ਕੀਰੋਨ ਪੋਲਾਰਡ ਦਾ ਧਮਾਕਾ, ਚੌਥੀ ਵਾਰ 200+ ਦੀ ਸਟ੍ਰਾਈਕ ਰੇਟ ਨਾਲ ਲਾਇਆ ਅਰਧ ਸੈਂਕੜਾ

Friday, Jul 02, 2021 - 05:11 PM (IST)

ਕੀਰੋਨ ਪੋਲਾਰਡ ਦਾ ਧਮਾਕਾ, ਚੌਥੀ ਵਾਰ 200+ ਦੀ ਸਟ੍ਰਾਈਕ ਰੇਟ ਨਾਲ ਲਾਇਆ ਅਰਧ ਸੈਂਕੜਾ

ਸਪੋਰਟਸ ਡੈਸਕ— ਵਿੰਡੀਜ਼ ਆਲਰਾਊਂਡਰ ਤੇ ਟੀਮ ਦੇ ਕਪਤਾਨ ਕੀਰੋਨ ਪੋਲਾਰਡ ਨੇ ਦੱਖਣੀ ਅਫਰੀਕਾ ਖ਼ਿਲਾਫ਼ ਖੇਡੇ ਗਏ ਚੌਥੇ ਟੀ-20 ਮੈਚ ਦੇ ਦੌਰਾਨ ਧਮਾਕੇਦਾਰ ਪਾਰੀ ਖੇਡੀ ਜਿਸ ਦੀ ਬਦੌਲਤ ਵਿੰਡੀਜ਼ ਟੀਮ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ’ਚ 167 ਦੌੜਾਂ ਬਣਾ ਲਈਆਂ। ਵਿੰਡੀਜ਼ ਟੀਮ ਦੀ ਇਕ ਸਮੇਂ ਹਾਲਤ ਇੰਨੀ ਖ਼ਰਾਬ ਸੀ ਕਿ ਸਿਰਫ਼ 70 ਦੌੜਾਂ ’ਤੇ ਹੀ ਉਸ ਦੇ ਚਾਰ ਬੱਲੇਬਾਜ਼ ਆਊਟ ਹੋ ਗਏ। ਅਜਿਹੇ ’ਚ ਪੋਲਾਰਡ ਨੇ ਕਪਤਾਨੀ ਪਾਰੀ ਖੇਡੀ। ਉਨ੍ਹਾਂ ਨੇ 25 ਗੇਂਦਾਂ ’ਚ ਦੋ ਚੌਕੇ ਤੇ ਚਾਰ ਛੱਕੇ ਦੀ ਮਦਦ ਨਾਲ 51 ਦੌੜਾਂ ਬਣਾਈਆਂ ਤੇ ਫ਼ੈਬੀਅਨ ਐਲਨ ਦੇ ਨਾਲ ਮਿਲ ਕੇ ਟੀਮ ਨੂੰ ਸਨਮਾਨਜਨਕ ਸਕੋਰ ਤਕ ਲੈ ਗਏ।
ਇਹ ਵੀ ਪੜ੍ਹੋ : ਦੂਜੇ ਦਰਜੇ ਦੀ ਭਾਰਤੀ ਕ੍ਰਿਕਟ ਟੀਮ ਦਾ ਖੇਡਣ ਆਉਣਾ ਸ਼੍ਰੀਲੰਕਾ ਕ੍ਰਿਕਟ ਦਾ ਅਪਮਾਨ : ਰਣਤੁੰਗਾ

