ਇਨ੍ਹਾਂ 5 ਖਿਡਾਰੀਆਂ ਦੇ ਦਮ ''ਤੇ ਨੰਬਰ-1 ਬਣੀ ਕਿੰਗਜ਼ ਇਲੈਵਨ ਪੰਜਾਬ

04/24/2018 10:46:31 AM

ਨਵੀਂ ਦਿੱੱਲੀ— ਕਿੰਗਜ਼ ਇਲੈਵਨ ਪੰਜਾਬ ਨੇ ਸੋਮਵਾਰ ਨੂੰ ਬਹੁਤ ਰੋਮਾਂਚਕ ਮੈਚ 'ਚ ਦਿੱਲੀ ਡੇਅਰਡੇਵਿਲਜ਼ ਨੂੰ ਉਸਦੇ ਘਰ 'ਚ 4 ਦੋੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਪੰਜਾਬ ਦੀ ਟੀਮ ਅੰਕ ਤਾਲਿਕਾ 'ਚ ਟਾਪ 'ਤੇ ਪਹੁੰਚ ਗਈ ਹੈ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 20 ਓਵਰਾਂ 'ਚ 8 ਵਿਕਟ ਖੋਹ ਕੇ 143 ਦੋੜਾਂ ਬਣਾਈਆਂ। ਇਸਦੇ ਬਾਅਦ ਪੰਜਾਬ ਨੇ ਗੇਂਦਬਾਜ਼ਾਂ ਨੇ ਦਬੰਗਈ ਦਿਖਾਉਂਦੇ ਹੋਏ ਦਿੱਲੀ ਨੂੰ 139 ਦੋੜਾਂ ਦੇ ਸਕੋਰ 'ਤੇ ਰੋਕ ਦਿੱਤਾ। ਆਓ ਦੇਖਦੇ ਹਾਂ ਇਸ ਰੋਮਾਂਚਕ ਜਿੱਤ ਦੇ 5 ਹੀਰੋ ਕੋਣ ਹਨ।

-ਕੇ.ਐੱਲ. ਰਾਹੁਲ-ਕਿੰਗਜ਼ ਇਲੈਵਨ ਪੰਜਾਬ ਦੇ ਓਪਨਰ ਨੇ ਆਈ.ਪੀ.ਐੱਲ. 2018'ਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਸੋਮਵਾਰ ਨੂੰ ਦਿੱਲੀ ਦੇ ਖਿਲਾਫ ਵੀ ਆਕਸ਼ਕ ਸ਼ਾਟਸ ਖੇਡੇ, ਪਰ ਉਹ ਵੱਡੀ ਪਾਰੀ ਨਹੀਂ ਖੇਡ ਸਕੇ। ਹਾਲਾਂਕਿ ਉਨ੍ਹਾਂ ਨੇ ਪੰਜਾਬ ਨੂੰ ਤੂਫਾਨੀ ਸ਼ੁਰੂਆਤ ਦਿਵਾ ਕੇ ਵੱਡੇ ਸਕੋਰ ਦੀ ਨੀਂਹ ਜ਼ਰੂਰ ਰੱਖੀ। ਰਾਹੁਲ ਨੇ 15 ਗੇਂਦਾਂ 'ਚ ਤਿੰਨ ਚੌਕੇ ਅਤੇ ਛੱੱਕਿਆਂ ਦੀ ਮਦਦ ਨਾਲ 23 ਦੋੜਾਂ ਬਣਾਈਆਂ।

-ਕਰੁਣ ਨਾਇਰ-ਪੰਜਾਬ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਉਣ 'ਚ ਨਾਇਰ ਨੇ ਅਹਿਮ ਭੂਮਿਕਾ ਨਿਭਾਈ। ਇਹ ਮੁਕਾਬਲਾ ਗੇਂਦਬਾਜ਼ਾਂ ਦੇ ਨਾਮ ਰਿਹਾ। ਦਿੱਲੀ ਦੀ ਪਿੱਚ 'ਤੇ ਬੱਲੇਬਾਜ਼ ਕਰਨਾ ਸ਼ੁਰੂਆਤ ਨਾਲ ਹੀ ਆਸਾਨ ਨਹੀਂ ਨਜਰ ਆਇਆ। ਨਾਇਰ ਨੇ ਸੂਝਬੂਝ ਭਰੀ ਪਾਰੀ ਖੇਡੀ। ਉਨ੍ਹਾਂ ਨੇ 32 ਗੇਂਦਾਂ 'ਚ ਚਾਰ ਚੌਕਿਆਂ ਦੀ ਮਦਦ ਨਾਲ 34 ਦੋੜਾਂ ਬਣਾਈਆਂ। ਨਾਇਰ ਦੀ ਪਾਰੀ ਦੀ ਬਦੌਲਚਤ ਪੰਜਾਬ ਨੇ ਚੁਣੌਤੀਪੂਰਣ ਟੀਚਾ ਖੜਾ ਕੀਤਾ।

