ਖੇਲੋ ਇੰਡੀਆ ਗੇਮਸ : ਮਹਾਰਾਸ਼ਟਰ ਨੇ ਖੋ-ਖੋ ''ਚ ਕਲੀਨ ਸਵੀਪ ਕੀਤਾ

Friday, Jan 18, 2019 - 11:11 AM (IST)

ਖੇਲੋ ਇੰਡੀਆ ਗੇਮਸ : ਮਹਾਰਾਸ਼ਟਰ ਨੇ ਖੋ-ਖੋ ''ਚ ਕਲੀਨ ਸਵੀਪ ਕੀਤਾ

ਪੁਣੇ— ਮੇਜ਼ਬਾਨ ਮਹਾਰਾਸ਼ਟਰ ਨੇ ਵੀਰਵਾਰ ਨੂੰ ਖੇਲੋ ਇੰਡੀਆ ਯੂਥ ਗੇਮਸ ਦੇ ਖੋ-ਖੋ ਮੁਕਾਬਲੇ 'ਚ ਮੁੰਡਿਆਂ ਅਤੇ ਕੁੜੀਆਂ ਦੇ ਅੰਡਰ-17 ਅਤੇ ਅੰਡਰ-21 ਵਰਗ ਦੇ ਸੋਨ ਤਮਗੇ ਆਪਣੇ ਨਾਂ ਕਰਕੇ ਕਲੀਨ ਸਵੀਪ ਕੀਤਾ। ਕੇਰਲ ਨੇ ਅੰਡਰ-21 ਵਰਗ 'ਚ ਦੋ ਚਾਂਦੀ ਦੇ ਤਮਗੇ ਜਿੱਤੇ। ਦਿੱਲੀ ਨੇ ਅੰਡਰ-17 ਬਾਲੜੀਆਂ ਅਤੇ ਆਂਧਰ ਪ੍ਰਦੇਸ਼ ਨੇ ਬਾਲਕ ਦੇ ਅੰਡਰ-17 'ਚ ਚਾਂਦੀ ਦੇ ਤਮਗੇ ਹਾਸਲ ਕੀਤੇ।

ਬਾਲੜੀਆਂ ਦੇ ਅੰਡਰ-17 ਵਰਗ 'ਚ ਮਹਾਰਾਸ਼ਟਰ ਨੇ ਦਿੱਲੀ ਨੂੰ 19-17 ਤੋਂ ਜਦਕਿ ਅੰਡਰ-21 ਦੇ ਫਾਈਨਲ 'ਚ ਮਹਾਰਾਸ਼ਟਰ ਨੇ ਕੇਰਲ ਨੂੰ 7-6 ਨਾਲ ਹਰਾਇਆ। ਬਾਲਕਾਂ ਦੇ ਅੰਡਰ-17 ਵਰਗ 'ਚ ਮਹਾਰਾਸ਼ਟਰ ਨੇ ਕੇਰਲ ਨੂੰ 7-6 ਨਾਲ ਹਰਾਇਆ। ਬਾਲਕਾਂ ਦੇ ਅੰਡਰ-17 ਵਰਗ 'ਚ ਮਹਾਰਾਸ਼ਟਰ ਨੇ ਆਂਧਰ ਪ੍ਰਦੇਸ਼ ਨੂੰ 19-8 ਨਾਲ ਅਤੇ ਅੰਡਰ-21 ਫਾਈਨਲ 'ਚ ਮਹਾਰਾਸ਼ਟਰ ਨੇ ਕੇਰਲ ਨੂੰ 15-13 ਨਾਲ ਹਰਾਇਆ।


author

Tarsem Singh

Content Editor

Related News