ਗੋਡੇ ਦੀ ਸੱਟ ਕਾਰਨ ਚਾਈਨਾ ਓਪਨ ਅਤੇ ਕੋਰੀਆ ਓਪਨ ਨਹੀਂ ਖੇਡਣਗੇ ਸ਼੍ਰੀਕਾਂਤ
Saturday, Sep 14, 2019 - 10:56 AM (IST)

ਨਵੀਂ ਦਿੱਲੀ— ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਗੋੋਡੇ ਦੀ ਸੱਟ ਕਾਰਨ ਚੀਨ ਅਤੇ ਕੋਰੀਆ ’ਚ ਹੋਣ ਵਾਲੇ ਆਗਾਮੀ ਟੂਰਨਾਮੈਂਟਾਂ ਤੋਂ ਨਾਂ ਵਾਪਸ ਲੈ ਲਿਆ। ਚਾਈਨਾ ਓਪਨ ਵਿਸ਼ਵ ਟੂਰ ਸੁਪਰ 1000 ਟੂਰਨਾਮੈਂਟ 17 ਤੋਂ 22 ਸਤੰਬਰ ਤੱਕ ਚਾਂਗਜੋਊ ’ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਕੋਰੀਆ ਓਪਨ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ 24 ਤੋਂ 29 ਸਤੰਬਰ ਤਕ ਇੰਚੀਓਨ ’ਚ ਹੋਵੇਗਾ। ਸ਼੍ਰੀਕਾਂਤ ਨੇ ਟਵੀਟ ਕੀਤਾ, ‘‘ਔਖਾ ਸਮਾਂ। ਚਾਈਨਾ ਓਪਨ ਅਤੇ ਕੋਰੀਆ ਓਪਨ ਨਹੀਂ ਖੇਡਾਂਗਾ। ਉਮੀਦ ਹੈ ਕਿ ਛੇਤੀ ਵਾਪਸੀ ਕਰਾਂਗਾ।’’