ਵਿਸ਼ਵ ਕੱਪ ਤੋਂ ਪਹਿਲਾਂ ਇੰਗਲੈਂਡ ਦੀ ਟੀਮ 'ਚ ਹੋ ਸਕਦੇ ਹਨ ਇਹ ਤਿੰਨ ਵੱਡੇ ਬਦਲਾਅ
Tuesday, May 21, 2019 - 02:31 PM (IST)

ਸਪੋਰਟਸ ਡੈਸਕ— ਵਿਸ਼ਵ ਕੱਪ ਦੇ ਆਗਾਜ਼ 'ਚ ਹੁਣ ਸਿਰਫ ਦੋ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਰਿਹ ਗਿਆ ਹੈ। 23 ਮਈ ਤੱਕ ਸਾਰਿਆਂ ਦੇਸ਼ਾਂ ਨੂੰ ਆਪਣੀ ਫਾਈਨਲ 15 ਮੈਂਮਬਰੀ ਟੀਮ ਦਾ ਐਲਾਨ ਕਰਨਾ ਹੈ। ਇੰਗਲੈਂਡ ਨੇ ਆਪਣੀ ਸ਼ੁਰੂਆਤੀ ਦੇ 15 ਮੈਂਮਬਰੀ ਟੀਮ ਜੋ ਚੁਣੀ ਸੀ, ਉਸ 'ਚ ਤਿੰਨ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਇਸ ਵਾਰ ਵਿਸ਼ਵ ਕੱਪ ਇੰਗਲੈਂਡ ਐਂਡ ਵੇਲਸ 'ਚ ਖੇਡਿਆ ਜਾਣਾ ਹੈ। ਇੰਗਲੈਂਡ ਨੇ ਹਾਲ 'ਚ ਪਾਕਿਸਤਾਨ ਦੇ ਖਿਲਾਫ ਪੰਜ ਮੈਚਾਂ ਦੀ ਵਨ-ਡੇ ਸੀਰੀਜ਼ 'ਚ 4-0 ਨਾਲ ਜਿੱਤ ਦਰਜ ਕੀਤੀ ਤੇ ਇਸ ਸੀਰੀਜ਼ ਦੇ ਆਧਾਰ 'ਤੇ ਵਿਸ਼ਵ ਕੱਪ ਲਈ 15 ਮੈਂਮਬਰੀ ਟੀਮ 'ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਲਿਆਮ ਡਾਸਨ ਨੂੰ ਜੋਏ ਡੇਨਲੀ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਆਲਰਾਊਂਡਰ ਡਾਸਨ ਨੇ ਆਪਣਾ ਆਖਰੀ ਵਨਡੇ ਮੈਚ ਅਕਤੂਬਰ 2018 'ਚ ਖੇਡਿਆ ਸੀ। ਅਪ੍ਰੈਲ 'ਚ ਵਿਸ਼ਵ ਕੱਪ ਲਈ ਇੰਗਲੈਂਡ ਦੀ ਸ਼ੁਰੂਆਤੀ 15 ਮੈਂਮਬਰੀ ਟੀਮ 'ਚ ਉਨ੍ਹਾਂ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ। ਉਥੇ ਹੀ ਡੇਨਲੀ ਨੇ ਪਾਕਿਸਤਾਨ ਦੇ ਖਿਲਾਫ ਸੀਰੀਜ਼ 'ਚ ਨਿਰਾਸ਼ ਕੀਤਾ, ਜਿਸ ਦੇ ਚੱਲਦੇ ਉਨ੍ਹਾਂ ਦੀ ਜਗ੍ਹਾ ਖੁੰਝ ਸਕਦੀ ਹੈ।
ਇਸ ਤੋਂ ਇਲਾਵਾ ਜੋਫਰਾ ਆਰਚਰ ਨੂੰ ਡੇਵਿਡ ਵਿਲ੍ਹੀ ਦੀ ਜਗ੍ਹਾ ਤੇ ਜੇਮਸ ਵਿੰਸ ਨੂੰ ਅਲੈਕਸ ਹੇਲਸ ਦੀ ਜਗ੍ਹਾ 15 ਮੈਂਮਬਰੀ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ।