ਖੰਨਾ ਏਸ਼ੀਆਈ ਟੈਨਿਸ ਮਹਾਸੰਘ ਦਾ ਲਾਈਫ ਟਾਈਮ ਮੁਖੀ ਨਾਮਜ਼ਦ

Tuesday, Jan 28, 2020 - 01:27 AM (IST)

ਖੰਨਾ ਏਸ਼ੀਆਈ ਟੈਨਿਸ ਮਹਾਸੰਘ ਦਾ ਲਾਈਫ ਟਾਈਮ ਮੁਖੀ ਨਾਮਜ਼ਦ

ਨਵੀਂ ਦਿੱਲੀ— ਸੀਨੀਅਰ ਖੇਡ ਅਧਿਕਾਰੀ ਅਨਿਲ ਖੰਨਾ ਨੂੰ ਏਸ਼ੀਆਈ ਟੈਨਿਸ ਮਹਾਸੰਘ (ਏ. ਟੀ. ਐੱਫ.) ਨੇ ਸੋਮਵਾਰ ਲਾਈਫ ਟਾਈਮ ਮੁਖੀ ਨਾਮਜ਼ਦ ਕਰਨ ਦਾ ਐਲਾਨ ਕੀਤਾ। ਖੰਨਾ 2005 ਤੋਂ 2019 ਤਕ ਏ. ਟੀ. ਐੱਫ. ਦਾ ਮੁਖੀ ਤੇ ਉਹ 2015 ਤੋਂ 2019 ਤਕ ਆਈ. ਟੀ. ਐੱਫ. ਦਾ ਉਪ-ਮੁਖੀ ਰਿਹਾ ਹੈ। ਉਸ ਨੇ ਹਾਲ ਹੀ ਵਿਚ ਏ. ਟੀ. ਪੀ. ਮੁਖੀ ਦੀ ਚੋਣ ਨਾ ਲੜਨ ਦਾ ਐਲਾਨ ਕੀਤਾ ਸੀ। ਏ. ਟੀ. ਐੱਫ. ਦੀ ਸੋਮਵਾਰ ਨੂੰ ਮੈਲਬੋਰਨ 'ਚ ਹੋਈ ਬੋਰਡ ਦੀ ਬੈਠਕ 'ਚ ਸਰਵਸਮੰਤੀ ਨਾਲ ਖੰਨਾ ਨੂੰ ਲਾਈਫ ਟਾਈਮ ਮੁਖੀ ਨਿਯੁਕਤ ਕੀਤਾ। ਉਨ੍ਹਾਂ ਨੇ ਏ. ਟੀ. ਐੱਫ. ਦੀ ਵਿੱਤੀ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਅਖਿਲ ਭਾਰਤੀ ਟੈਨਿਸ ਮਹਾਸੰਘ (ਏ. ਆਈ. ਟੀ. ਏ.) ਦੇ ਰਿਲੀਜ਼ ਅਨੁਸਾਰ ਸੀ. ਐੱਸ. ਰਾਜੂ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ ਜੋ ਦੱਖਣੀ ਏਸ਼ੀਆ ਦੀ ਅਗਵਾਈ ਕਰੇਗਾ।


author

Gurdeep Singh

Content Editor

Related News