ਖਲੀਲ ਨੂੰ 7 ਗੇਂਦਾਂ 'ਤੇ ਲੱਗੇ ਲਗਾਤਾਰ 7 ਚੌਕੇ, ਸੋਸ਼ਲ ਮੀਡੀਆ 'ਤੇ ਹੋਏ ਟਰੋਲ

11/07/2019 8:27:38 PM

ਨਵੀਂ ਦਿੱਲੀ— ਭਾਰਤੀ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਦੇ ਲਈ ਦਿੱਲੀ ਤੋਂ ਬਾਅਦ ਰਾਜਕੋਟ ਦੇ ਮੈਦਾਨ 'ਤੇ ਗੇਂਦਬਾਜ਼ੀ ਕਰਨਾ ਵਧੀਆ ਨਹੀਂ ਰਿਹਾ। ਦਿੱਲੀ ਟੀ-20 ਦੇ ਦੌਰਾਨ ਖਲੀਲ ਦੀਆਂ ਆਖਰੀ ਚਾਰ ਗੇਂਦਾਂ 'ਤੇ ਮੁਸ਼ਫਿਕੁਰ ਰਹੀਮ ਨੇ ਚਾਰ ਚੌਕੇ ਲਗਾਏ ਸਨ। ਇਸ ਤੋਂ ਬਾਅਦ ਖਲੀਲ ਜਦੋਂ ਰਾਜਕੋਟ ਟੀ-20 'ਚ ਗੇਂਦਬਾਜ਼ੀ ਕਰਨ ਆਏ ਤਾਂ ਉਸ ਦੀਆਂ ਪਹਿਲੀਆਂ ਤਿੰਨ ਗੇਂਦਾਂ 'ਤੇ ਮੁਹੰਮਦ ਨੇਯਮ ਨੇ ਤਿੰਨ ਚੌਕੇ ਲਗਾਏ। ਇਸ ਤਰ੍ਹਾਂ ਖਲੀਲ ਨੂੰ ਲਗਾਤਾਰ ਸੱਤ ਗੇਂਦਾਂ 'ਤੇ ਸੱਤ ਚੌਕੇ ਲੱਗੇ। ਇਸ ਦੇ ਨਾਲ ਖਲੀਲ ਅਹਿਮਦ ਦੀ ਸੋਸ਼ਲ ਮੀਡੀਆ 'ਤੇ ਖੂਬ ਟਰੋਲਿੰਗ ਹੋਈ।
ਦੇਖੋਂ ਟਵੀਟਸ—


Gurdeep Singh

Content Editor

Related News