ਨਿਡਾਸ ਟਰਾਫੀ ਦੇ ਫਾਈਨਲ ਤੋਂ ਪਹਿਲਾਂ ਦਿਨੇਸ਼ ਕਾਰਤਿਕ ਨੇ ਦਿੱਤਾ ਵੱਡਾ ਬਿਆਨ

Sunday, Mar 18, 2018 - 01:31 PM (IST)

ਨਿਡਾਸ ਟਰਾਫੀ ਦੇ ਫਾਈਨਲ ਤੋਂ ਪਹਿਲਾਂ ਦਿਨੇਸ਼ ਕਾਰਤਿਕ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੂੰ ਪਤਾ ਹੈ ਕਿ ਇਕ ਟੂਰਨਾਮੈਂਟ ਵਿਚ ਖ਼ਰਾਬ ਪ੍ਰਦਰਸ਼ਨ ਕਰਨਾ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰ ਸਕਦਾ ਹੈ। ਪਰ ਉਹ ਇਸ ਦਬਾਅ ਦੀ ਹਾਲਤ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਬਲਬੂਤੇ ਟੀਮ ਲਈ ਕੁਝ ਕਰਨਾ ਚਾਹੁੰਦੇ ਹਨ। ਕਾਰਤਿਕ ਭਾਰਤੀ ਕ੍ਰਿਕਟ ਵਿਚ ਲੰਬੇ ਸਮੇਂ ਤੋਂ ਹੈ, ਪਰ ਟੀਮ ਵਿਚ ਜਗ੍ਹਾ ਪੱਕੀ ਕਰਨ ਵਿਚ ਸਫਲ ਨਹੀਂ ਹੋ ਸਕੇ। ਉਨ੍ਹਾਂ ਨੂੰ ਨਾਮੀ ਖਿਡਾਰੀਆਂ ਦੀ ਗੈਰ-ਹਾਜ਼ਰੀ ਵਿਚ ਹੀ ਖੇਡਣ ਦਾ ਮੌਕਾ ਮਿਲਦਾ ਹੈ।

ਇਕ ਖਰਾਬ ਪ੍ਰਦਰਸ਼ਨ ਮੈਨੂੰ ਬਾਹਰ ਕਰ ਸਕਦਾ
ਦਿਨੇਸ਼ ਕਾਰਤਿਕ ਨੇ ਬੰਗਲਦੇਸ਼ ਖਿਲਾਫ ਟੀ-20 ਟਰਾਈ ਸੀਰੀਜ਼ ਦੇ ਫਾਈਨਲ ਤੋਂ ਪਹਿਲਾਂ ਕਿਹਾ, ''ਮੈਂ ਜਿਸ ਹਾਲਤ ਵਿਚ ਹਾਂ, ਮੇਰੇ ਲਈ ਹਰ ਟੂਰਨਾਮੈਂਟ ਜ਼ਰੂਰੀ ਹੈ। ਇਕ ਟੂਰਨਾਮੈਂਟ ਵਿਚ ਖ਼ਰਾਬ ਪ੍ਰਦਰਸ਼ਨ ਦੇ ਬਾਅਦ ਮੈਨੂੰ ਬਾਹਰ ਕੀਤਾ ਜਾ ਸਕਦਾ ਹੈ। ਇਸ ਲਈ ਮੇਰੇ ਲਈ ਇਹ ਜ਼ਰੂਰੀ ਹੈ ਕਿ ਹਰ ਟੂਰਨਾਮੈਂਟ ਵਿਚ ਆਪਣੇ ਖੇਡ ਦੇ ਸਿਖਰ ਉੱਤੇ ਰਹਾਂ ਅਤੇ ਜਿੰਨਾ ਬਿਹਤਰ ਪ੍ਰਧਰਸ਼ਨ ਸੰਭਵ ਹੋਵੇ ਓਨਾ ਕਰਾਂ।''

ਹਰ ਮੈਚ ਅਹਿਮ 
ਕਾਰਤਿਕ ਨੇ ਕਿਹਾ, ''ਦਬਾਅ (ਖੁਦ ਉੱਤੇ) ਹੈ, ਪਰ ਮੈਂ ਜਿੱਥੇ ਹਾਂ, ਮੈਨੂੰ ਦਬਾਅ ਦੀ ਹਾਲਤ ਨਾਲ ਨਿੱਬੜਨ ਵਿਚ ਸਮਰੱਥਾਵਾਨ ਹੋਣਾ ਚਾਹੀਦਾ ਹੈ। ਇਸ ਤੋਂ ਪਿੱਛੇ ਹੱਟਣ ਜਾਂ ਬਹਾਨੇ ਬਣਾਉਣ ਦੀ ਜਗ੍ਹਾ ਮੈਨੂੰ ਇਸ ਮੌਕੇ ਦਾ ਫਾਇਦਾ ਚੁੱਕਣਾ ਚਾਹੀਦਾ ਹੈ। ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਕਿਸ ਟੂਰਨਾਮੈਂਟ ਵਿਚ ਖੇਡ ਰਿਹਾ ਹਾਂ, ਉਹ ਇਹ ਟੂਰਨਾਮੈਂਟ ਹੋਵੇ, ਆਈ.ਪੀ.ਐੱਲ. ਜਾਂ ਇੰਗਲੈਂਡ ਨਾਲ ਸੀਰੀਜ਼ ਹੋਵੇ, ਮੇਰੇ ਲਈ ਹਰ ਮੈਚ ਅਹਿਮ ਹੈ।''


Related News