-ਇੰਡੂ ਟਾਈ-ਆਸਟ੍ਰੇਲੀਆ ਤੇਜ਼ ਗੇਂਦਬਾਜ਼ ਨੇ ਮੈਚ 'ਚ ਅਹਿਮ ਪਲਾਂ 'ਤੇ ਵਿਕਟ ਕੱਢੇ। ਉਨ੍ਹਾਂ ਨੇ ਆਪਣੇ ਚਾਰ ਓਵਰ ਦੇ ਕੋਟੇ 'ਚ 25 ਦੋੜਾਂ ਖਰਚ ਕਰਕੇ ਦੋ ਵਿਕਟ ਲਏ। ਟਾਈ ਨੇ ਸਭ ਤੋਂ ਪਹਿਲਾਂ ਗੌਤਮ ਗੰਭੀਰ (4) ਨੂੰ ਆਊਟ ਕਰਕੇ ਦਿੱਲੀ ਨੂੰ ਬੈਕਫੁਟ 'ਤੇ ਸੁੱਟਿਆ। ਇਸਦੇ ਬਾਅਦ ਦਿੱਲੀ ਨੇ ਇਕ ਸਮੇਂ ਵਾਪਸੀ ਕਰਕੇ ਮੈਚ ਰੋਮਾਂਚਕ ਬਣਾਇਆ, ਉਦੋਂ ਤੇਜ਼ ਗੇਂਦਬਾਜ਼ ਨੇ ਰਾਹੁਲ ਤੇਵਟਿਆ (24) ਦਾ ਮਹੱਤਵਪੂਰਵ ਵਿਕਟ ਚਟਕਾ ਕੇ ਬਾਜੀ ਪਲਟ ਦਿੱਤੀ।

-ਮੁਜੀਬ ਉਰ ਰਹਿਮਾਨ- ਆਫਗਾਨਿਸਤਾਨ ਦੇ ਯੁਵਾ ਸਪਨਿਰ ਨੇ ਇਕ ਬਾਰ ਫਿਰ ਸਾਬਿਤ ਕੀਤਾ ਕਿ ਉਹ ਕਿਸੇ ਵੀ ਸਥਿਤੀ 'ਚ ਗੇਂਦਬਾਜ਼ੀ ਕਰਨ 'ਚ ਸਮਰੱਥ ਹਨ। ਮੁਜੀਬ ਨੇ ਆਖਰੀ ਓਵਰ 'ਚ ਦਿੱਲੀ ਨੂੰ 17 ਦੋੜਾਂ ਦੇ ਕੇ, ਉਨ੍ਹਾਂ ਨੂੰ ਆਖਰੀ ਗੇਂਦ 'ਚ ਸ਼ਰੇਅਸ ਅਈਅਰ (57) ਦਾ ਵਿਕਟ ਲੈ ਕੇ ਪੰਜਾਬ ਦੀ ਜਿੱਤ 'ਤੇ ਮੁਹਰ ਲਗਾ ਦਿੱਤੀ। ਮੁਜੀਬ ਨੇ ਚਾਰ ਓਵਰਾਂ 'ਚ 25 ਦੋੜਾਂ ਦੇ ਵਿਕਟ ਲਏ। ਅਈਅਰ ਦੇ ਇਲਾਵਾ ਉਨ੍ਹਾਂ ਨੇ ਰਿਸ਼ੀਭ ਪੰਤ (4) ਨੂੰ ਵੀ ਡਗਆਊਟ ਭੇਜਿਆ।

- ਅੰਕਿਤ ਰਾਜਪੂਤ- ਅੰਕਿਤ ਰਾਜਪੂਤ ਨੇ ਪੰਜਾਬ ਦੀ ਕਰਾ ਦਿੱਲੀ ਬੱਲੇ-ਬੱਲੇ। ਉਨ੍ਹਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ, ਜਿਸਦੀ ਬਦੌਲਤ ਮੈਨ ਆਫ ਦਾ ਮੈਚ ਦਾ ਖਿਤਾਬ ਜਿੱਤਿਆ। ਰਾਜਪੂਤ ਨੇ ਚਾਰ ਓਵਰਾਂ 'ਚ 23 ਦੋੜਾਂ ਦੇ ਕੇ ਵਿਕਟ ਖੋਹਿਆ। ਇਹ ਵਿਕਟ ਕਿਸੇ ਹੋਰ ਦੇ ਨਹੀਂ ਬਲਕਿ ਦੋ ਬੇਹੱਦ ਹਮਲੇਵਰ ਬੱਲੇਬਾਜ਼ ਪ੍ਰਿਥਵੀ ਸ਼ਾਹ (22) ਅਤੇ ਗਲੇਨ ਮੈਕਸਵੇਨ (12) ਨੂੰ ਆਪਣੀ ਸ਼ਿਕਾਰ ਬਣਾਇਆ। ਪੰਜਾਬ ਨੇ ਰਾਜਪੂਤ ਦੁਆਰਾ ਦਿੱਤੇ ਝਟਕਿਆਂ ਦੇ ਬਾਅਦ ਮੈਚ 'ਤੇ ਆਪਣੀ ਪਕੜ ਮਜ਼ਬੂਤ ਕੀਤੀ ਅਤੇ ਅੱਗੇ ਚਲ ਕੇ ਮੈਚ ਜਿੱਤਿਆ।


Related News