'ਖੇਲੋ ਇੰਡੀਆ ਯੂਥ ਗੇਮਜ਼ ਚੇਨਈ' 'ਚ ਆਟੋ ਚਾਲਕ ਦਾ ਪੁੱਤਰ ਕਰੇਗਾ ਜਲੰਧਰ ਦੀ ਅਗਵਾਈ
Tuesday, Jan 23, 2024 - 08:00 PM (IST)
ਸਪੋਰਟਸ ਡੈਸਕ- ਖਿਡਾਰੀ ਦੀ ਮਿਹਨਤ ਅਤੇ ਲਗਨ ਉਸ ਨੂੰ ਮੁਕਾਮ ਤੱਕ ਜ਼ਰੂਰ ਪਹੁੰਚਾਉਂਦੀ ਹੈ। ਇਸ ਦੀ ਮਿਸਾਲ ਸ਼ਹਿਰ 'ਚ ਆਟੋ ਚਲਾਉਣ ਵਾਲੇ ਭਾਰਗਵ ਕੈਂਪ ਨਿਵਾਸੀ ਜਰਨੈਲ ਸਿੰਘ ਦਾ ਪੁੱਤਰ ਰਣਜੀਤ ਸਿੰਘ ਬਣਿਆ ਹੈ, ਜੋ ਚੇਨਈ 'ਚ ਹੋਣ ਵਾਲੀ ਖੇਲੋ ਇੰਡੀਆ ਯੂਥ ਗੇਮਜ਼ (ਰੈਸਲਿੰਗ) 'ਚ ਜਲੰਧਰ ਦੀ ਅਗਵਾਈ ਕਰੇਗਾ। ਚਪਲੀ ਚੌਂਕ ਦੇ ਰਹਿਣ ਵਾਲੇ ਰਣਜੀਤ ਸਿੰਘ ਸਕੂਲ ਆਫ ਐਮੀਨੈਂਸ ਭਾਰਗੋ ਕੈਂਪ 'ਚ 9ਵੀਂ ਦਾ ਵਿਦਿਆਰਥੀ ਹੈ।
16 ਸਾਲਾਂ ਰਣਜੀਤ ਪਿਛਲੇ ਕਈ ਟੂਰਨਾਮੈਂਟ 'ਚ ਜਲੰਧਰ ਵਲੋਂ ਖੇਡਦੇ ਹੋਏ ਗੋਲਫ ਮੈਡਲ ਜਿੱਤ ਚੁੱਕੇ ਹਨ। ਭਾਰਤ ਖੇਡ ਮੰਤਰਾਲੇ ਦੇ ਵਲੋਂ ਖੇਡਦੇ ਹੋਏ ਗੋਲਫ ਮੈਡਲ ਜਿੱਤ ਚੁੱਕੇ ਹਨ। ਭਾਰਤੀ ਖੇਡ ਮੰਤਰਾਲੇ ਵਲੋਂ 23 ਤੋਂ 31 ਜਨਵਰੀ ਤੱਕ ਤਾਮਿਲਨਾਡੂ ਦੇ ਚੇਨਈ 'ਚ ਖੇਡੋ ਇੰਡੀਆ ਯੂਥ ਗੇਮਜ਼ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਟਾਟਾ ਗਰੁੱਪ 5 ਸਾਲ ਲਈ ਬਣਿਆ IPL ਦਾ ਟਾਈਟਲ ਸਪਾਂਸਰ
ਰਣਜੀਤ ਨੇ ਦੱਸਿਆ ਕਿ ਪਿਛਲੇ ਸਾਲ ਉਸ ਨੇ ਚਾਰ ਗੋਲਫ ਮੈਡਲ ਜਿੱਤੇ ਹਨ। ਤਰਨਤਾਰਨ 'ਚ ਕਰਵਾਈਆਂ 'ਖੇਡਾਂ ਵਤਨ ਪੰਜਾਬ ਦੀਆਂ' ਗ੍ਰੀਕੋ ਰੋਮਨ 71 ਕਿਲੋ 'ਚ ਗੋਲਡ, ਪੰਜਾਬ ਸਕੂਲ ਐਜ਼ੂਕੇਸ਼ਨ ਵਿਭਾਗ ਵਲੋਂ ਦਸੰਬਰ 'ਚ ਸਰਟੀਫਿਕੇਟ 'ਚ ਖੇਡੀ ਸਕੂਲ ਸਟੇਟ 'ਚ ਵੀ ਗੋਲਡ, ਮਈ 'ਚ ਮੋਹਾਲੀ 'ਚ ਹੋਈ ਅੰਡਰ-15 ਚੈਂਪੀਅਨਸ਼ਿਪ 'ਚ ਫ੍ਰੀ ਸਟਾਈਲ 'ਚ ਗ੍ਰੀਕੋ ਰੋਮਨ 'ਚ 85 ਕਿਲੋ ਭਾਰ ਵਰਗ 'ਚ ਦੋ ਗੋਲਡ ਮੈਡਲ ਹਾਸਲ ਕਰਕੇ ਜਲੰਧਰ ਦਾ ਨਾਂ ਰੌਸ਼ਨ ਕੀਤਾ।
ਇਹ ਵੀ ਪੜ੍ਹੋ- ‘ਬੈਜਬਾਲ’ ਨਾਲ ਢੇਰ ਸਾਰੀਆਂ ਵਿਕਟਾਂ ਮਿਲ ਸਕਦੀਆਂ ਹਨ : ਜਸਪ੍ਰੀਤ ਬੁਮਰਾਹ
ਵੱਡੀ ਭੈਣ ਵੀ ਵੇਟਲਿਫਟਿੰਗ ਦੀ ਮੈਡਲਿਸਟ ਖਿਡਾਰੀ
ਰਣਜੀਤ ਰਾਏਜਾਦਾ ਹੰਸਰਾਜ ਸਟੇਡੀਅਮ 'ਚ ਖੇਡ ਵਿਭਾਗ ਦੇ ਕੋਚ ਰਣਜੀਤ ਸਿੰਘ ਦੇ ਕੋਲ ਕਰੀਬ ਸੱਤ ਸਾਲ ਤੋਂ ਰਿਹਰਸਲ ਕਰ ਰਿਹਾ ਹੈ। ਰਣਜੀਤ ਮੰਗਲਵਾਰ ਨੂੰ ਦਿੱਲੀ ਲਈ ਰਵਾਨਾ ਹੋਵੇਗਾ।
ਇਥੋਂ ਟੀਮ ਦੇ ਨਾਲ ਚੇਨਈ ਦਾ ਸਫ਼ਰ ਤੈਅ ਕਰੇਗਾ ਅਤੇ ਆਪਣਾ ਪਹਿਲਾ ਮੈਚ 29 ਤਾਰੀਖ਼ ਨੂੰ ਖੇਡੇਗਾ। ਇਸ ਮੌਕੇ ਸਕੂਲ ਪ੍ਰਿੰਸੀਪਲ ਦਿਨੇਸ਼ ਕੁਮਾਰ ਤੇ ਪੀਟੀਆਈ ਮੀਨੂ ਡੋਗਰਾ ਨੇ ਰਣਜੀਤ ਨੂੰ ਟੂਰਨਾਮੈਂਟ 'ਚ ਬਿਹਤਰ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ। ਦੱਸਣਯੋਗ ਹੈ ਕਿ ਉਨ੍ਹਾਂ ਦੀਆਂ ਦੋ ਭੈਣਾਂ ਹਨ। ਵੱਡੀ ਭੈਣ ਦਵਿੰਦਰ ਕੌਰ ਸੇਂਟ ਸੋਲਜਰ ਕਾਲਜ ਤੋਂ ਐੱਮਬੀਏ ਲਾਸਟ ਈਅਰ ਕਰ ਰਹੀ ਹੈ। ਗਗਨਦੀਪ ਵੇਟਲਿਫਟਿੰਗ ਖਿਡਾਰੀ ਅਤੇ ਐੱਚਐੱਮਵੀ ਕਾਲਜ ਤੋਂ ਬੀਏ ਥਰਡ ਈਅਰ ਸਟੂਡੈਂਟ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।