ਪੇਰੂ ਦਾ ਜੈਫਰਸਨ ਫਰਹਾਨ ਟ੍ਰੇਨਿੰਗ ਦੌਰਾਨ ਡਿੱਗਿਆ, ਹੈੱਡ ਟਿਊਮਰ ਦਾ ਖਤਰਾ

06/25/2018 10:25:22 PM

ਜਲੰਧਰ - ਫੀਫਾ ਵਿਸ਼ਵਕੱਪ ਦੌਰਾਨ ਟ੍ਰੇਨਿੰਗ ਸੈਸ਼ਨ ਵਿਚ ਪੇਰੂ ਦਾ ਫੁੱਟਬਾਲਰ ਜੈਫਰਸਨ ਫਰਹਾਨ ਅਚਾਨਕ ਚੱਕਰ ਖਾ ਕੇ ਡਿੱਗ ਪਿਆ। ਸਾਥੀਆਂ ਨੇ ਫੌਰਨ ਡਾਕਟਰਾਂ ਨੂੰ ਬੁਲਾਇਆ ਤਾਂ ਪਤਾ ਲੱਗਾ ਕਿ ਉਸ ਵਿਚ ਬ੍ਰੇਨ ਟਿਊਮਰ ਦੇ ਅੰਸ਼ ਦੇਖੇ ਜਾ ਰਹੇ ਹਨ। 33 ਸਾਲਾ ਜੈਫਰਸਨ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ। ਡਾ. ਜੂਲੀਆ ਸੈਗਓਰਾ ਨੇ ਕਿਹਾ, ''ਅਸੀਂ ਸਾਰੇ ਟੈਸਟ ਕਰ ਲਏ ਹਨ, ਫਿਲਹਾਲ ਜੈਫਰਸਨ ਦੀ ਹਾਲਤ ਸਥਿਰ ਹੈ। ਸਾਡੀ ਕੋਸ਼ਿਸ਼ ਹੋਵੇਗੀ ਕਿ ਜੈਫਰਸਨ ਜਲਦ ਤੋਂ ਜਲਦ ਇਸ ਹਾਲਤ 'ਚੋਂ ਬਾਹਰ ਨਿਕਲ ਜਾਵੇਗਾ ਪਰ ਇਸ ਵਿਚ ਸਮਾਂ ਲੱਗ ਸਕਦਾ ਹੈ। ਅਜਿਹਾ ਵੀ ਸੰਭਵ ਹੈ ਕਿ ਜੈਫਰਸਨ ਵਿਸ਼ਵ ਕੱਪ ਵਿਚ ਹੁਣ ਆਪਣਾ ਅਗਲਾ ਮੈਚ ਨਹੀਂ ਖੇਡ ਸਕੇਗਾ। ਸਾਡੇ ਵਲੋਂ ਕੋਸ਼ਸ਼ ਜਾਰੀ ਹੈ।''
ਪੇਰੂ ਇਸ ਵਿਸ਼ਵ ਕੱਪ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ। ਪਹਿਲਾਂ ਡੈੱਨਮਾਰਕ ਤੇ ਬਾਅਦ ਵਿਚ ਫਰਾਂਸ ਹੱਥੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿਕਰਯੋਗ ਹੈ ਕਿ 1982 ਤੋਂ ਬਾਅਦ ਦੁਬਾਰਾ ਪੇਰੂ ਨੇ ਵਿਸ਼ਵ ਕੱਪ ਲਈ  ਕੁਆਲੀਫਾਈ ਕੀਤਾ ਸੀ ਪਰ ਤਦ ਵੀ ਉਹ ਗਰੁੱਪ ਦੌਰ 'ਚੋਂ ਅੱਗੇ ਨਹੀਂ ਵਧ ਸਕਿਆ ਸੀ।


Related News