ਜਿਤੇਂਦਰ 74 ਕਿ. ਗ੍ਰਾ ਵਰਗ 'ਚ ਸੋਨ ਤਮਗੇ ਤੋਂ ਸਿਰਫ ਇਕ ਕਦਮ ਦੂਰ

02/23/2020 5:17:24 PM

ਸਪੋਰਟਸ ਡੈਸਕ— ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਦੇ 74 ਕਿ. ਗ੍ਰਾ ਵਰਗ ਦੇ ਮਜ਼ਬੂਤ ਮੁਕਾਬਲੇਬਾਜ਼ ਜਿਤੇਂਦਰ ਨੇ ਇੱਥੇ ਇੰਦਰਾ ਗਾਂਧੀ ਸਟੇਡੀਅਮ ਦੇ ਕੇਡੀ ਜਾਧਵ ਕੁਸ਼ਤੀ ਹਾਲ 'ਚ ਸੀਨੀਅਰ ਏਸ਼ੀਆਈ ਕੁਸ਼ਤੀ ਮੁਕਾਬਲੇ ਦੇ ਆਖਰੀ ਦਿਨ ਐਤਵਾਰ ਨੂੰ ਸੋਨ ਤਮਗਾ ਮੁਕਾਬਲੇ 'ਚ ਪ੍ਰਵੇਸ਼ ਕਰ ਲਿਆ ਹੈ। ਜਿਤੇਂਦਰ ਹੁਣ ਸੋਨ ਤਮਗੇ ਤੋਂ ਇਕ ਕਦਮ ਦੂਰ ਰਹਿ ਗਿਆ ਹੈ ਅਤੇ ਉਸ ਦੇ ਓਲੰਪਿਕ ਟ੍ਰਾਇਲ ਟੂਰਨਾਮੈਂਟ 'ਚ ਉੱਤਰਨ ਦੀ ਸੰਭਾਵਨਾ ਮਜ਼ਬੂਤ ਹੋ ਗਈ ਹੈ।

ਜਿਤੇਂਦਰ ਨੂੰ ਪਿਛਲੇ ਸਾਲ ਵਰਲਡ ਚੈਂਪੀਅਨਸ਼ਿਪ ਲਈ ਹੋਏ ਟ੍ਰਾਇਲ 'ਚ ਸੁਸ਼ੀਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੁਸ਼ੀਲ ਵਰਲਡ ਚੈਂਪੀਅਨਸ਼ਿਪ ਦੇ ਪਹਿਲੇ ਹੀ ਰਾਊਂਡ 'ਚ ਬਾਹਰ ਹੋ ਗਏ ਸਨ। ਸਸੁਸ਼ੀਲ ਸੱਟ ਦੇ ਕਾਰਨ ਏਸ਼ੀਆਈ ਚੈਂਪੀਅਨਸ਼ਿਪ ਦੇ ਟਰਾਇਲ 'ਚ ਨਹੀਂ ਉਤਰੇ ਸਨ ਅਤੇ ਜਿਤੇਂਦਰ ਦੇ ਫਾਈਨਲ 'ਚ ਪੁੱਜਣ ਤੋਂ ਸੁਸ਼ੀਲ ਦੀਆਂ ਸੰਭਾਵਨਾਵਾਂ ਘੱਟ ਹੋ ਗਈਆਂ ਹਨ। ਮੁਕਾਬਲੇ ਦੇ ਆਖਰੀ ਦਿਨ ਪੁਰਸ਼ ਫ੍ਰੀਸਟਾਈਲ ਵਰਗ 'ਚ 61, 74, 86, 92 ਅਤੇ 125 ਕਿ. ਗ੍ਰਾ. ਵਰਗ ਦੇ ਮੁਕਾਬਲੇ ਹੋਏ ਜਿਨ੍ਹਾਂ 'ਚੋਂ ਸਿਰਫ ਜਿਤੇਂਦਰ ਹੀ ਫਾਈਨਲ 'ਚ ਪੁੱਜਣ 'ਚ ਸਫਲ ਰਿਹਾ। ਜਿਤੇਂਦਰ ਦਾ ਫਾਈਨਲ 'ਚ ਕਜ਼ਾਕਿਸਤਾਨ ਦੇ ਦਾਨੀਆਰ ਕੈਸਾਨੋਵ ਨਾਲ ਮੁਕਾਬਲਾ ਹੋਵੇਗਾ।


Related News