ਦੇਵਦੱਤ ਅਤੇ ਸਮਰਨ ਦੇ ਅਰਧ ਸੈਂਕੜੇ, ਕਰਨਾਟਕ ਵਿਜੇ ਹਜ਼ਾਰੇ ਟ੍ਰਾਫੀ ਦੇ ਫਾਈਨਲ ’ਚ

Thursday, Jan 16, 2025 - 01:11 PM (IST)

ਦੇਵਦੱਤ ਅਤੇ ਸਮਰਨ ਦੇ ਅਰਧ ਸੈਂਕੜੇ, ਕਰਨਾਟਕ ਵਿਜੇ ਹਜ਼ਾਰੇ ਟ੍ਰਾਫੀ ਦੇ ਫਾਈਨਲ ’ਚ

ਵਡੋਦਰਾ- ਦੇਵਦੱਤ ਪਡੀਕਲ ਅਤੇ ਰਵੀਚੰਦਰਨ ਸਮਰਨ ਨੇ ਮੁਸ਼ਕਲ ਪਿੱਚ ’ਤੇ ਸਪਿੰਨਰਾਂ ਨਾਲ ਨਜਿੱਠਣ ’ਚ ਇਕ ਸ਼ਾਨਦਾਰ ਕਲਾਸ ਪੇਸ਼ ਕੀਤੀ ਅਤੇ ਉਨ੍ਹਾਂ ਦੇ ਅਰਧ ਸੈਂਕੜਿਆਂ ਨੇ ਕਰਨਾਟਕ ਨੂੰ ਵਿਜੇ ਹਜ਼ਾਰੇ ਟਰਾਫੀ ਦੇ ਫਾਈਨਲ ’ਚ ਪਹੁੰਚਾ ਦਿੱਤਾ। ਕਰਨਾਟਕ ਨੇ ਸੈਮੀਫਾਈਨਲ ’ਚ ਹਰਿਆਣਾ ਨੂੰ 6 ਵਿਕਟਾਂ ਨਾਲ ਹਰਾਇਆ। ਕਰਨਾਟਕ ਦੀ 238 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਦੀ ਸ਼ੁਰੂਆਤ ਮਾੜੀ ਰਹੀ ਜਦੋਂ ਕਪਤਾਨ ਮਯੰਕ ਅਗਰਵਾਲ ਪਹਿਲੇ ਹੀ ਓਵਰ ’ਚ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਵਿਕਟ ਦੇ ਬੈਠੇ ਪਰ ਦੇਵਦੱਤ  ਨੇ ਤੀਜੀ ਵਿਕਟ ਲਈ 128 ਦੌੜਾਂ ਜੋੜੀਆਂ, ਜਿਸ ਨਾਲ ਕਰਨਾਟਕ ਨੇ 47.2 ਓਵਰਾਂ ’ਚ 5 ਵਿਕਟਾਂ ’ਤੇ 238 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ।

ਵਿਜੇ ਹਜ਼ਾਰੇ ਟਰਾਫੀ ’ਚ ਦੇਵਦੱਤ ਦਾ ਇਹ 7ਵਾਂ ਸੈਂਕੜਾ ਸੀ। ਦੂਜੇ ਸਿਰੇ ’ਤੇ ਸਮਰਨ ਨੇ ਵੀ ਸਾਵਧਾਨੀ ਨਾਲ ਸ਼ੁਰੂਆਤ ਕੀਤੀ ਪਰ ਜਦੋਂ ਉਸਦਾ ਅਰਧ ਸੈਂਕੜਾ ਪੂਰਾ ਹੋ ਗਿਆ ਤਾਂ ਉਹ ਖੁੱਲ੍ਹ ਗਿਆ। ਉਸ ਨੇ ਸਪਿੰਨਰਾਂ ਸਿੰਧੂ ਅਤੇ ਅਮਿਤ ਰਾਣਾ ਨੂੰ ਛੱਕੇ ਮਾਰੇ।

ਇਸ ਤੋਂ ਪਹਿਲਾਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਭਿਲਾਸ਼ ਸ਼ੈੱਟੀ (4/34) ਦੀ ਅਗਵਾਈ ’ਚ ਕਰਨਾਟਕ ਦੇ ਗੇਂਦਬਾਜ਼ਾਂ ਨੇ ਲੈੱਗ ਸਪਿਨਰ ਸ਼੍ਰੇਅਸ ਗੋਪਾਲ (2/36) ਅਤੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ (2/40) ਦੀ ਮਦਦ ਨਾਲ ਹਰਿਆਣਾ ਨੂੰ ਪਛਾੜ ਦਿੱਤਾ। ਹਿਮਾਂਸ਼ੂ ਰਾਣਾ (44) ਅਤੇ ਕਪਤਾਨ ਅੰਕਿਤ ਕੁਮਾਰ (48) ਨੇ ਦੂਜੀ ਵਿਕਟ ਲਈ 70 ਦੌੜਾਂ ਜੋੜੀਆਂ ਪਰ ਕੋਈ ਵੀ ਟੀਮ ਦੇ ਕੰਮ ਨਹੀਂ ਆ ਸਕਿਆ। ਹਰਿਆਣਾ ਨੂੰ 9 ਵਿਕਟਾਂ ’ਤੇ 237 ਦੌੜਾਂ ਦੇ ਸਨਮਾਨਜਨਕ ਸਕੋਰ ਤੱਕ ਪਹੁੰਚਾਉਣ ਲਈ ਅਨੁਜ ਠਕਰਾਲ ਅਤੇ ਅਮਿਤ ਰਾਣਾ ਦੀ 10ਵੀ ਵਿਕਟ ਲਈ 39 ਦੌੜਾਂ ਦੀ ਭਾਈਵਾਲੀ ਮਹੱਤਵਪੂਰਨ ਰਹੀ।


author

Tarsem Singh

Content Editor

Related News