ਕਪਿਲ ਦੇਵ ਨੇ BCCI ਨੂੰ ਅੰਸ਼ੁਮਾਨ ਗਾਇਕਵਾੜ ਲਈ ਵਿੱਤੀ ਮਦਦ ਦੀ ਕੀਤੀ ਅਪੀਲ
Saturday, Jul 13, 2024 - 12:41 PM (IST)
ਸਪੋਰਟਸ ਡੈਸਕ- ਕਪਿਲ ਦੇਵ ਖੁਸ਼ ਹਨ ਕਿ ਭਾਰਤ ਨੇ 1983, 2007 ਅਤੇ 2011 ਤੋਂ ਬਾਅਦ ਚੌਥਾ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਹੈ। ਸਾਬਕਾ ਭਾਰਤੀ ਕਪਤਾਨ ਨੇ ਕਿਹਾ, ''ਇਹ ਦੇਖਣਾ ਬਹੁਤ ਵਧੀਆ ਹੈ ਕਿ ਖਿਡਾਰੀ ਬੋਰਡ ਤੋਂ ਮਿਲ ਰਹੇ ਸਮਰਥਨ ਦਾ ਫਾਇਦਾ ਉਠਾ ਰਹੇ ਹਨ। ਭਾਰਤੀ ਕ੍ਰਿਕਟ ਕਾਫੀ ਸਿਹਤਮੰਦ ਸਥਿਤੀ 'ਚ ਹੈ। ਪਰ ਕਪਿਲ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਕੋਚ ਅੰਸ਼ੁਮਾਨ ਗਾਇਕਵਾੜ ਦੀ ਹਾਲਤ ਤੋਂ ਵੀ ਪ੍ਰੇਸ਼ਾਨ ਹਨ, ਜੋ ਬਲੱਡ ਕੈਂਸਰ ਨਾਲ ਜੂਝ ਰਹੇ ਹਨ ਅਤੇ ਇਲਾਜ ਲਈ ਸੰਘਰਸ਼ ਕਰ ਰਹੇ ਹਨ। ਜ਼ਾਹਿਰ ਹੈ, ਉਨ੍ਹਾਂ ਦੇ ਸਾਥੀ ਵੀ ਚਿੰਤਤ ਹਨ। ਜਦੋਂ ਅਸੀਂ ਪੁੱਛਿਆ ਕਿ ਗਾਇਕਵਾੜ ਦੇ ਸਮਕਾਲੀ ਉਨ੍ਹਾਂ ਦੀ ਮਦਦ ਲਈ ਕੀ ਕਰ ਰਹੇ ਹਨ, ਤਾਂ ਕਪਿਲ ਨੇ ਕਿਹਾ, "ਇਹ ਬਹੁਤ ਦੁਖਦਾਈ ਅਤੇ ਨਿਰਾਸ਼ਾਜਨਕ ਹੈ।"
ਕਪਿਲ ਨੇ ਸਪੋਰਟਸ ਸਟਾਰ ਨੂੰ ਕਿਹਾ, "ਮੈਂ ਦੁਖੀ ਹਾਂ ਕਿਉਂਕਿ ਮੈਂ ਅੰਸ਼ੁ ਨਾਲ ਖੇਡਿਆ ਹਾਂ ਅਤੇ ਉਨ੍ਹਾਂ ਨੂੰ ਇਸ ਹਾਲਤ ਵਿੱਚ ਨਹੀਂ ਦੇਖ ਸਕਦਾ। ਕਿਸੇ ਨੂੰ ਵੀ ਦੁੱਖ ਨਹੀਂ ਹੋਣਾ ਚਾਹੀਦਾ। ਮੈਂ ਜਾਣਦਾ ਹਾਂ ਕਿ ਬੋਰਡ ਉਨ੍ਹਾਂ ਦੀ ਦੇਖਭਾਲ ਕਰੇਗਾ।"
ਕਪਿਲ, ਮਹਿੰਦਰ ਅਮਰਨਾਥ, ਸੁਨੀਲ ਗਾਵਸਕਰ, ਸੰਦੀਪ ਪਾਟਿਲ, ਦਿਲੀਪ ਵੇਂਗਸਰਕਰ, ਮਦਨ ਲਾਲ, ਰਵੀ ਸ਼ਾਸਤਰੀ ਅਤੇ ਕੀਰਤੀ ਆਜ਼ਾਦ ਸਰਗਰਮੀ ਨਾਲ ਗਾਇਕਵਾੜ ਦੇ ਦੋਸਤਾਂ ਅਤੇ ਕਾਰਪੋਰੇਟ ਜਗਤ ਤੱਕ ਪਹੁੰਚ ਕਰ ਰਹੇ ਹਨ ਤਾਂ ਜੋ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦਾ ਸਮਰਥਨ ਕੀਤਾ ਜਾ ਸਕੇ।
