ਕਿਮ ਨੇ ਫੈਨ ਨੂੰ ਸਕਰਟ ਪਹਿਨਾ ਕੇ ਖੇਡਿਆ ਮੈਚ

07/16/2017 4:35:44 AM

ਲੰਡਨ— ਵਿੰਬਲਡਨ 'ਚ ਮਹਿਲਾਵਾਂ ਦੇ ਇਨਵੀਟੇਸ਼ਨ ਡਬਲਜ਼ ਮੈਚ ਵਿਚ ਉਸ ਸਮੇਂ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਇਕ ਪ੍ਰਦਰਸ਼ਨੀ ਮੈਚ ਦੌਰਾਨ ਰਿਟਾਇਰ ਹੋ ਚੁੱਕੀ ਬੈਲਜੀਅਮ ਦੀ ਕਿਮ ਕਲਿਸਟਰਸ ਨੇ ਇਕ ਪੁਰਸ਼ ਫੈਨ ਨੂੰ ਸਕਰਟ ਪਹਿਨਾ ਕੇ ਉਸ ਨਾਲ ਕੋਰਟ 'ਤੇ ਆਪਣੇ ਹੱਥ ਅਜ਼ਮਾਏ।
ਚਾਰ ਵਾਰ ਦੀ ਵਿਸ਼ਵ ਚੈਂਪੀਅਨ ਕਿਮ ਨੇ ਦਰਸ਼ਕਾਂ ਨੂੰ ਪੁੱਛਿਆ ਕਿ ਉਸ ਨੂੰ ਕਿੱਥੇ ਸਰਵਿਸ  ਕਰਨੀ ਚਾਹੀਦੀ ਹੈ ਤੇ ਜਦੋਂ ਇਕ ਪੁਰਸ਼ ਦਰਸ਼ਕ ਨੇ ਉਸ ਦੇ ਇਸ ਸਵਾਲ ਦਾ ਜਵਾਬ ਦਿੱਤਾ ਤਾਂ ਕਿਮ ਨੇ ਕਿਹਾ ਕਿ ਤੁਸੀਂ ਵੀ ਕਿਉਂ ਨਹੀਂ ਕੋਰਟ 'ਤੇ ਆ ਜਾਂਦੇ।
ਬੈਲਜੀਅਮ ਦੀ ਮਹਿਲਾ ਖਿਡਾਰਨ ਦੀਆਂ ਗੱਲਾਂ ਨੂੰ ਸੁਣ ਕੇ ਫੈਨ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਕਿਮ ਨੇ ਪਹਿਲਾਂ ਇਕ ਰੈਕੇਟ ਉਸ ਦਰਸ਼ਕ ਨੂੰ ਦਿੱਤਾ ਤੇ ਫਿਰ ਕੋਰਟ ਵਿਚ ਲਿਜਾਣ ਤੋਂ ਪਹਿਲਾਂ ਉਸ ਦੇ ਲਈ ਇਕ ਸਫੈਦ ਰੰਗ ਦੀ ਸਕਰਟ ਵੀ ਲੈ ਲਈ। ਉਸ ਤੋਂ ਬਾਅਦ ਉਸ ਨੇ ਪੁਰਸ਼ ਦਰਸ਼ਕ ਨੂੰ ਸਕਰਟ ਪਹਿਨੀ ਦਿੱਤੀ ਤੇ ਫਿਰ ਉਸ ਦੇ ਨਾਲ ਮੈਚ 'ਚ ਆਪਣੇ ਹੱਥ ਅਜ਼ਮਾਏ।


Related News