ਪੰਜਾਬ 'ਚ ਕੋਹਲੀ ਨੂੰ ਨਸੀਬ ਹੋਈ ਪਹਿਲੀ ਜਿੱਤ, ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ

Sunday, Apr 14, 2019 - 12:36 AM (IST)

ਪੰਜਾਬ 'ਚ ਕੋਹਲੀ ਨੂੰ ਨਸੀਬ ਹੋਈ ਪਹਿਲੀ ਜਿੱਤ, ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ

ਮੋਹਾਲੀ— ਕੈਰੇਬੀਆਈ ਤੂਫਾਨ ਕ੍ਰਿਸ ਗੇਲ  ਅਜੇਤੂ 99 ਦੌੜਾਂ  ਦੀ ਧਮਾਕੇਦਾਰ ਪਾਰੀ ਦੀ ਬਦੌਲਤ ਕਿੰਗਜ਼ ਇਲੈਵਨ ਪੰਜਾਬ ਨੇ ਆਈ. ਪੀ.ਐੱਲ.-12 ਦੇ ਮੁਕਾਬਲੇ ਵਿਚ ਅੱਜ ਇੱਥੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ 4 ਵਿਕਟਾਂ 'ਤੇ 173  ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ। 
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪੰਜਾਬ ਦੀ ਸ਼ੁਰੂਆਤ ਸ਼ਾਨਦਾਰ ਰਹੀ । ਧਮਾਕੇਦਾਰ ਕ੍ਰਿਸ ਗੇਲ ਨੇ  64 ਗੇਂਦਾਂ 'ਤੇ 99 ਦੌੜਾਂ ਦੀ ਅਜੇਤੂ ਪਾਰੀ ਵਿਚ 10 ਚੌਕੇ ਤੇ 5 ਸ਼ਾਨਦਾਰ ਛੱਕੇ ਲਾਏ।   ਪਿਛਲੇ ਮੈਚ ਦੇ ਸੈਂਕੜਾਧਾਰੀ ਲੋਕੇਸ਼ ਰਾਹੁਲ (15 ਗੇਂਦਾਂ 'ਤੇ 18 ਦੌੜਾਂ) ਨਾਲ ਗੇਲ ਨੇ ਪਹਿਲੀ ਵਿਕਟ ਲਈ  66 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਸਪਿਨਰ ਯੁਜਵੇਂਦਰ ਚਾਹਲ ਦੀ ਗੇਂਦ 'ਤੇ ਛੱਕਾ ਲਾਉਣ ਤੋਂ ਬਾਅਦ ਫਿਰ ਵੱਡੀ ਸ਼ਾਟ ਖੇਡਣ ਦੇ ਚੱਕਰ ਵਿਚ ਰਾਹੁਲ ਸਟੰਪ ਆਊਟ ਹੋ ਗਿਆ, ਜਿਸ ਤੋਂ ਬਾਅਦ ਲਗਾਤਾਰ ਚਾਰ ਵਿਕਟਾਂ ਡਿੱਗੀਆਂ ਪਰ ਕੈਰੇਬੀਆਈ ਬੱਲੇਬਾਜ਼ ਇਕ ਪਾਸੇ ਸਬਰ ਨਾਲ ਖੜ੍ਹਾ ਰਿਹਾ ਤੇ ਉਸ ਦੇ ਇਸੇ ਸਬਰ ਦਾ ਫਾਇਦਾ ਪੰਜਾਬ ਨੂੰ ਮਿਲਿਆ, ਜਿਸ ਦੀ ਬਦੌਲਤ ਉਹ ਚੁਣੌਤੀਪੂਰਨ ਸਕੋਰ ਖੜ੍ਹਾ ਕਰਨ ਵਿਚ ਕਾਮਯਾਬ ਰਿਹਾ। 
ਬੈਂਗਲੁਰੂ ਵਲੋਂ ਸਭ ਤੋਂ ਵੱਧ ਸਫਲ ਗੇਂਦਬਾਜ਼ ਯੁਜਵੇਂਦਰ ਚਾਹਲ ਰਿਹਾ, ਜਿਸ ਨੇ  33 ਦੌੜਾਂ 'ਤੇ 2 ਵਿਕਟਾਂ ਲਈਆਂ।


author

satpal klair

Content Editor

Related News