ਕਪਿਲ ਦੇਵ ਨੇ ਵੀ ਮੰਨਿਆ- ਪਲੇਇੰਗ-11 ''ਚ ਸ਼ਾਰਦੁਲ ਦੀ ਥਾਂ ਇਸ ਕ੍ਰਿਕਟਰ ਨੂੰ ਦੇਵੋ ਮੌਕਾ

02/07/2020 8:54:27 PM

ਨਵੀਂ ਦਿੱਲੀ— ਮਹਾਨ ਕ੍ਰਿਕਟਰ ਕਪਿਲ ਦੇਵ ਨੇ ਨਿਊਜ਼ੀਲੈਂਡ ਵਿਰੁੱਧ ਵਨ ਡੇ ਸੀਰੀਜ਼ ਖੇਡ ਰਹੀ ਭਾਰਤੀ ਟੀਮ ਨੂੰ ਦੂਜੇ ਵਨ ਡੇ 'ਚ ਵਾਪਸੀ ਦੇ ਲਈ ਸ਼ਾਰਦੁਲ ਠਾਕੁਰ ਨੂੰ ਬਾਹਰ ਕਰ ਨਵਦੀਪ ਸੈਣੀ ਨੂੰ ਜਗ੍ਹਾ ਦੇਣ ਦੀ ਵਕਾਲਤ (ਅਪੀਲ) ਕੀਤੀ ਹੈ। ਕਪਿਲ ਨੇ ਦੂਜੇ ਵਨ ਡੇ ਤੋਂ ਪਹਿਲਾਂ ਕਿਹਾ ਕਿ ਤੁਹਾਨੂੰ ਵਿਕਟ ਲੈਣ ਦਾ ਵਿਕਲਪ ਚਾਹੀਦਾ। ਸੈਣੀ ਨੂੰ ਟੀਮ 'ਚ ਲਿਆਉਣਾ ਮਹੱਤਵਪੂਰਨ ਹੈ। ਉਸ ਨੂੰ ਸਿਰਫ ਇਸ ਲਈ ਟੀਮ 'ਚ ਨਹੀਂ ਲਿਆਉਣਾ ਚਾਹੀਦਾ ਕਿਉਂਕਿ ਭਾਰਤ ਪਹਿਲਾ ਵਨ ਡੇ ਗੁਆ ਚੁੱਕਿਆ ਹੈ ਬਲਕਿ ਉਹ ਆਪਣੀ ਗਤੀ ਤੇ ਵਿਕਟ ਹਾਸਲ ਕਰਨ ਦੀ ਸਮਰੱਥਾ ਦੇ ਕਾਰਨ ਟੀਮ 'ਚ ਜਗ੍ਹਾ ਬਣਾਉਣ ਲਈ ਹੱਕਦਾਰ ਹੈ।

PunjabKesari
ਕਪਿਲ ਨੇ ਕਿਹਾ ਕਿ ਤੁਸੀਂ ਜਸਪ੍ਰੀਤ ਬੁਮਰਾਹ ਨੂੰ ਦੇਖ ਸਕਦੇ ਹੋ। ਉਹ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਖੇਡਣ ਦੇ ਲਈ ਮਜ਼ਬੂਰ ਕਰਦੇ ਹਨ। ਅਜਿਹੀ ਸਥਿਤੀ 'ਚ ਬੱਲੇਬਾਜ਼ ਜਦੋ ਗੇਂਦਬਾਜ਼ਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣਾ ਵਿਕਟ ਗਵਾਉਣਾ ਪੈਂਦਾ ਹੈ। ਕਪਿਲ ਨੇ ਕਿਹਾ ਕਿ ਚੋਣ ਕਦੀ ਪਸੰਦ ਜਾਂ ਨਾ ਪਸੰਦ 'ਤੇ ਆਧਾਰਿਤ ਨਹੀਂ ਹੋਣੀ ਚਾਹੀਦੀ। ਇਹ ਇਸ ਗੱਲ 'ਤੇ ਹੋਣਾ ਚਾਹੀਦਾ ਹੈ ਕਿ ਟੀਮ ਨੂੰ ਕੀ ਚਾਹੀਦਾ ਹੈ ਤੇ ਕਿਹੜਾ ਨੌਜਵਾਨ ਤੁਹਾਨੂੰ ਖੇਡ ਜਿੱਤਾ ਸਕਦਾ ਹੈ।

PunjabKesari
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨਿਊਜ਼ੀਲੈਂਡ ਤੋਂ 5 ਟੀ-20 ਦੀ ਸੀਰੀਜ਼ ਕਲੀਨ ਸਵੀਪ ਕਰਨ ਤੋਂ ਬਾਅਦ ਵਨ ਡੇ ਸੀਰੀਜ਼ ਦੇ ਪਹਿਲੇ ਹੀ ਮੈਚ 'ਚ ਬੁਰੀ ਤਰ੍ਹਾਂ ਨਾਲ ਹਾਰ ਗਈ ਸੀ। ਭਾਰਤੀ ਟੀਮ ਨੇ ਹੈਮਿਲਟਨ 'ਚ ਖੇਡੇ ਪਹਿਲੇ ਵਨ ਡੇ 'ਚ 347 ਦੌੜਾਂ ਬਣਾਈਆਂ ਸਨ ਪਰ ਬਾਵਜੂਦ ਇਸਦੇ ਉਹ ਰਾਸ ਟੇਲਰ ਤੇ ਟਾਮ ਲੈਥਮ ਦੀਆਂ ਪਾਰੀਆਂ ਦੀ ਬਦੌਲਤ ਇਹ ਟੀਚਾ ਬਚਾ ਨਹੀਂ ਸਕੇ।


Gurdeep Singh

Content Editor

Related News