ਪਹਿਲੀ ਵਾਰ ਭਾਰਤ ''ਚ ਹੋਵੇਗਾ ਖੋ-ਖੋ ਵਿਸ਼ਵ ਕੱਪ, 24 ਦੇਸ਼ ਲੈਣਗੇ ਹਿੱਸਾ

Wednesday, Oct 02, 2024 - 03:39 PM (IST)

ਪਹਿਲੀ ਵਾਰ ਭਾਰਤ ''ਚ ਹੋਵੇਗਾ ਖੋ-ਖੋ ਵਿਸ਼ਵ ਕੱਪ, 24 ਦੇਸ਼ ਲੈਣਗੇ ਹਿੱਸਾ

ਨਵੀਂ ਦਿੱਲੀ : ਭਾਰਤ ਵਿਚ ਅਗਲੇ ਸਾਲ ਖੋ-ਖੋ ਵਿਸ਼ਵ ਕੱਪ ਕਰਵਾਇਆ ਜਾਵੇਗਾ ਜਿਸ ਵਿਚ ਛੇ ਮਹਾਂਦੀਪਾਂ ਦੇ 24 ਦੇਸ਼ ਹਿੱਸਾ ਲੈਣਗੇ। ਭਾਰਤੀ ਖੋ-ਖੋ ਫੈੱਡਰੇਸ਼ਨ ਨੇ ਅੰਤਰਰਾਸ਼ਟਰੀ ਖੋ-ਖੋ ਫੈੱਡਰੇਸ਼ਨ ਦੇ ਸਹਿਯੋਗ ਨਾਲ 2025 'ਚ ਭਾਰਤ ਵਿੱਚ ਪਹਿਲਾ ਖੋ-ਖੋ ਵਿਸ਼ਵ ਕੱਪ ਕਰਵਾਉਣ ਦਾ ਐਲਾਨ ਕੀਤਾ ਹੈ। ਇਸ 'ਚ 16 ਪੁਰਸ਼ ਅਤੇ 16 ਮਹਿਲਾ ਟੀਮਾਂ ਹਿੱਸਾ ਲੈਣਗੀਆਂ। 

ਖੋ-ਖੋ ਦੀਆਂ ਜੜ੍ਹਾਂ ਭਾਰਤ 'ਚ ਹਨ। ਅੱਜ, ਮਿੱਟੀ ਤੋਂ ਸ਼ੁਰੂ ਹੋਈ ਖੇਡ ਮੈਟ ਤੱਕ ਪਹੁੰਚ ਗਈ ਹੈ ਅਤੇ ਦੁਨੀਆ ਭਰ ਦੇ 54 ਦੇਸ਼ਾਂ ਦੇ ਨਾਲ ਇਸਦੀ ਵਿਸ਼ਵਵਿਆਪੀ ਮੌਜੂਦਗੀ ਹੈ। ਭਾਰਤੀ ਖੋ-ਖੋ ਫੈੱਡਰੇਸ਼ਨ ਵਿਸ਼ਵ ਕੱਪ ਤੋਂ ਪਹਿਲਾਂ ਖੇਡ ਨੂੰ ਪ੍ਰਫੁੱਲਤ ਕਰਨ ਲਈ 10 ਸ਼ਹਿਰਾਂ ਦੇ 200 ਏਲੀਟ ਸਕੂਲਾਂ 'ਚ ਖੇਡ ਨੂੰ ਲਿਜਾਣ ਦੀ ਯੋਜਨਾ ਬਣਾ ਰਹੀ ਹੈ। ਫੈੱਡਰੇਸ਼ਨ ਵਿਸ਼ਵ ਕੱਪ ਤੋਂ ਪਹਿਲਾਂ ਘੱਟੋ-ਘੱਟ 50 ਲੱਖ ਖਿਡਾਰੀਆਂ ਨੂੰ ਰਜਿਸਟਰ ਕਰਨ ਦੇ ਉਦੇਸ਼ ਨਾਲ ਸਕੂਲੀ ਵਿਦਿਆਰਥੀਆਂ ਲਈ ਮੈਂਬਰਸ਼ਿਪ ਮੁਹਿੰਮ ਵੀ ਚਲਾਏਗੀ। ਭਾਰਤੀ ਖੋ-ਖੋ ਫੈੱਡਰੇਸ਼ਨ ਦੇ ਪ੍ਰਧਾਨ ਸੁਧਾਂਸ਼ੂ ਮਿੱਤਲ ਨੇ ਕਿਹਾ ਕਿ ਅਸੀਂ ਪਹਿਲੇ ਖੋ-ਖੋ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਇਹ ਟੂਰਨਾਮੈਂਟ ਨਾ ਸਿਰਫ਼ ਮੁਕਾਬਲੇ ਦੀ ਉਦਾਹਰਨ ਵਜੋਂ ਕੰਮ ਕਰੇਗਾ, ਸਗੋਂ ਦੇਸ਼ਾਂ ਨੂੰ ਇਕੱਠੇ ਕਰੇਗਾ, ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰੇਗਾ ਅਤੇ ਦੁਨੀਆ ਨੂੰ ਖੋ-ਖੋ ਦੀ ਸੁੰਦਰਤਾ ਅਤੇ ਤੀਬਰਤਾ ਦਿਖਾਏਗਾ। ਸਾਡਾ ਅੰਤਮ ਟੀਚਾ 2032 ਤੱਕ ਖੋ-ਖੋ ਨੂੰ ਓਲੰਪਿਕ ਖੇਡ ਵਜੋਂ ਮਾਨਤਾ ਦਿਵਾਉਣਾ ਹੈ ਅਤੇ ਇਹ ਵਿਸ਼ਵ ਕੱਪ ਉਸ ਸੁਪਨੇ ਵੱਲ ਪਹਿਲਾ ਕਦਮ ਹੈ। 

ਇਸ ਟੂਰਨਾਮੈਂਟ ਵਿਚ ਇਕ ਹਫਤਾ ਪਹਿਲਾਂ ਤਕ ਚੱਲਣ ਵਾਲੇ ਮੈਂਚਾਂ ਦੀ ਲੜੀ ਹੋਵੇਗੀ, ਜਿਸ ਵਿਚ ਦੁਨੀਆ ਦੇ ਚੋਟੀ ਦੇ ਐਥਲੀਟ ਆਪਣਾ ਹੁਨਰ, ਚੁਸਤੀ ਤੇ ਟੀਮਵਰਕ ਦਾ ਪ੍ਰਦਸ਼ਨ ਕਰਨਗੇ। ਇਸ ਦੌਰਾਨ ਖੋ-ਖੋ ਵਿਸ਼ਵ ਕੱਪ ਦਾ ਉਦੇਸ਼ ਇਸ ਦੇਸੀ ਭਾਰਤੀ ਖੇਡ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲੈ ਕੇ ਜਾਣਾ ਹੈ। ਇਸ ਇਤਿਹਾਸਕ ਟੂਰਨਾਮੈਂਟ ਦੀ ਮੇਜ਼ਬਾਨੀ ਕਰਕੇ, KKFI 2032 ਤੱਕ ਓਲੰਪਿਕ ਖੇਡਾਂ ਵਿੱਚ ਖੋ-ਖੋ ਦਾ ਸਥਾਨ ਸੁਰੱਖਿਅਤ ਕਰਨਾ ਚਾਹੁੰਦਾ ਹੈ, ਜੋ ਕਿ ਖੇਡ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।


author

Baljit Singh

Content Editor

Related News