ਝਾਰਖੰਡ ਨੇ ਰਣਜੀ ਟਰਾਫੀ ਟੀਮ ਦਾ ਕੀਤਾ ਐਲਾਨ, ਈਸ਼ਾਨ ਬਣੇ ਕਪਤਾਨ, ਵਿਰਾਟ ਬਣੇ ਉਪ ਕਪਤਾਨ

Wednesday, Oct 09, 2024 - 05:22 PM (IST)

ਝਾਰਖੰਡ ਨੇ ਰਣਜੀ ਟਰਾਫੀ ਟੀਮ ਦਾ ਕੀਤਾ ਐਲਾਨ, ਈਸ਼ਾਨ ਬਣੇ ਕਪਤਾਨ, ਵਿਰਾਟ ਬਣੇ ਉਪ ਕਪਤਾਨ

ਰਾਂਚੀ : ਝਾਰਖੰਡ ਰਾਜ ਕ੍ਰਿਕਟ ਸੰਘ (ਜੇ.ਐੱਸ.ਸੀ.ਏ.) ਨੇ 2024-25 ਲਈ ਰਣਜੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਮਾਨ ਅੰਤਰਰਾਸ਼ਟਰੀ ਕ੍ਰਿਕਟਰ ਈਸ਼ਾਨ ਕਿਸ਼ਨ ਨੂੰ ਸੌਂਪੀ ਗਈ ਹੈ, ਇਸ ਤੋਂ ਪਹਿਲਾਂ ਟੀਮ ਇਸ਼ਾਨ ਦੀ ਕਪਤਾਨੀ 'ਚ ਬੁਚੀ ਬਾਬੂ ਟੂਰਨਾਮੈਂਟ ਵੀ ਖੇਡ ਚੁੱਕੀ ਹੈ।

ਧਿਆਨ ਯੋਗ ਹੈ ਕਿ ਰਣਜੀ ਟਰਾਫੀ ਦੇ 2024-25 ਸੀਜ਼ਨ ਵਿੱਚ ਝਾਰਖੰਡ ਅਸਾਮ, ਰੇਲਵੇ, ਚੰਡੀਗੜ੍ਹ, ਛੱਤੀਸਗੜ੍ਹ, ਸੌਰਾਸ਼ਟਰ, ਦਿੱਲੀ ਅਤੇ ਤਾਮਿਲਨਾਡੂ ਦੇ ਨਾਲ ਏਲੀਟ ਗਰੁੱਪ ਡੀ ਵਿੱਚ ਹੈ। ਇਹ ਮੁਕਾਬਲਾ 11 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਝਾਰਖੰਡ ਦਾ ਪਹਿਲਾ ਮੁਕਾਬਲਾ ਅਸਮ ਨਾਲ ਹੈ।

ਝਾਰਖੰਡ ਦੀ ਟੀਮ ਇਸ ਪ੍ਰਕਾਰ ਹੈ:

ਈਸ਼ਾਨ ਕਿਸ਼ਨ (ਕਪਤਾਨ), ਵਿਰਾਟ ਸਿੰਘ (ਉਪ-ਕਪਤਾਨ), ਕੁਮਾਰ ਕੁਸ਼ਾਗਰਾ (ਵਿਕਟਕੀਪਰ), ਨਾਜ਼ਮੀ ਸਿੱਦੀਕੀ, ਆਰਿਆਮਨ ਸੇਨ, ਸ਼ਰਨਦੀਪ ਸਿੰਘ, ਕੁਮਾਰ ਸੂਰਜ, ਅਨੁਕੁਲ ਰਾਏ, ਉਤਕਰਸ਼ ਸਿੰਘ, ਸੁਪ੍ਰਿਓ ਚੱਕਰਵਰਤੀ, ਸੌਰਭ ਸ਼ੇਖਰ, ਵਿਕਾਸ ਕੁਮਾਰ, ਵਿਵੇਕਾਨੰਦ ਤਿਵਾਰੀ, ਮਨੀਸ਼ੀ, ਰਵੀ ਕੁਮਾਰ ਯਾਦਵ ਅਤੇ ਰੌਨਕ ਕੁਮਾਰ ਸ਼ਾਮਲ ਹਨ।


author

Tarsem Singh

Content Editor

Related News