ਮੁੱਖ ਤੌਰ ''ਤੇ ਦੌੜਾਂ ਬਣਾ ਰਹੇ ਕੋਹਲੀ ਅਤੇ ਰੋਹਿਤ ਨੂੰ ਸਹਿਯੋਗ ਦੀ ਜ਼ਰੂਰਤ : ਸ਼੍ਰੀਕਾਂਤ

Tuesday, Jul 02, 2019 - 10:41 AM (IST)

ਮੁੱਖ ਤੌਰ ''ਤੇ ਦੌੜਾਂ ਬਣਾ ਰਹੇ ਕੋਹਲੀ ਅਤੇ ਰੋਹਿਤ ਨੂੰ ਸਹਿਯੋਗ ਦੀ ਜ਼ਰੂਰਤ : ਸ਼੍ਰੀਕਾਂਤ

ਸਪੋਰਟਸ ਡੈਸਕ— ਸਾਬਕਾ ਕਪਤਾਨ ਕੇ. ਸ਼੍ਰੀਕਾਂਤ ਦਾ ਮੰਨਣਾ ਹੈ ਕਿ ਵਰਲਡ ਕੱਪ ਦੇ ਨਾਕਆਊਟ ਪੜਾਅ ਤੋਂ ਪਹਿਲਾਂ ਭਾਰਤ ਦੇ ਚੋਟੀ ਦੇ ਬੱਲੇਬਾਜ਼ਾਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੂੰ ਮਿਡਲ ਆਰਡਰ ਦੇ ਸਮਰਥਨ ਦੀ ਜ਼ਰੂਰਤ ਹੈ। ਵਰਲਡ ਕੱਪ 1983 ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸ਼੍ਰੀਕਾਂਤ ਨੇ ਕਿਹਾ ਕਿ ਭਾਰਤ ਨੇ ਐਤਵਾਰ ਨੂੰ ਇੰਗਲੈਂਡ ਖਿਲਾਫ ਮਿਲੀ ਹਾਰ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਇਸ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ। ਸ਼੍ਰੀਕਾਂਤ ਨੇ ਆਈ.ਸੀ.ਸੀ. ਲਈ ਕਾਲਮ 'ਚ ਲਿਖਿਆ, ''ਭਾਰਤ ਨੂੰ ਅਜੇ ਵੀ ਕੁਝ ਸਮੱਸਿਆਵਾਂ ਦਾ ਹੱਲ ਕੱਢਣਾ ਹੈ। ਫਿਲਹਾਲ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਮੁੱਖ ਤੌਰ 'ਤੇ ਦੌੜਾਂ ਬਣਾ ਰਹੇ ਹ ਅਤੇ ਉਨ੍ਹਾਂ ਨੂੰ ਸਹਿਯੋਗ ਦੀ ਜ਼ਰੂਰਤ ਹੈ।
PunjabKesari
ਉਨ੍ਹਾਂ ਕਿਹਾ, ''ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਨੇ ਫਿਰ ਤੋਂ ਗੇਂਦ ਨਾਲ ਚੰਗਾ ਪ੍ਰਦਰਸ਼ਨ ਕੀਤਾ ਪਰ ਸਪਿਨਰਾਂ ਲਈ ਦਿਨ ਖਰਾਬ ਰਿਹਾ ਅਤੇ ਅਜਿਹਾ ਹੁੰਦਾ ਹੈ। ਰੋਹਿਤ ਨੇ ਟੂਰਨਾਮੈਂਟ 'ਚ ਆਪਣਾ ਤੀਜਾ ਸੈਂਕੜਾ ਜਦਕਿ ਕੋਹਲੀ ਨੇ ਲਗਾਤਾਰ ਪੰਜਵਾਂ ਅਰਧ ਸੈਂਕੜਾ ਜੜਿਆ ਪਰ ਭਾਰਤੀ ਸਪਿਨਰ ਕਾਫੀ ਮਹਿੰਗੇ ਸਾਬਤ ਹੋਏ। ਸ਼੍ਰੀਕਾਂਤ ਨੇ ਕਿਹਾ, ''ਭਾਰਤ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਵੇਗਾ- ਸਵਾਲ ਇਹ ਹੈ ਕਿ ਕਦੋਂ ਕਰੇਗਾ ਅਤੇ ਚੋਟੀ ਦੇ ਚਾਰ 'ਚ ਉਸ ਦੀ ਸਥਿਤੀ ਕੀ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇੰਗਲੈਂਡ ਖਿਲਾਫ ਮਿਲੀ ਹਾਰ ਨੂੰ ਸਵੀਕਾਰ ਕਰਨਾ ਹੋਵੇਗਾ ਅਤੇ ਬੰਗਲਾਦੇਸ਼ ਅਤੇ ਸ਼੍ਰੀਲੰਕਾ ਖਿਲਾਫ ਹੋਣ ਵਾਲੇ ਅਗਲੇ ਮੈਚਾਂ ਬਾਰੇ ਸੋਚਣਾ ਹੋਵੇਗਾ।


author

Tarsem Singh

Content Editor

Related News