ਜੈਸਮੀਨ ਅਤੇ ਰਿਧੀਮਾ ਦੀ ਸਾਂਝੀ ਬੜ੍ਹਤ

Thursday, Sep 26, 2024 - 05:22 PM (IST)

ਜੈਸਮੀਨ ਅਤੇ ਰਿਧੀਮਾ ਦੀ ਸਾਂਝੀ ਬੜ੍ਹਤ

ਗੁਰੂਗ੍ਰਾਮ- ਜੈਸਮੀਨ ਸ਼ੇਖਰ ਦੂਜੇ ਦੌਰ ਵਿਚ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਵੀਰਵਾਰ ਨੂੰ ਇੱਥੇ ਪੇਸ਼ੇਵਰ ਗੋਲਫ ਟੂਰ ਦੇ 13ਵੇਂ ਪੜਾਅ ਵਿਚ ਰਿਧੀਮਾ ਦਿਲਾਵਰੀ ਦੇ ਨਾਲ ਚੋਟੀ 'ਤੇ ਹਨ। ਦੂਜੇ ਦੌਰ ਵਿੱਚ ਜੈਸਮੀਨ ਨੇ 76 ਜਦਕਿ ਰਿਧੀਮਾ ਨੇ 73 ਦਾ ਸਕੋਰ ਬਣਾਇਆ। ਦੂਜੇ ਦੌਰ ਤੋਂ ਬਾਅਦ ਦੋਵਾਂ ਦਾ ਕੁੱਲ ਸਕੋਰ ਦੋ ਅੰਡਰ 142 ਹੈ।

ਜੈਸਮੀਨ ਅਤੇ ਰਿਧੀਮਾ ਨੇ ਸਨੇਹਾ ਸਿੰਘ (73-70) ਅਤੇ ਅਮਨਪ੍ਰੀਤ ਦਰਾਲ (72-71) ਤੋਂ ਇੱਕ ਸ਼ਾਟ ਦੀ ਬੜ੍ਹਤ ਬਣਾ ਰੱਖੀ ਹੈ, ਜਿਨ੍ਹਾਂ ਦਾ ਕੁੱਲ ਸਕੋਰ ਇੱਕ ਅੰਡਰ 143 ਹੈ। ਐਮੇਚਿਓਰ ਅਨਵੀ ਦਹੀਆ (73-71) ਅਤੇ ਆਰਡਰ ਆਫ ਮੈਰਿਟ 'ਚ ਚੋਟੀ 'ਤੇ ਮੌਜੂਦ ਹਿਤਾਸ਼ੀ ਬਖਸ਼ੀ (71-73) ਪਾਰ 144 ਦੇ ਸਕੋਰ ਨਾਲ ਸੰਯੁਕਤ ਰੂਪ ਨਾਲ ਪੰਜਵੇਂ ਪਾਇਦਾਨ 'ਤੇ ਹਨ।


author

Aarti dhillon

Content Editor

Related News