ਭਾਵੁਕ ਕਪਿਲ ਨੇ ਕਿਹਾ, "ਅਸੀਂ ਕਿਸੇ ਨੂੰ ਮਜ਼ਬੂਰ ਨਹੀਂ ਕਰ ਰਹੇ। ਅੰਸ਼ੁ ਲਈ ਕੋਈ ਵੀ ਮਦਦ ਦਿਲ ਤੋਂ ਕਰਨੀ ਹੋਵੇਗੀ। ਕੁਝ ਖਤਰਨਾਕ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਦੇ ਚਿਹਰੇ ਅਤੇ ਛਾਤੀ 'ਤੇ ਸੱਟਾਂ ਲੱਗੀਆਂ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਉਨ੍ਹਾਂ ਦੀ ਮਦਦ ਕਰੀਏ।" ਮੈਨੂੰ ਯਕੀਨ ਹੈ ਕਿ ਸਾਡੇ ਕ੍ਰਿਕਟ ਪ੍ਰਸ਼ੰਸਕ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਗੇ, ਉਨ੍ਹਾਂ ਨੂੰ ਉਸ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ।
ਅਜਿਹੀਆਂ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਕਪਿਲ ਨੇ ਸਪਸ਼ੱਟ ਰੂਪ ਨਾਲ ਕਿਹਾ ਕਿ ਬਦਕਿਸਮਤੀ ਨਾਲ, ਸਾਡੇ ਕੋਲ ਕੋਈ ਵਿਵਸਥਾ ਨਹੀਂ ਹੈ। ਇਹ ਦੇਖਣਾ ਬਹੁਤ ਚੰਗਾ ਹੈ ਕਿ ਖਿਡਾਰੀਆਂ ਦੀ ਇਹ ਪੀੜ੍ਹੀ ਚੰਗਾ ਪੈਸਾ ਕਮਾ ਰਹੀ ਹੈ। ਇਹ ਦੇਖ ਕੇ ਚੰਗਾ ਲੱਗਿਆ ਕਿ ਸਪੋਰਟ ਸਟਾਫ ਦੇ ਮੈਂਬਰਾਂ ਨੂੰ ਵੀ ਚੰਗੀਆਂ ਤਨਖਾਹਾਂ ਮਿਲ ਰਹੀਆਂ ਹਨ। ਸਾਡੇ ਸਮੇਂ ਵਿੱਚ, ਬੋਰਡ ਕੋਲ ਪੈਸਾ ਨਹੀਂ ਸੀ। ਕਪਿਲ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਕੋਲ ਪੈਸਾ ਹੈ ਅਤੇ ਉਨ੍ਹਾਂ ਨੂੰ ਅਤੀਤ ਦੇ ਸੀਨੀਅਰ ਖਿਡਾਰੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਹਾਲਾਂਕਿ ਪ੍ਰਸ਼ੰਸਕ ਅਤੇ ਸਾਬਕਾ ਖਿਡਾਰੀ ਸਮਰਥਨ ਵਿੱਚ ਆਏ ਹਨ, ਪਰ ਕਪਿਲ ਦਾ ਮੰਨਣਾ ਹੈ ਕਿ ਪ੍ਰਕਿਰਿਆ ਨੂੰ ਸੌਖਾ ਬਣਾਉਣ ਲਈ ਇੱਕ ਟਰੱਸਟ ਬਣਾਇਆ ਜਾਣਾ ਚਾਹੀਦਾ ਹੈ। "ਪਰ ਉਹ ਆਪਣਾ ਯੋਗਦਾਨ ਕਿੱਥੇ ਭੇਜਣ? ਜੇਕਰ ਕੋਈ ਟਰੱਸਟ ਬਣਦਾ ਹੈ ਤਾਂ ਉਹ ਆਪਣਾ ਪੈਸਾ ਉੱਥੇ ਰੱਖ ਸਕਦੇ ਹਨ। ਪਰ ਸਾਡੇ ਕੋਲ ਕੋਈ ਸਿਸਟਮ ਨਹੀਂ ਹੈ। ਇੱਕ ਟਰੱਸਟ ਹੋਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਬੀਸੀਸੀਆਈ ਅਜਿਹਾ ਕਰ ਸਕਦਾ ਹੈ। ਉਹ ਸਾਬਕਾ ਅਤੇ ਮੌਜੂਦਾ ਖਿਡਾਰੀਆਂ ਦਾ ਖਿਆਲ ਰੱਖਦੇ ਹਨ।"