ਜ਼ਿਕਰਯੋਗ ਹੈ ਕਿ ਪੋਲਾਰਡ ਨੇ ਆਪਣੇ ਟੀ-20 ਕੌਮਾਂਤਰੀ ਕਰੀਅਰ ’ਚ ਚੌਥੀ ਵਾਰ ਅਜਿਹਾ ਕਾਰਨਾਮਾ ਕੀਤਾ ਹੈ ਜਦੋਂ ਅਰਧ ਸੈਂਕੜਾ ਲਾਉਂਦੇ ਹੋਏ ਉਨ੍ਹਾਂ ਨੇ 200+ ਦੀ ਸਟ੍ਰਾਈਕ ਰੇਟ ਰੱਖੀ। ਅਜੇ ਤਕ ਇਸ ਲਿਸਟ ’ਚ ਮੈਕਸਵੇਲ ਚੋਟੀ ’ਤੇ ਹਨ ਜਿਨ੍ਹਾਂ ਨੇ 6 ਵਾਰ ਅਜਿਹਾ ਕੀਤਾ ਹੈ। ਇਸ ਤੋਂ ਬਾਅਦ ਯੁਵਰਾਜ ਸਿੰਘ, ਲੇਵਿਸ ਤੇ ਮੁਨਰੋ ਨੇ 5-5 ਵਾਰ, ਡਿਵੀਲੀਅਰਸ, ਫ਼ਿੰਚ, ਗੇਲ, ਮੋਰਗਨ ਤੇ ਪੋਲਾਰਡ 4-4 ਵਾਰ ਅਜਿਹਾ ਕੀਤਾ ਹੈ। ਪੋਲਾਰਡ ਨੇ ਧਮਾਕੇਦਾਰ ਪਾਰੀ ਖੇਡਣ ਦੇ ਇਲਾਵਾ ਗੇਂਦਬਾਜ਼ੀ ਕਰਦੇ ਹੋਏ ਇਕ ਵਿਕਟ ਵੀ ਲਿਆ।
ਇਹ ਵੀ ਪੜ੍ਹੋ : ਭਾਰਤੀ ਤੈਰਾਕ ਮਾਨਾ ਪਟੇਲ ਨੇ ਓਲੰਪਿਕ ਲਈ ਕੀਤਾ ਕੁਆਲੀਫ਼ਾਈ, ਲਵੇਗੀ ਖੇਡਾਂ ਦੇ ਇਸ ਮਹਾਕੁੰਭ ’ਚ ਹਿੱਸਾ

ਮੈਚ ਜਿੱਤਣ ਦੇ ਬਾਅਦ ਪੋਲਾਰਡ ਨੇ ਕਿਹਾ ਕਿ ਤੁਸੀਂ ਅਜਿਹੀ ਗੇਮ ’ਚ ਆਪ ਆਉਂਦੇ ਹੋ ਤੇ ਜਿੱਤਦੇ ਹੋ। ਅੱਜ ਮੈਂ ਅੰਤ ’ਚ ਆਪਣੇ ਬੱਲੇ ਨਾਲ ਕੁਝ ਚਾਂਸ ਲੈਣ ਦੀ ਕੋਸ਼ਿਸ਼ ਕੀਤੀ ਤੇ ਇਹ ਹੋਇਆ ਵੀ। ਅਸੀਂ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਸਾਡੇ ਕੋਲ ਲੰਬੀ ਬੈਟਿੰਗ ਲਾਈਨਅਪ ਹੈ। ਟੀ-20 ’ਚ ਇਹ ਕਾਫ਼ੀ ਮਹੱਤਵ ਰੱਖਦੀ ਹੈ। ਗੇਂਦਬਾਜ਼ੀ ਕਰਦੇ ਹੋਏ ਸਾਨੂੰ ਬਸ ਵਿਕਟ ਲੈਣ ਦੀ ਜ਼ਰੂਰਤ ਸੀ। ਸਾਡੇ ਗੇਂਦਬਾਜ਼ ਚੰਗੇ ਰਹੇ। ਖ਼ਾਸ ਤੌਰ ’ਤੇ ਬ੍ਰਾਵੋ। ਕੁਲ ਮਿਲਾ ਕੇ ਟੀਮ ਦੀ ਚੰਗੀ ਕੋਸ਼ਿਸ਼ ਸੀ ਜਿਸ ਦੀ ਬਦੌਲਤ ਸਾਨੂੰ ਜਿੱਤ ਮਿਲੀ। ਹੁਣ ਪੰਜਵੇਂ ਮੁਕਾਬਲੇ ’ਤੇ ਨਜ਼ਰ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News