ਝੂਲਨ ਨੇ ਕੀਤੀ ਕੋਹਲੀ ਦੀ ਤਾਰੀਫ, ਦੱਸਿਆ ਦੁਨੀਆ ਦਾ ਬਿਹਤਰੀਨ ਕ੍ਰਿਕਟਰ

Saturday, Sep 16, 2017 - 08:27 PM (IST)

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਗੇਂਦਬਾਜ਼ ਝੂਲਨ ਗੋਸਵਾਮੀ ਨੇ ਅੱਜ ਇੱਥੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਦੁਨੀਆ ਦਾ ਬਿਹਤਰੀਨ ਕ੍ਰਿਕਟ ਦੱਸਿਆ। ਇਕ ਪ੍ਰੋਗਾਰਾਮ 'ਚ ਪਹੁੰਚੀ ਗੋਸਵਾਮੀ ਨੇ ਕਿਹਾ ਕਿ ਇਹ ਕਮਾਲ ਦਾ ਕ੍ਰਿਕਟਰ ਹੈ। ਉਹ ਦੁਨੀਆ ਦਾ ਬਿਹਤਰੀਨ ਕ੍ਰਿਕਟਰ ਹੈ। ਜਿਸ ਦੇ ਤਹਿਤ ਉਹ ਖੇਡ ਰਿਹਾ ਹੈ ਅਤੇ ਟੀਮ ਦੀ ਨੁਮਾਇੰਦਗੀ ਕਰ ਰਿਹਾ ਹੈ ਉਹ ਕਾਫੀ ਕਮਾਲ ਹੈ। ਮਹਿਲਾ ਕ੍ਰਿਕਟ ਦੇ ਇਕ ਰੋਜਾ ਫਾਰਮੈਂਟ 'ਚ ਸਭ ਤੋਂ ਜ਼ਿਆਦਾ 195 ਵਿਕਟਾਂ ਲੈਣ ਵਾਲੀ ਗੇਂਦਬਾਜ਼ ਤੋਂ ਜਦੋਂ ਕੋਹਲੀ ਕੋਈ ਸੁਝਾਅ ਦੇਣ ਲਈ ਕਿਹਾ ਗਿਆ ਤਾਂ ਉਸ ਨੇ ਕਿਹਾ ਕੋਹਲੀ ਜਿਸ ਤਰ੍ਹਾਂ ਖੇਡ ਰਿਹਾ ਹੈ ਉਸ ਨੂੰ ਉਹ ਜਾਰੀ ਰੱਖਣਾ ਚਾਹੀਦਾ ਹੈ।
ਮਹਿਲਾ ਕ੍ਰਿਕਟ ਦੀ ਸਾਬਕਾ ਕਪਤਾਨ ਨੇ ਕੋਹਲੀ ਦੀ ਫਿਟਨੇਸ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਹੁਣ ਮਹਿਲਾ ਕ੍ਰਿਕਟਰ ਵੀ ਜਿਸ ਜਾਂਦੀਆਂ ਹਨ ਅਤੇ ਸਖਤ ਡਾਇਟ ਦੀ ਪਾਲਣਾ ਕਰਦੀਆਂ ਹਨ ਕਿਉਂਕਿ ਹੁਣ ਇਹ ਖੇਡ ਦਾ ਅਹਿਮ ਹਿੱਸਾ ਹੈ। ਇਸ ਮੌਕੇ 'ਚੇ ਗੋਸਵਾਮੀ ਦੇ ਨਾਲ ਵਿਸ਼ਵ ਕੱਪ ਟੀਮ 'ਚ ਸ਼ਾਮਲ ਸਮਿਤੀ ਸੰਧਾਨਾ ਅਤੇ ਵੇਦਾ ਕ੍ਰਿਸ਼ਨ ਮੂਤਰੀ ਵੀ ਮੌਜੂਦ ਸੀ। ਭਾਰਤ ਅਤੇ ਆਟਰੇਲੀਆ ਸੀਰੀਜ਼ ਦੇ ਬਾਰੇ 'ਚ ਸਮਿਤੀ ਨੇ ਕਿਹਾ ਕਿ ਉਹ ਪਿਛਲੇ 4-6 ਮਹੀਨੇ ਤੋਂ ਕਮਾਲ ਦਾ ਕ੍ਰਿਕਟ ਖੇਡ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਸਾਡੀ ਸਲਾਹ ਦੀ ਜਰੂਰਤ ਹੈ।
ਉਸ ਨੂੰ ਉਹ ਹੀ ਕਰਨਾ ਚਾਹੀਦਾ ਹੈ ਜੋਂ ਉਹ ਕਰਦਾ ਆ ਰਿਹਾ ਹੈ। ਮੈਂ ਯਕੀਨ ਹੈ ਕਿ ਉਹ ਆਸਟਰੇਲੀਆ ਨੂੰ ਹਰਾ ਦੇਵੇਗਾ। ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਦੀ ਦੋਸਤ ਵੇਦਾ ਨੇ ਕਿਹਾ ਕਿ ਰਾਹੁਲ ਨੂੰ ਭਾਰਤ ਦੇ ਲਈ ਖੇਡਣ ਦੇ ਜੋਂ ਵੀ ਮੌਕੇ ਮਿਲੇ ਹਨ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਬਦਕਿਸਮਤੀ ਵਾਲੀ ਗੱਲ ਹੈ ਕਿ ਉਹ ਜਰੂਰਤ ਤੋਂ ਜ਼ਿਆਦਾ ਜ਼ਖਮੀ ਹੁੰਦਾ ਹੈ ਪਰ ਆਸਟਰੇਲੀਆ ਖਿਲਾਉ ਉਹ ਮਜਬੂਤੀ ਨਾਲ ਵਾਪਸੀ ਕਰੇਗਾ।


Related News