ਫਿਰ ਤੋਂ ਕੇਰਲ ਵਲੋਂ ਰਣਜੀ ਖੇਡਣਾ ਚਾਹੁੰਦਾ : ਸ਼੍ਰੀਸੰਥ

08/21/2019 1:33:27 AM

ਕੋਚੀ— ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਸ਼ਾਂਤਾਕੁਮਾਰਨ ਸ਼੍ਰੀਸੰਥ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਾਲ 2013 ਵਿਚ ਆਈ. ਪੀ. ਐੱਲ. ਦੌਰਾਨ ਕਥਿਤ ਤੌਰ 'ਤੇ ਫਿਕਸਿੰਗ ਵਿਚ ਸ਼ਾਮਲ ਹੋਣ ਨੂੰ ਲੈ ਕੇ ਲਾਈ ਲਾਈਫ ਟਾਈਮ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਹੈ ਪਰ ਉਸ 'ਤੇ ਇਹ ਪਾਬੰਦੀ ਅਗਸਤ 2020 ਵਿਚ ਖਤਮ ਹੋਵੇਗੀ। ਸ਼੍ਰੀਸੰਥ ਨੇ ਕੇਰਲ ਵਲੋਂ ਰਣਜੀ ਟਰਾਫੀ 'ਚ ਖੇਡਣ ਦੀ ਇੱਛਾ ਜ਼ਾਹਿਰ ਕੀਤੀ ਤੇ ਉਮੀਦ ਜਤਾਈ ਕਿ ਇਕ ਦਿਨ ਉਸ ਨੂੰ ਭਾਰਤੀ ਟੀਮ 'ਚ ਖੇਡਣ ਦਾ ਮੌਕਾ ਮਿਲੇਗਾ। 

PunjabKesari
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਲੋਕਪਾਲ ਡੀ. ਕੇ. ਜੈਨ ਨੇ ਕਿਹਾ ਕਿ ਸ਼੍ਰੀਸੰਥ ਪਿਛਲੇ 6 ਸਾਲਾਂ ਤੋਂ ਪਾਬੰਦੀ ਝੱਲ ਰਿਹਾ ਹੈ ਤੇ ਅਗਸਤ 2020 ਵਿਚ ਉਸ 'ਤੇ ਲੱਗੀ ਇਹ ਪਾਬੰਦੀ ਖਤਮ ਹੋ ਜਾਵੇਗੀ। ਸ਼੍ਰੀਸੰਥ ਨੇ ਪੱਤਰਕਾਰਾਂ ਨੂੰ ਕਿਹਾ ਮੈਂ ਇਸ ਫੈਸਲੇ ਤੋਂ ਬਹੁਤ ਖੁਸ਼ ਹਾਂ। ਮੈਂ ਕੇਰਲ ਰਣਜੀ ਟੀਮ 'ਚ ਵਾਪਸੀ ਕਰਕੇ ਟੀਮ ਦੀ ਜਿੱਤ 'ਚ ਯੋਗਦਾਨ ਦੇਣਾ ਪਸੰਦ ਕਰਾਂਗਾ। ਮੈਂ ਅਗਲੇ ਮਹੀਨੇ ਤੋਂ ਅਭਿਆਸ ਸ਼ੁਰੂ ਕਰ ਦੇਵਾਂਗਾ। ਕੇਰਲ ਦੇ ਨੌਜਵਾਨ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਤੇ ਇਹ ਇਕ ਪ੍ਰੇਰਣਾ ਹੈ।


Gurdeep Singh

Content Editor

Related News