ਮਾਰਬੇਲਾ ਲੈਜੇਂਡਸ ਮੁਕਾਬਲੇ ਵਿੱਚ ਜੀਵ ਦੀ ਸ਼ਾਨਦਾਰ ਸ਼ੁਰੂਆਤ

Saturday, Feb 15, 2025 - 05:59 PM (IST)

ਮਾਰਬੇਲਾ ਲੈਜੇਂਡਸ ਮੁਕਾਬਲੇ ਵਿੱਚ ਜੀਵ ਦੀ ਸ਼ਾਨਦਾਰ ਸ਼ੁਰੂਆਤ

ਮਾਰਬੇਲਾ (ਸਪੇਨ)- ਭਾਰਤ ਦੇ ਜੀਵ ਮਿਲਖਾ ਸਿੰਘ ਨੇ 2025 ਲੈਜੈਂਡਜ਼ ਟੂਰ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਇੱਥੇ ਸਟੇਸ਼ੂਰ ਮਾਰਬੇਲਾ ਲੈਜੈਂਡਜ਼ ਈਵੈਂਟ ਦੇ ਪਹਿਲੇ ਦੌਰ ਵਿੱਚ ਚਾਰ ਅੰਡਰ 68 ਦੇ ਸਕੋਰ ਨਾਲ ਕੀਤੀ। ਪਹਿਲੇ ਦੌਰ ਤੋਂ ਬਾਅਦ ਜੀਵ ਸਾਂਝੇ ਤੌਰ 'ਤੇ 12ਵੇਂ ਸਥਾਨ 'ਤੇ ਹੈ। 

ਉਸਨੇ ਪਹਿਲੇ ਨੌਂ ਹੋਲਾਂ 'ਤੇ ਸ਼ਾਨਦਾਰ ਈਗਲ ਬਣਾਇਆ ਅਤੇ ਆਖਰੀ ਨੌਂ ਹੋਲਾਂ 'ਤੇ ਬਰਡੀਜ਼ ਦੀ ਹੈਟ੍ਰਿਕ ਬਣਾਈ। ਕੁੱਲ ਮਿਲਾ ਕੇ ਉਸਨੇ ਪਹਿਲੇ ਦੌਰ ਵਿੱਚ ਇੱਕ ਈਗਲ, ਚਾਰ ਬਰਡੀ ਅਤੇ ਦੋ ਬੋਗੀ ਬਣਾਏ। ਜੀਵ ਇਸ ਸਾਲ ਦੂਜੀ ਵਾਰ ਕਿਸੇ ਸੀਨੀਅਰ ਮੁਕਾਬਲੇ ਵਿੱਚ ਹਿੱਸਾ ਲੈ ਰਿਹਾ ਹੈ। ਉਹ ਚੈਂਪੀਅਨਜ਼ ਟੂਰ ਪੀਜੀਏ ਈਵੈਂਟ ਵਿੱਚ 28ਵੇਂ ਸਥਾਨ 'ਤੇ ਰਿਹਾ।


author

Tarsem Singh

Content Editor

Related News