ਕੀਰੋਨ ਪੋਲਾਰਡ ਦੇ 6 ਗੇਂਦਾਂ ’ਚ 6 ਛੱਕੇ, ਯੁਵਰਾਜ ਸਿੰਘ ਦੇ ਰਿਕਾਰਡ ਦੀ ਕੀਤੀ ਬਰਾਬਰੀ
Thursday, Mar 04, 2021 - 01:52 PM (IST)
ਕੂਲਿਜ/ਏਂਟੀਗਾ (ਭਾਸ਼ਾ) : ਸ਼੍ਰੀਲੰਕਾ ਦੇ ਲੈਗ ਸਪਿਨਰ ਅਕਿਲਾ ਧਨੰਜਯ ਨੇ ਟੀ20 ਕ੍ਰਿਕਟ ਦੇ ਉਤਾਰ-ਚੜਾਅ ਇਕ ਹੀ ਮੈਚ ਵਿਚ ਦੇਖ ਲਏ, ਜਦੋਂ ਕ੍ਰਿਸ ਗੇਲ ਦੀ ਵਿਕਟ ਸਮੇਤ ਹੈਟਰਿਕ ਲੈਣ ਦੇ ਬਾਅਦ ਕੀਰੋਨ ਪੋਲਾਰਡ ਨੇ ਪਹਿਲੇ ਮੈਚ ਵਿਚ ਉਨ੍ਹਾਂ ਨੂੰ 1 ਓਵਰ ਵਿਚ 6 ਛੱਕੇ ਜੜ ਦਿੱਤੇ।
Absolute scenes 🤯@KieronPollard55 becomes the first @windiescricket player to hit six straight sixes in a T20I!#WIvSL pic.twitter.com/nrtmJHGcip
— ICC (@ICC) March 4, 2021
ਪੋਲਾਰਡ ਭਾਰਤ ਦੇ ਯੁਵਰਾਜ ਸਿੰਘ ਦੇ ਬਾਅਦ ਟੀ20 ਕ੍ਰਿਕਟ ਵਿਚ ਇਕ ਵਾਰ ਵਿਚ 6 ਛੱਕੇ ਲਗਾਉਣ ਵਾਲੇ ਦੂਜੇ ਅਤੇ ਸਾਰੇ ਫਾਰਮੈਟਾਂ ਵਿਚ ਤੀਜੇ ਬੱਲੇਬਾਜ਼ ਬਣ ਗਏ। ਯੁਵਰਾਜ ਨੇ ਟੀ20 ਵਿਸ਼ਵ ਕੱਪ 2007 ਵਿਚ ਇੰਗਲੈਂਡ ਦੇ ਸਟੁਅਰਟ ਬਰਾਡ ਦੇ ਓਵਰ ਵਿਚ ਇਹ ਕਾਰਨਾਮਾ ਕੀਤਾ ਸੀ। ਵੈਸਟਇੰਡੀਜ਼ ਨੇ ਬੁੱਧਵਾਰ ਨੂੰ ਇਹ ਮੈਚ 41 ਗੇਂਦ ਬਾਕੀ ਰਹਿੰਦੇ ਚਾਰ ਵਿਕਟਾਂ ਨਾਲ ਜਿੱਤਿਆ। ਵੈਸਟਇੰਡੀਜ਼ ਨੇ 132 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 6 ਵਿਕਟਾ ’ਤੇ 134 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: ਸਿੰਗਰ ਸ਼੍ਰੇਆ ਘੋਸ਼ਾਲ ਨੇ ਬੇਬੀ ਬੰਪ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ, ਘਰ ’ਚ ਜਲਦ ਗੂੰਜੇਗੀ ਕਿਲਕਾਰੀ
ਪੋਲਾਰਡ ਅੰਰਤਰਾਸ਼ਟਰੀ ਕ੍ਰਿਕਟ ਵਿਚ ਇਕ ਓਵਰ ਵਿਚ 6 ਛੱਕੇ ਲਗਾਉਣ ਵਾਲੇ ਤੀਜੇ ਬੱਲੇਬਾਜ਼ ਹਨ। ਦੱਖਣੀ ਅਫਰੀਕਾ ਦੇ ਹਰਸ਼ਲ ਗਿਬਸ ਨੇ 2007 ਦੇ ਵਨਡੇ ਵਰਲਡ ਕੱਪ ਵਿਚ ਇਕ ਓਵਰ ਵਿਚ 36 ਦੌੜਾਂ ਬਣਾ ਕੇ ਸਭ ਤੋਂ ਪਹਿਲਾਂ ਇਹ ਉਪਲੱਬਧੀ ਹਾਸਲ ਕੀਤੀ ਸੀ। ਗਿਬਸ ਨੇ ਨੀਦਰਲੈਂਡ ਦੇ ਗੇਂਦਬਾਜ਼ ਡੈਨ ਵੈਨ ਬੰਜ ਦੇ ਓਵਰ ਦੀਆਂ ਸਾਰੀਆਂ 6 ਗੇਂਦਾਂ ’ਤੇ ਛੱਕੇ ਜੜੇ ਸਨ।
ਇਹ ਵੀ ਪੜ੍ਹੋ: ਸੋਨੂੰ ਸੂਦ ਦਾ ਮਨੁੱਖਤਾ ਲਈ ਇੱਕ ਹੋਰ ਪਰਉਪਕਾਰ, ਬਣਾਉਣਗੇ ਦੇਸ਼ ਦਾ ਸਭ ਤੋਂ ਵੱਡਾ ਬਲੱਡ ਬੈਂਕ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।