ਇੰਗਲੈਂਡ ਦੀ ਲਗਾਤਾਰ ਹਾਰ ਤੋਂ ਬਾਅਦ ਟੀਮ ਦੀ ਕਪਤਾਨੀ ਨਹੀਂ ਛੱਡਣਾ ਚਾਹੁੰਦੇ ਰੂਟ, ਦਿੱਤਾ ਇਹ ਬਿਆਨ

Monday, Mar 28, 2022 - 07:59 PM (IST)

ਇੰਗਲੈਂਡ ਦੀ ਲਗਾਤਾਰ ਹਾਰ ਤੋਂ ਬਾਅਦ ਟੀਮ ਦੀ ਕਪਤਾਨੀ ਨਹੀਂ ਛੱਡਣਾ ਚਾਹੁੰਦੇ ਰੂਟ, ਦਿੱਤਾ ਇਹ ਬਿਆਨ

ਲੰਡਨ- ਪਿਛਲੇ ਕੁਝ ਸਮੇਂ ਤੋਂ ਇੰਗਲੈਂਡ ਦੀ ਟੈਸਟ ਕ੍ਰਿਕਟ ਵਿਚ ਅਸਫਲਤਾ ਅਤੇ ਵੈਸਟਇੰਡੀਜ਼ ਤੋਂ ਹਾਲ ਹੀ ਵਿਚ 1-0 ਨਾਲ ਸੀਰੀਜ਼ ਹਾਰ ਤੋਂ ਬਾਅਦ ਇੰਗਲੈਂਡ ਦੇ ਟੈਸਟ ਕਪਤਾਨ ਜੋ ਰੂਟ ਨੇ ਪ੍ਰਕਿਰਿਆ ਦਿੱਤੀ ਹੈ। ਰੂਟ ਨੇ ਕਿਹਾ ਹੈ ਕਿ ਵੈਸਟਇੰਡੀਜ਼ ਵਿਚ ਮਿਲੀ ਸੀਰੀਜ਼ ਹਾਰ ਦੇ ਬਾਵਜੂਦ ਇੰਗਲੈਂਡ ਦੇ ਟੈਸਟ ਖਿਡਾਰੀਆਂ ਨੇ ਉਸਦੀ ਅਗਵਾਈ ਦਾ ਸਮਰਥਨ ਕੀਤਾ ਹੈ। ਇਸ ਲਈ ਉਹ ਟੈਸਟ ਕਪਤਾਨ ਬਣੇ ਰਹਿਣਾ ਚਾਹੁੰਦੇ ਹਨ।

PunjabKesari
ਜ਼ਿਕਰਯੋਗ ਹੈ ਕਿ ਇਸ ਸੀਰੀਜ਼ ਹਾਰ ਨਾਲ ਇੰਗਲੈਂਡ ਦੇ ਲਈ ਕੈਰੇਬੀਆਈ ਧਰਤੀ 'ਤਤੇ ਹੁਣ ਲਗਾਤਾਰ ਪੰਜ ਸੀਰੀਜ਼ਾਂ ਬਿਨਾਂ ਜਿੱਤੇ ਖਤਮ ਹੋਈਆਂ ਹਨ ਅਥੇ ਕੈਰੇਬੀਆਈ ਵਿਚ ਇਤਿਹਾਸ ਵਿਚ ਇੰਗਲੈਂਡ ਦਾ ਇਹ ਸਭ ਤੋਂ ਖਰਾਬ ਰਿਕਾਰਡ ਹੈ। ਸੀਰੀਜ਼ ਦੇ ਪਹਿਲੇ 2 ਮੈਚ ਡਰਾਅ ਰਹਿਣ ਤੋਂ ਬਾਅਦ ਇੰਗਲੈਂਡ ਇੱਥੇ ਗ੍ਰੇਨੇਡਾ ਵਿਚ ਤੀਜੇ ਅਤੇ ਫੈਸਲਾਕੁੰਨ ਮੈਚ ਵਿਚ ਢੇਰ ਹੋ ਗਏ। ਦੋਵਾਂ ਪਾਰੀਆਂ ਵਿਚ ਖਰਾਬ ਬੱਲੇਬਾਜ਼ੀ ਦੇ ਚੱਲਦੇ ਚੌਥੇ ਦਿਨ ਸਵੇਰ ਦੇ ਖੇਡ ਵਿਚ ਹੀ ਵੈਸਟਇਡੀਜ਼ ਨੇ 10 ਵਿਕਟਾਂ ਨਾਲ ਹਰਾ ਦਿੱਤਾ।

PunjabKesari

ਪਿਛਲੇ 17 ਟੈਸਟ ਮੈਚਾਂ ਵਿਚ ਇੰਗਲੈਂਡ ਨੇ ਕੇਵਲ ਇਕ ਮੈਚ ਹੀ ਜਿੱਤਿਆ ਹੈ। ਰੂਟ ਨੇ ਕਿਹਾ ਕਿ ਮੈਂ ਇਸ ਮੈਚ ਤੋਂ ਪਹਿਲਾਂ ਅਤੇ ਇਸ ਦੌਰੇ ਦੇ ਦੌਰਾਨ ਕਈ ਵਾਰ ਸਪੱਸ਼ਟ ਕੀਤਾ ਹੈ ਕਿ ਮੇਰਾ ਟੀਚਾ ਟੀਮ ਨੂੰ ਅੱਗੇ ਵਧਾਉਣਾ ਹੈ। ਨਤੀਜੇ ਸਾਡੇ ਹੱਥ ਵਿਚ ਨਹੀਂ ਹੁੰਦੇ ਹਨ ਪਰ ਮੈਨੂੰ ਵਿਸ਼ਵਾਸ ਹੈ ਕਿ ਇਹ ਗਰੁੱਪ ਮੇਰੇ ਨਾਲ ਹੈ। ਅਸੀਂ ਕਾਫੀ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਕੀਤਾ ਪਰ ਸਿਰਫ ਉਨ੍ਹਾਂ ਨੂੰ ਸਹੀ ਨਤੀਜਿਆਂ ਵਿਚ ਤਬਦੀਲੀਨਹੀਂ ਕਰ ਸਕੇ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News