ਪੈਰਿਸ 2024 ਪੈਰਾਲੰਪਿਕ ਖੇਡਾਂ ਦੀ ਵੀ ਲਾਈਵ-ਸਟ੍ਰੀਮਿੰਗ ਕਰੇਗਾ ਜਿਓਸਿਨੇਮਾ

Thursday, Aug 29, 2024 - 01:17 PM (IST)

ਮੁੰਬਈ : ਜਿਓਸਿਨੇਮਾ ਅੱਜ ਭਾਵ 28 ਅਗਸਤ ਤੋਂ 8 ਸਤੰਬਰ ਤੱਕ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋਣ ਵਾਲੀਆਂ ਪੈਰਿਸ 2024 ਪੈਰਿਸ ਓਲੰਪਿਕ ਖੇਡਾਂ ਨੂੰ ਲਾਈਵ-ਸਟ੍ਰੀਮ ਕਰੇਗਾ। ਜਿਓਸਿਨੇਮਾ 'ਤੇ ਇਵੈਂਟ ਦੀ ਲਾਈਵ ਕਵਰੇਜ ਤੋਂ ਇਲਾਵਾ, ਸਪੋਰਟਸ18 ਟੀਵੀ ਨੈੱਟਵਰਕ 12 ਦਿਨਾਂ ਦੇ ਇਵੈਂਟ ਦੀਆਂ ਰੋਜ਼ਾਨਾ ਹਾਈਲਾਈਟਸ ਵੀ ਦਿਖਾਏਗਾ। ਤੁਹਾਨੂੰ ਦੱਸ ਦੇਈਏ ਕਿ ਪੈਰਿਸ ਓਲੰਪਿਕ ਨੂੰ ਵਾਇਕਾਮ 18 ਦੇ ਸਾਰੇ ਪਲੇਟਫਾਰਮਾਂ 'ਤੇ 17 ਕਰੋੜ ਤੋਂ ਜ਼ਿਆਦਾ ਦਰਸ਼ਕਾਂ ਨੇ 1500 ਕਰੋੜ ਤੋਂ ਜ਼ਿਆਦਾ ਮਿੰਟ ਤੱਕ ਦੇਖਿਆ ਸੀ।
ਵਾਇਕਾਮ 18 ਦੇ ਸਪੋਰਟਸ ਹੈੱਡ ਆਫ ਮਾਰਕਟਿੰਗ ਦਮਯੰਤ ਸਿੰਘ ਨੇ ਕਿਹਾ ਕਿ ਸਾਨੂੰ ਦੁਨੀਆ ਦੇ ਸਰਵੋਤਮ ਪੈਰਾ-ਐਥਲੀਟਾਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਪੇਸ਼ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ। ਅਸੀਂ ਪੈਰਾਲੰਪਿਕ ਖੇਡਾਂ ਦੀ ਪੇਸ਼ਕਾਰੀ ਦੇ ਨਾਲ ਓਲੰਪਿਕ ਅੰਦੋਲਨ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ। 84 ਪੈਰਾ-ਐਥਲੀਟਾਂ ਦੇ ਨਾਲ ਭਾਰਤ ਪੈਰਾਲੰਪਿਕ ਖੇਡਾਂ ਲਈ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਭੇਜ ਰਿਹਾ ਹੈ। 12 ਖੇਡਾਂ ਵਿੱਚ ਭਾਗ ਲੈਣ ਵਾਲੇ ਭਾਰਤ ਦੇ ਚਾਰ ਪੈਰਾ-ਐਥਲੀਟ ਆਪੋ-ਆਪਣੇ ਖੇਡਾਂ ਵਿੱਚ ਚੈਂਪੀਅਨ ਹਨ। ਇਨ੍ਹਾਂ ਵਿੱਚ ਸੁਮਿਤ ਅੰਤਿਲ (ਪੁਰਸ਼ਾਂ ਦੀ ਜੈਵਲਿਨ ਥਰੋਅ F64), ਕ੍ਰਿਸ਼ਨਾ ਨਾਗਰ (ਪੁਰਸ਼ ਬੈਡਮਿੰਟਨ ਸਿੰਗਲਜ਼ SH6), ਮਨੀਸ਼ ਨਰਵਾਲ (ਪੁਰਸ਼ਾਂ ਦੀ ਨਿਸ਼ਾਨੇਬਾਜ਼ੀ 50 ਮੀਟਰ ਪਿਸਟਲ SH1) ਅਤੇ ਅਵਨੀ ਲੇਖਰਾ (ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਸ਼ੂਟਿੰਗ ਸਟੈਂਡਿੰਗ SH1) ਸ਼ਾਮਲ ਹਨ।
ਭਾਰਤੀ ਦਲ ਵਿੱਚ ਵਿਸ਼ਵ ਦੀ ਨੰਬਰ 1 ਮਹਿਲਾ ਸਿੰਗਲਜ਼ SH6 ਖਿਡਾਰਨ ਨਿਤਿਆ ਸ਼੍ਰੀ ਸੁਮਤੀ ਸਿਵਨ ਵੀ ਸ਼ਾਮਲ ਹੈ। ਟੋਕੀਓ 2020 ਭਾਰਤ ਲਈ ਸਭ ਤੋਂ ਸਫਲ ਪੈਰਾਲੰਪਿਕ ਸੀ ਜਿਸ ਵਿੱਚ ਭਾਰਤੀ ਐਥਲੀਟਾਂ ਨੇ ਪੰਜ ਸੋਨ, ਅੱਠ ਚਾਂਦੀ ਅਤੇ ਛੇ ਕਾਂਸੀ ਸਮੇਤ ਰਿਕਾਰਡ 19 ਤਮਗੇ ਜਿੱਤੇ ਸਨ। ਜਿਸ ਵਿੱਚ ਲੇਖਾਰਾ ਪੈਰਾਲੰਪਿਕ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਦਰਸ਼ਕ ਜਿਓਸਿਨੇਮਾ (iOS ਅਤੇ Android) ਐਪ ਨੂੰ ਡਾਊਨਲੋਡ ਕਰਕੇ ਆਪਣੀਆਂ ਮਨਪਸੰਦ ਖੇਡਾਂ ਨੂੰ ਵੀ ਦੇਖ ਸਕਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News