਸੁਪਰ ਜਾਇੰਟਸ ਦੇ ਕਪਤਾਨ ਤੇ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਤੇ ਸਭ ਤੋਂ ਤੇਜ਼ 6000 ਟੀ20 ਦੌੜਾਂ ਬਣਾਉਣ ਵਾਲੇ ਭਾਰਤੀ ਬਣ ਗਏ ਹਨ। ਰਾਹੁਲ ਨੇ ਇਹ ਉਪਲੱਬਧੀ ਮੰਗਲਵਾਰ ਨੂੰ ਇੱਥੇ ਨਵੀ ਮੁੰਬਈ ਦੇ ਡੀ. ਵਾਈ ਪਾਟਿਲ ਸਟੇਡੀਅਮ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖ਼ਿਲਾਫ਼ ਮੁਕਾਬਲੇ ਦੇ ਦੌਰਾਨ ਹਾਸਲ ਕੀਤੀ।
ਇਹ ਵੀ ਪੜ੍ਹੋ : ਹਾਰ ਤੋਂ ਬਾਅਦ KL ਰਾਹੁਲ ਨੂੰ ਲੱਗਾ ਇਕ ਹੋਰ ਝਟਕਾ, ਲੱਗਾ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ
ਕੇ. ਐੱਲ. ਰਾਹੁਲ ਨੇ ਕੋਹਲੀ ਦੇ 184 ਪਾਰੀਆਂ ਦੇ ਰਿਕਾਰਡ ਨੂੰ ਤੋੜਦੇ ਹੋਏ 138.18 ਦੀ ਸਟ੍ਰਾਈਕ ਰੇਟ ਨਾਲ 179 ਪਾਰੀਆਂ 'ਚ ਟੀ20 'ਚ 6000 ਦੌੜਾਂ ਪੂਰੀਆਂ ਕਰਦੇ ਹੋਏ ਇਹ ਰਿਕਾਰਡ ਆਪਣੇ ਨਾਂ ਕੀਤਾ। ਲਖਨਊ ਦੇ ਕਪਤਾਨ ਹੁਣ ਆਲ ਟਾਈਮ ਲਿਸਟ 'ਚ ਵੈਸਟਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ (162 ਪਾਰੀਆਂ) ਤੇ ਪਾਕਿਸਤਾਨ ਦੇ ਬਾਬਰ ਆਜ਼ਮ (165) ਤੋਂ ਪਿੱਛੇ ਹਨ। ਰਾਹੁਲ ਵੀ ਆਈ. ਪੀ. ਐੱਲ. 2022 ਦੇ ਉਨ੍ਹਾਂ ਦੋ ਬੱਲੇਬਾਜ਼ਾਂ 'ਚੋਂ ਇਕ ਹਨ ਜੋ ਰਾਜਸਥਾਨ ਰਾਇਲਜ਼ ਦੇ ਜੋਸ ਬਟਲਰ ਦੇ ਇਲਾਵਾ ਸੈਂਕੜਾ ਲਗਾਉਣ 'ਚ ਕਾਮਯਾਬ ਰਹੇ ਹਨ।
ਇਹ ਵੀ ਪੜ੍ਹੋ : IPL 2022 : ਬੈਂਗਲੁਰੂ ਨੇ ਲਖਨਊ ਨੂੰ 18 ਦੌੜਾਂ ਨਾਲ ਹਰਾਇਆ
ਮੈਚ ਦੀ ਗੱਲ ਕਰੀਏ ਤਾਂ ਫਾਫ ਡੁ ਪਲੇਸਿਸ ਦੀ 96 ਦੌੜਾਂ ਦੀ ਪਾਰੀ ਤੇ ਜੋਸ਼ ਹੇਜ਼ਲਵੁੱਡ ਦੀ ਚਾਰ ਵਿਕਟਾਂ ਦੀ ਮਦਦ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਇੱਥੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਲਖਨਊ ਸੁਪਰ ਜਾਇੰਟਸ ਨੂੰ 18 ਦੌੜਾਂ ਨਾਲ ਹਰਾ ਦਿੱਤਾ। ਲਖਨਊ ਐਤਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਆਪਣੇ ਅਗਲੇ ਆਈ. ਪੀ. ਐੱਲ. 2022 ਦੇ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਉਤਰੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।