ਭਾਰਤੀ ਕ੍ਰਿਕਟਰ ਨੂੰ ਡਾਂਸ ਸਿਖਾ ਰਹੀ ਜੈਕਲਿਨ ਦਾ ਵੀਡੀਓ ਹੋਇਆ ਵਾਇਰਲ

04/09/2018 3:07:54 PM

ਨਵੀਂ ਦਿੱਲੀ— ਆਈ.ਪੀ.ਐੱਲ. ਸੀਜ਼ਨ 2018 ਦਾ ਆਗਾਜ਼  7 ਅਪ੍ਰੈਲ ਨੂੰ ਹੋਇਆ ਤਾਂ ਉਸ ਦੌਰਾਨ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਆਪਣੇ ਰੰਗ ਬਿਖੇਰੇ। ਇਸ 'ਚ ਦੀਪਿਕਾ ਪਾਦੁਕੋਣ ਦਾ ਧੋਨੀ ਦੇ ਨਾਲ ਡਾਂਸ ਕਰਦੇ ਹੋਏ ਵੀਡੀਓ ਨੇ ਵੀ ਖੂਬ ਸੁਰਖੀਆਂ ਬਟੌਰੀਆਂ। ਪਰ ਹੁਣ ਇਕ ਹੋਰ ਭਾਰਤੀ ਕ੍ਰਿਕਟਰ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਉਹ ਜੈਕਲਿਨ ਫਰਨਾਡਿਸ ਤੋਂ ਡਾਂਸ ਸਿੱਖਦਾ ਦਿਖਾਈ ਦੇ ਰਿਹਾ ਹੈ।
ਇੰਸਟਾਗ੍ਰਾਮ ਦੇ ਬਾਲੀਵੁੱਡ ਫੈਂਨਜ਼ ਕਲੱਬ ਅਕਾਉਂਟ 'ਤੇ ਜੈਕਲਿਨ ਦਾ ਭਾਰਤੀ ਕ੍ਰਿਕਟਰ ਯੂਜਵਿੰਦਰ ਚਹਿਲ ਦੇ ਨਾਲ ਵੀਡੀਓ ਵਾਇਰਲ ਹੋ ਰਿਹਾ ਹੈ। ਜੈਕਲਿਨ ਚਹਿਲ ਨੂੰ ਹੂਲਾ-ਹੂਪ ਦੇ ਨਾਲ ਇਕ ਡਾਂਸ ਸਟੈੱਪ ਸਿਖਾ ਰਹੀ ਹੈ ਪਰ ਸ਼ਾਇਦ ਚਹਿਲ ਨੂੰ ਇਹ ਸਟੈੱਪ ਸਮਝ ਨਹੀਂ ਆ ਰਿਹਾ।


ਚਹਿਲ ਜਿਸ ਅੰਦਾਜ਼ 'ਚ ਡਾਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਸਨੂੰ ਦੇਖ ਕੇ ਜੈਕਲਿਨ ਵੀ ਆਪਣਾ ਹਾਸਾ ਨਹੀਂ ਰੋਕ ਪਾ ਰਹੀ। ਚਹਿਲ ਵੀ ਵੀਡੀਓ 'ਚ ਅਜਿਹੇ ਐਕਸਪ੍ਰੇਸ਼ਨ ਦਿੰਦੇ ਨਜ਼ਰ ਆ ਰਹੇ ਹਨ ਕਿ ਡਾਂਸ ਉਨ੍ਹਾਂ ਦੇ ਲਈ ਟੇਢੀ ਖੀਰ ਹੈ।


Related News