ਗਾਇਕਵਾੜ ਲੰਡਨ ਗਏ ਸਨ ਅਤੇ ਆਪਣਾ ਇਲਾਜ ਜਾਰੀ ਰੱਖਣ ਲਈ ਇੱਕ ਮਹੀਨਾ ਪਹਿਲਾਂ ਬੜੌਦਾ ਪਰਤੇ ਸੀ। ਉਹ 1983 ਦੀ ਵਿਸ਼ਵ ਕੱਪ ਜੇਤੂ ਟੀਮ ਤੋਂ ਵਚਨਬੱਧਤਾ ਪੈਕੇਜ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕਪਿਲ ਨੇ ਕਿਹਾ, “ਜੇ ਪਰਿਵਾਰ ਸਾਨੂੰ ਇਜਾਜ਼ਤ ਦਿੰਦਾ ਹੈ ਤਾਂ ਅਸੀਂ ਆਪਣੀ ਪੈਨਸ਼ਨ ਦੀ ਰਕਮ ਦਾਨ ਕਰਕੇ ਯੋਗਦਾਨ ਪਾਉਣ ਲਈ ਤਿਆਰ ਹਾਂ। ਸਾਬਕਾ ਖਿਡਾਰੀਆਂ ਦੇ ਮੈਡੀਕਲ ਮਾਮਲਿਆਂ ਨੂੰ ਸੰਭਾਲਣ ਲਈ ਕ੍ਰਿਕਟ ਬੋਰਡ ਨੂੰ ਉੱਘੇ ਕ੍ਰਿਕਟਰਾਂ ਦੀ ਤਿੰਨ ਮੈਂਬਰੀ ਕਮੇਟੀ ਬਣਾਉਣ ਦੀ ਅਪੀਲ ਕਰਦਿਆਂ ਸਾਬਕਾ ਭਾਰਤੀ ਕਪਤਾਨ ਨੇ ਕਿਹਾ, ''ਮੇਰੀ ਪੀੜ੍ਹੀ ਅਤੇ ਉਸ ਤੋਂ ਪਹਿਲਾਂ ਦੇ ਕ੍ਰਿਕਟਰਾਂ ਨੇ ਕ੍ਰਿਕਟ ਖੇਡ ਕੇ ਇੰਨਾ ਪੈਸਾ ਨਹੀਂ ਕਮਾਇਆ। ਉਨ੍ਹਾਂ 'ਚੋਂ ਬਹੁਤ ਸਾਰੇ ਗਰੀਬੀ 'ਚ ਜਿਉਂਦੇ ਅਤੇ ਮਰ ਗਏ। ਡਾਕਰਟੀ ਇਲਾਜ ਤੋਂ ਨਿਪਟਣ ਦੌਰਾਨ ਸਾਨੂੰ ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦੈ। ਜੇਕਰ ਅਸੀਂ ਆਪਣੇ ਮਾਤਾ-ਪਿਤਾ ਦੀ ਦੇਖਭਾਲ ਨਹੀਂ ਕਰਾਂਗੇ ਤਾਂ ਕੌਣ ਕਰੇਗਾ? 71 ਸਾਲਾ ਗਾਇਕਵਾੜ ਨੇ 22 ਸਾਲਾਂ ਦੇ ਕਰੀਅਰ ਵਿੱਚ 40 ਟੈਸਟ ਅਤੇ 205 ਪਹਿਲੀ ਸ਼੍ਰੇਣੀ ਮੈਚ ਖੇਡੇ। ਬਾਅਦ ਵਿੱਚ ਉਨ੍ਹਾਂ ਨੇ ਭਾਰਤੀ ਟੀਮ ਦੇ ਕੋਚ ਦਾ ਅਹੁਦਾ ਸੰਭਾਲਿਆ। ਉਨ੍ਹਾਂ ਦੇ ਸਭ ਤੋਂ ਸ਼ਾਨਦਾਰ ਪਲ 1998 ਵਿੱਚ ਸ਼ਾਰਜਾਹ ਵਿੱਚ ਅਤੇ 1999 ਵਿੱਚ ਫਿਰੋਜ਼ਸ਼ਾਹ ਕੋਟਲਾ ਵਿੱਚ ਆਏ ਜਦੋਂ ਅਨਿਲ ਕੁੰਬਲੇ ਨੇ ਪਾਕਿਸਤਾਨ ਵਿਰੁੱਧ ਇੱਕ ਪਾਰੀ ਵਿੱਚ ਸਾਰੀਆਂ ਦਸ ਵਿਕਟਾਂ ਲਈਆਂ।