ਕਿੰਗਸ ਇਲੈਵਨ ਪੰਜਾਬ CPL ਦੀ ਸੇਂਟ ਲੂਸੀਆ ਫ੍ਰੈਂਚਾਇਜ਼ੀ ਨੂੰ ਖਰੀਦਣ ਦੀ ਤਿਆਰੀ ''ਚ

02/17/2020 11:17:23 PM

ਨਵੀਂ ਦਿੱਲੀ— ਕਿੰਗਸ ਇਲੈਵਨ ਪੰਜਾਬ ਕੈਰੇਬੀਆਈ ਪ੍ਰੀਮੀਅਰ ਲੀਗ (ਸੀ. ਪੀ. ਐੱਲ.) ਦੀ ਸੇਂਟ ਲੂਸੀਆ ਫ੍ਰੈਚਾਇੰਜ਼ੀ ਨੂੰ ਖਰੀਦਣ ਦੀ ਤਿਆਰੀ 'ਚ ਹੈ, ਜਿਸ ਨਾਲ ਕੋਲਕਾਤਾ ਨਾਈਟ ਰਾਈਡਰਸ ਤੋਂ ਬਾਅਦ ਸੀ. ਪੀ. ਐੱਲ. ਟੀਮ ਨੂੰ ਖਰੀਦਣ ਵਾਲੀ ਦੂਜੀ ਆਈ. ਪੀ. ਐੱਲ. ਟੀਮ ਬਣ ਜਾਵੇਗੀ। ਕਿੰਗਸ ਇਲੈਵਨ ਪੰਜਾਬ ਦੇ ਸਹਿ-ਮਾਲਿਕ ਨੇਸ ਵਾਡਿਆ ਨੇ ਕਿਹਾ ਕਿ ਅਸੀਂ ਸੀ. ਪੀ. ਐੱਲ. ਦਾ ਹਿੱਸਾ ਬਣਨ ਦੇ ਲਈ ਕਰਾਰ 'ਤੇ ਦਸਤਖਤ ਕਰਨ ਵਾਲੇ ਹਨ। ਅਸੀਂ ਸੇਂਟ ਲੂਸੀਆ ਫ੍ਰੈਚਾਇੰਜ਼ੀ ਨੂੰ ਖਰੀਦ ਰਹੇ ਹਾਂ। ਢਾਂਚਾ ਤੇ ਕੰਪਨੀ ਦੇ ਨਾਂ ਦੇ ਬਾਰੇ 'ਚ ਜਾਣਕਾਰੀ ਬੀ. ਸੀ. ਸੀ. ਆਈ. ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਦਿੱਤੀ ਜਾਵੇਗੀ।

PunjabKesari
ਵਾਡਿਆ ਨੇ ਕਿਹਾ ਕਿ ਮੋਹਿਤ ਬਰਮਨ (ਸਹਿ-ਮਾਲਿਕ) ਕਰਾਰ 'ਤੇ ਦਸਤਖਤ ਦੇ ਲਈ ਫਿਲਹਾਲ ਕੈਰੇਬੀਆ 'ਚ ਹੈ। ਇਸ ਨੂੰ ਸੰਭਵ ਬਣਾਉਣ ਦੇ ਲਈ ਮੈਂ ਵਿਸ਼ੇਸ਼ ਤੌਰ 'ਤੇ ਸੇਂਟ ਲੂਸੀਆ ਦੇ ਪ੍ਰਧਾਨ ਮੰਤਰੀ ਅਲੇਨ ਚੇਸਟਨੇਟ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ। ਅਸੀਂ ਲਗਭਗ 9 ਮਹੀਨਿਆਂ ਤੋਂ ਇਸ 'ਤੇ ਕੰਮ ਕਰ ਰਹੇ ਸੀ। ਸੇਂਟ ਲੁਸੀਆ ਜੋਕਸ ਸੀ. ਪੀ. ਐੱਲ. 'ਚ ਹਿੱਸਾ ਲੈਣ ਵਾਲੀ 6 ਟੀਮਾਂ 'ਚੋਂ ਇਕ ਹੈ। ਟੀਮ ਦੀ ਅਗਵਾਈ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਡੇਰੇਨ ਮੈਸੀ ਕਰਦੇ ਹਨ।

PunjabKesari
ਇੰਡੀਅਨ ਪ੍ਰੀਮੀਅਰ ਲੀਗ ਦੀ ਇਕ ਹੋਰ ਟੀਮ ਕੇ. ਕੇ. ਆਰ. ਨੇ 2015 'ਚ ਟ੍ਰਿਨਬਾਗੋ ਨਾਈਟ ਰਾਈਡਰਸ ਨੂੰ ਖਰੀਦਿਆ ਸੀ। ਇਹ ਸੀ. ਪੀ. ਐੱਲ. ਦੀ ਹੁਣ ਤਕ ਦੀ ਸਭ ਤੋਂ ਸਫਲ ਫ੍ਰੈਚਾਇੰਜ਼ੀ ਹੈ ਤੇ ਤਿੰਨ ਬਾਰ ਖਿਤਾਬ ਜਿੱਤ ਚੁੱਕੀ ਹੈ। ਟੂਰਨਾਮੈਂਟ 'ਚ ਸੇਂਟ ਲੂਸੀਆ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ 2016 'ਚ ਕੀਤਾ ਸੀ ਜਦੋ ਟੀਮ ਚੌਥੇ ਸਥਾਨ 'ਤੇ ਰਹੀ ਸੀ। ਸਾਲ 2013 'ਚ ਸ਼ੁਰੂ ਹੋਈ ਸੀ. ਪੀ. ਐੱਲ. ਦੀ ਸਥਾਪਿਤ ਟੀ-20 'ਚੋਂ ਇਕ ਹੈ।


Gurdeep Singh

Content Editor

Related News